ਤੁਹਾਡੇ ਪਾਲਤੂ ਜਾਨਵਰ ਭੂਚਾਲ ਆਉਣ ਦਾ ਨਹੀਂ ਲਗਾ ਸਕਦੇ ਅੰਦਾਜ਼ਾ: ਅਧਿਐਨ

04/18/2018 5:20:36 PM

ਬਰਲਿਨ(ਭਾਸ਼ਾ)— ਸਦੀਆਂ ਤੋਂ ਮਨੁੱਖ ਅਜਿਹਾ ਮੰਨਦੇ ਰਹੇ ਹਨ ਕਿ ਜੇਕਰ ਕੁੱਤੇ ਅਤੇ ਬਿੱਲੀਆਂ ਅਜੀਬ ਤਰ੍ਹਾਂ ਦਾ ਵਿਵਹਾਰ ਕਰਨ ਲੱਗਣ ਤਾਂ ਭੂਚਾਲ ਆਉਣ ਦਾ ਸ਼ੱਕ ਜਤਾਇਆ ਜਾਂਦਾ ਸੀ ਕਿ ਹੁਣ ਭੂਚਾਲ ਆਉਣ ਵਾਲਾ ਹੈ ਪਰ ਇਸ ਧਾਰਨਾ ਨੂੰ ਲੈ ਕੇ ਪਹਿਲੀ ਵਾਰ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਦੇ ਪਿੱਛੇ ਕੋਈ ਸਬੂਤ ਨਹੀਂ ਹੈ। 'ਬੁਲੇਟਿਨ ਆਫ ਦਿ ਸਿਸਮੋਲਾਜੀਕਲ ਸੋਸਾਇਟੀ ਆਫ ਅਮਰੀਕਾ' ਨਾਮਕ ਪੱਤਰਿਕਾ ਵਿਚ ਪ੍ਰਕਾਸ਼ਿਤ ਇਸ ਅਧਿਐਨ ਤੋਂ ਪਤਾ ਲੱਗਾ ਹੈ ਕਿ ਅਜਿਹੇ ਸਬੂਤ ਜ਼ਿਆਦਾਤਰ ਕਿੱਸੇ-ਕਹਾਣੀਆਂ ਅਤੇ ਕੁੰਜੀਵਤ 'ਤੇ ਆਧਾਰਿਤ ਹੁੰਦੇ ਹਨ, ਜਿਨ੍ਹਾਂ ਦਾ ਪ੍ਰੀਖਣ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ।
ਖੋਜਕਰਤਾਵਾਂ ਨੇ ਭੂਚਾਲ ਦੀਆਂ 160 ਘਟਨਾਵਾਂ ਦੇ ਸੰਦਰਭ ਵਿਚ ਆਸਾਧਾਰਨ ਹਰਕਤ ਕਰਨ ਵਾਲੇ ਜਾਨਵਰਾਂ ਦੀ 729 ਰਿਪੋਰਟਾਂ ਦਾ ਅਧਿਐਨ ਕੀਤਾ ਹੈ। ਜੀ.ਐਫ.ਜੈਡ ਜਰਮਨ ਰਿਸਰਚ ਸੈਂਟਰ ਫਾਰ ਜਿਓਸਾਇੰਸਸ ਦੇ ਹੀਕੋ ਵਾਈਥ ਨੇ ਕਿਹਾ, 'ਭੂਚਾਲ ਦਾ ਪਹਿਲਾਂ ਤੋਂ ਅੰਦਾਜ਼ਾ ਲਗਾਉਣ ਵਾਲੇ ਜਾਨਵਰਾਂ ਦੀ ਸਮਰੱਥਾ ਅਤੇ ਇਸ ਦੀ ਸੰਭਾਵਨਾ 'ਤੇ ਕਈ ਸਮੀਖਿਆ ਪੱਤਰ ਮੌਜੂਦ ਹਨ ਪਰ ਸਾਡੇ ਗਿਆਨ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਡਾਟਾ ਦਾ ਮੁਲਾਂਕਣ ਕਰਨ ਲਈ ਇਕ ਸੰਖਿਆਤਮਕ ਦ੍ਰਿਸ਼ਟੀਕੋਣ ਦਾ ਉਪਯੋਗ ਕੀਤਾ ਗਿਆ ਹੈ।' ਖੋਜਕਰਤਾਵਾਂ ਨੇ ਹਾਥੀਆਂ ਤੋਂ ਲੈ ਕੇ ਰੇਸ਼ਮ ਦੇ ਕੀੜੇ ਤੱਕ ਵੱਖ-ਵੱਖ ਪ੍ਰਕਾਰ ਦੇ ਜਨਾਵਰਾਂ ਵਿਚ ਸੰਭਾਵਿਤ ਭੂਚਾਲ ਦੇ ਪਹਿਲਾਂ ਹੀ ਅੰਦਾਜੇ ਲਗਾਉਣ ਦੀ ਸਮਰੱਥਾ 'ਤੇ ਆਧਾਰਿਤ ਰਿਪੋਰਟ ਕਰ ਕੇ ਇਨ੍ਹਾਂ ਦਾ ਅਧਿਐਨ ਕੀਤਾ।