ਸਰੀ 'ਚ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਨੌਜਵਾਨ ਉੱਤਰੇ ਸੜਕਾਂ 'ਤੇ (ਤਸਵੀਰਾਂ)

05/30/2022 11:06:04 AM

ਇੰਟਰਨੈਸ਼ਲ ਡੈਸਕ (ਬਿਊਰੋ) ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹੁਣ ਉਸ ਨੂੰ ਇਨਸਾਫ ਦਿਵਾਉਣ ਲਈ ਵਿਦੇਸ਼ਾਂ ਵਿਚ ਬੈਠਾ ਪੰਜਾਬੀ ਭਾਈਚਾਰਾ ਅਤੇ ਨੌਜਵਾਨ ਵਰਗ ਅੱਗੇ ਆਇਆ ਹੈ। ਭਾਈਚਾਰੇ ਨੇ ਸਰੀ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਸਿੱਧੂ ਮੂਸੇਵਾਲਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਭਾਈਚਾਰੇ ਦਾ ਕਹਿਣਾ ਹੈ ਕਿ ਪੰਜਾਬੀਓ ਅੱਜ ਸਮਾਂ ਆ ਉਸ ਮਾਂ ਦੇ ਨਾਲ ਖੜ੍ਹਨ ਦਾ ਜਿਸ ਦਾ ਜਵਾਨ ਪੁੱਤ ਜਹਾਨੋ ਚਲਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ ਕਾਲਜਾਂ 'ਚ ਇਸ ਸਾਲ 6 ਲੱਖ ਤੋਂ ਵਧੇਰੇ ਦਾਖਲੇ ਹੋਏ ਘੱਟ, ਸਟੂਡੈਂਟ ਲੋਨ ਨੇ ਵਧਾਈ ਚਿੰਤਾ

ਜੇਕਰ ਅੱਜ ਅਸੀ ਉਸ ਰੋਂਦੀ ਮਾਂ ਦੇ ਹੰਝੂ ਨਾ ਪੂੰਝ ਸਕੇ ਤੇ ਕੱਲ੍ਹ ਸਾਡੇ ਨਾਲ ਵੀ ਕੋਈ ਨਹੀ ਖੜ੍ਹੇਗਾ, ਸਰੀ ਦੇ ਨੌਜਵਾਨਾਂ ਏਕਾ ਦਿਖਾ ਦਿੱਤਾ ਪਰ ਪੰਜਾਬੀਓ ਅਸੀ ਅਜੇ ਵੀ ਘਰਾਂ ਚ ਬੈਠੇ ਆ ਆਓ ਸਮਾਂ ਆ ਇੱਕ ਜੁੱਟ ਹੋ ਕੇ ਸਕਿਊਰਟੀ ਖੋਹ ਕੇ ਮੀਡੀਆ ਵਿਚ ਸਾਰੇ ਸਰਕਾਰੀ ਦਸਤਾਵੇਜ਼ ਲੀਕ ਕਰਨ ਵਾਲਿਆਂ ਦੇ ਅਸਤੀਫੇ ਦੀ ਮੰਗ ਕਰੀਏ। ਜੇ ਅੱਜ ਚੁੱਪ ਰਹੇ ਗਏ ਤੇ ਅਗਲੀ ਗੋਲੀ ਦਾ ਮੂੰਹ ਕਿੱਧਰ ਹੋਵੇਗਾ ਕਿਸੇ ਨੂੰ ਨਹੀ ਪਤਾ ਤੇ ਸਰਕਾਰ ਦੋਸ਼ੀ ਫੜਨ ਦੀ ਜਗ੍ਹਾ ਟਵੀਟ ਕਰਕੇ ਸਾਰ ਦੇਵੇਗੀ ਤੇ ਸ਼ੋਸ਼ਲ ਮੀਡਿਆ 'ਤੇ ਪੇਡ ਭੇਡਾਂ ਤੋਂ ਲੋਕਾਂ ਨੂੰ ਗਾਲਾਂ ਕੱਢਵਾਕੇ ਡੰਗ ਟਪਾਏਗੀ।

ਇੱਥੇ ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਐਤਵਾਰ 29 ਮਈ ਦੀ ਸ਼ਾਮ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਨੇੜੇ ਅਣਪਛਾਤੇ ਬੰਦੂਕਧਾਰੀਆਂ ਨੇ ਕਤਲ ਕਰ ਦਿੱਤਾ। ਮੂਸੇਵਾਲਾ ਦੇ ਕਤਲ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਸੀ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਹੈ। ਪੰਜਾਬ ਪੁਲਸ ਨੇ ਦਾਅਵਾ ਕੀਤਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਉਨ੍ਹਾਂ ਦੇ ਸਾਥੀ ਇਸ ਕਤਲ ਵਿਚ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana