ਬ੍ਰਿਟੇਨ ਦੇ ਇਸ ਨੌਜਵਾਨ ਨੇ ਇਕ ਪਹੀਏ ਵਾਲੇ ਸਾਈਕਲ 'ਤੇ ਘੁੰਮ ਲਈ ਪੂਰੀ ਦੁਨੀਆ

10/06/2020 12:56:40 AM

ਲੰਡਨ - ਹਰ ਇਨਸਾਨ ਦਾ ਸੁਫਨਾ ਹੁੰਦਾ ਹੈ ਕਿ ਉਹ ਪੂਰੀ ਦੁਨੀਆ ਅਤੇ ਆਪਣੀ ਪਸੰਦੀਦਾ ਥਾਂਵਾਂ ਦਾ ਦੀਦਾਰ ਕਰੇ, ਪਰ ਜੇਕਰ ਉਸ ਨੂੰ ਘੁੰਮਣ ਲਈ ਸਾਈਕਲ ਦੇ ਦਿੱਤੀ ਜਾਵੇ ਤਾਂ ਸ਼ਾਇਦ ਉਸ ਦੇ ਘੁੰਮਣ ਦੀ ਖੁਆਇਸ਼ ਖਤਮ ਹੋ ਜਾਵੇਗੀ। ਪਰ ਬ੍ਰਿਟੇਨ ਦੇ ਇਕ ਨੌਜਵਾਨ ਨੇ ਅਜਿਹਾ ਕਰ ਦਿਖਾਇਆ ਹੈ। ਇਹ ਨੌਜਵਾਨ ਸ਼ਾਇਦ ਦੂਜਿਆਂ ਤੋਂ ਅਲੱਗ ਹੈ ਜਿਸ ਨੇ ਪੂਰੀ ਦੁਨੀਆ ਘੁੰਮਣ ਲਈ ਸਾਈਕਲ ਦੀ ਚੋਣ ਕੀਤੀ, ਉਹ ਵੀ ਇਕ ਪਹੀਏ ਵਾਲੀ।

PunjabKesari

ਇਸ ਨੌਜਵਾਨ ਨੇ ਇਕ ਪਹੀਏ ਵਾਲੀ ਸਾਈਕਲ ਨਾਲ 3 ਸਾਲ ਵਿਚ ਪੂਰੀ ਦੁਨੀਆ ਦਾ ਚੱਕਰ ਲਾ ਲਿਆ। ਇਹੀਂ ਨਹੀਂ ਇਸ ਦੌਰਾਨ ਉਨ੍ਹਾਂ ਨੇ ਇਕ ਚੈਰਿਟੀ ਲਈ ਢਾਈ ਕਰੋੜ ਰੁਪਏ ਤੋਂ ਜ਼ਿਆਦਾ ਦਾਨ ਵੀ ਇਕੱਠਾ ਕੀਤਾ। ਦਰਅਸਲ, ਐਡ ਪ੍ਰੈਟ ਨੇ 19 ਸਾਲ ਦੀ ਉਮਰ ਵਿਚ ਮਾਰਚ 2015 ਵਿਚ ਟਾਓਟਨ ਸਥਿਤ ਸਮਰਸੇਟ ਤੋਂ ਯਾਤਰਾ ਸ਼ੁਰੂ ਕੀਤੀ ਸੀ। ਇਕ ਪਹੀਏ ਵਾਲੀ ਸਾਈਕਲ 'ਤੇ ਉਸ ਦੀ ਇਹ ਯਾਤਰਾ 21,000 ਮੀਲ ਦੀ ਸੀ।

PunjabKesari

ਉਨ੍ਹਾਂ ਨੇ ਯਾਤਰਾ ਦੌਰਾਨ ਆਪਣੇ ਨਾਲ ਜ਼ਰੂਰਤ ਦੇ ਸਮਾਨ ਦੇ ਤੌਰ 'ਤੇ 36 ਇੰਚ ਦੀ ਨਿੰਬਸ ਓਰੇਕਲ ਯੂਨੀਸਾਈਕਲ ਨਾਲ ਜੁੜੇ ਪੈਨੀਅਰ ਵਿਚ ਇਕ ਤੰਬੂ, ਸੋ-ਬੈਗਿੰਗ, ਸਟੋਵ, ਕੁਝ ਖਾਣ ਦਾ ਸਮਾਨ ਰੱਖਿਆ ਸੀ। ਉਨ੍ਹਾਂ ਨੇ ਇਹ ਯਾਤਰਾ ਬਿਨਾਂ ਕਿਸੇ ਸਹਾਇਤਾ ਅਤੇ ਸਮਰਥਨ ਦੇ ਪੂਰੀ ਕਰ ਲਈ। ਐਡ ਨੇ ਇਸ ਸਫਰ ਦੀ ਫੋਟੋ ਸੋਸ਼ਲ ਸਾਈਟਸ 'ਤੇ ਪੋਸਟ ਕੀਤੀ ਹੈ। ਇਸ ਵਿਚ ਕਈ ਦੇਸ਼ਾਂ ਦੀਆਂ ਖਾਸ ਥਾਂਵਾਂ 'ਤੇ ਫੋਟੋਆਂ ਲਈਆਂ ਗਈਆਂ ਹਨ, ਜਿਨ੍ਹਾਂ ਵਿਚ ਐਡ ਪ੍ਰੈਟ ਨਜ਼ਰ ਆ ਰਹੇ ਹਨ। ਇਨ੍ਹਾਂ ਦੇਸ਼ਾਂ ਵਿਚ ਗਏ ਪ੍ਰੈਟ ਆਪਣੀ ਸਾਈਕਲ ਤੋਂ ਦੱਖਣੀ ਏਸ਼ੀਆ ਅਤੇ ਯੂਰਪ ਦੇ 20 ਤੋਂ ਜ਼ਿਆਦਾ ਦੇਸ਼ਾਂ ਵਿਚ ਗਏ ਸਨ।

PunjabKesari

ਬੀਤੇ ਸ਼ੁੱਕਰਵਾਰ ਨੂੰ ਐਡ ਨੇ ਸਮਰਸੇਟ ਦੇ ਚੈਰਿਟੀ ਹੈੱਡਕੁਆਰਟਰ ਵਿਚ ਆਪਣੀ ਯਾਤਰਾ ਖਤਮ ਕੀਤੀ। ਜਿਥੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ, ਦੋਸਤਾਂ ਅਤੇ ਚਾਹੁੰਣ ਵਾਲਿਆਂ ਨੇ ਉਨ੍ਹਾਂ ਦਾ ਸੁਆਗਤ ਕੀਤੀ। ਐਡ ਦੇ ਮਾਤਾ-ਪਿਤਾ ਮੁਤਾਬਕ, ਐਡ ਨੇ ਦੁਨੀਆ ਭਰ ਵਿਚ ਘੁੰਮਣ ਲਈ ਸਕੂਲ ਛੱਡ ਦਿੱਤਾ ਉਹ ਦੱਸਦਾ ਹੈ ਕਿ ਐਡ ਨੂੰ ਚੈਲੇਜਿੰਗ ਅਤੇ ਐਡਵੈਂਚਰ ਵਾਲੀਆਂ ਚੀਜ਼ਾਂ ਬਹੁਤ ਪਸੰਦ ਹਨ।


Khushdeep Jassi

Content Editor

Related News