62 ਦਿਨ ਤੋਂ ਕੋਮਾ 'ਚ ਸੀ ਨੌਜਵਾਨ, ਚਿਕਨ ਦਾ ਨਾਮ ਸੁਣਦੇ ਹੀ ਆ ਗਿਆ ਹੋਸ਼

11/12/2020 4:48:53 PM

ਤਾਇਵਾਨ : ਤਾਇਵਾਨ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਡਾਕਟਰ ਵੀ ਹੈਰਾਨ ਹਨ। ਕਹਿੰਦੇ ਹਨ ਕਿ ਪਸੰਦੀਦਾ ਖਾਣੇ ਦਾ ਨਾਮ ਸੁਣਦਿਆਂ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ ਪਰ ਇਥੇ ਤਾਂ ਪਸੰਦੀਦਾ ਖਾਣੇ ਦਾ ਨਾਮ ਸੁਣਦੇ ਹੀ 62 ਦਿਨ ਤੋਂ ਕੋਮਾ 'ਚ ਚੱਲ ਰਹੇ ਮਰੀਜ਼ ਨੂੰ ਹੋਸ਼ ਆ ਗਿਆ। 1ਜਾਣਕਾਰੀ ਮੁਤਾਬਕ ਤਾਈਵਾਨ ਦੇ 18 ਸਾਲਾ ਚੀਯੂ ਨਾਮ ਦੇ ਨੌਜਵਾਨ ਨੂੰ ਚਿਕਨ ਬੇਹਦ ਪਸੰਦ ਸੀ, ਉਹ ਪਿਛਲੇ 62 ਦਿਨਾਂ ਤੋਂ ਕੋਮਾ 'ਚ ਚਲਾ ਗਿਆ। ਇਸ ਸਮੇਂ ਦੌਰਾਨ ਉਸਦੇ ਸਾਹਮਣੇ ਕਿਸੇ ਨੇ ਚਿਕਨ ਫਿਲੇਟ ਦਾ ਨਾਮ ਲਿਆ। ਇਹ ਨਾਮ ਸੁਣਦਿਆਂ ਹੀ ਚੀਯੂ ਨੂੰ ਹੋਸ਼ ਆ ਗਿਆ। ਇਹ ਵੇਖ ਕੇ ਪਰਿਵਾਰ ਵੀ ਹੈਰਾਨ ਰਹਿ ਗਿਆ।

ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ: ਨੌਕਰੀ ਦੁਆਉਣ ਦਾ ਲਾਰਾ ਲਾ ਕੇ ਨਾਬਾਲਗਾ ਨੂੰ ਬਣਾਇਆ ਆਪਣਾ ਸ਼ਿਕਾਰ

ਤਾਈਵਾਨ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਤਾਈਵਾਨ 'ਚ ਰਹਿਣ ਵਾਲੇ ਚੀਯੂ ਦਾ ਕੁਝ ਦਿਨ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ। ਇਸ ਹਾਦਸੇ ਦੌਰਾਨ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਸਿਰ ਵਿਚ ਗੰਭੀਰ ਸੱਟ ਲੱਗੀ। ਹਾਦਸੇ ਤੋਂ ਤੁਰੰਤ ਬਾਅਦ ਚੀਯੂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਚੀਯੂ ਦੀ ਇਲਾਜ ਦੌਰਾਨ ਜਾਨ ਬਚਾ ਗਈ ਪਰ ਕੋਮਾ ਵਿੱਚ ਚਲਾ ਗਿਆ। ਚੀਯੂ ਲਗਭਗ 62 ਦਿਨਾਂ ਤੋਂ ਕੋਮਾ ਵਿੱਚ ਸੀ। ਪਰਿਵਾਰ ਦਾ ਹਰ ਮੈਂਬਰ ਚੀਯੂ ਦੇ ਹੋਸ਼ ਵਿਚ ਆਉਣ ਦੀ ਦੁਆ ਕਰ ਰਿਹਾ ਸੀ।

ਇਹ ਵੀ ਪੜ੍ਹੋ : ਬਿਹਾਰ ਚੋਣਾਂ ਹੋਈਆਂ ਸੰਪੰਨ, ਪੰਜਾਬ 'ਚ ਹੁਣ ਬਣੇਗਾ ਕਾਂਗਰਸ ਦਾ ਨਵਾਂ ਸੰਗਠਨਾਤਮਕ ਢਾਂਚਾ

ਡਾਕਟਰਾਂ ਨੇ ਦੱਸਿਆ ਕਿ ਉਸ ਦੀ 6 ਵਾਰ ਸਰਜਰੀ ਕੀਤੀ ਗਈ ਸੀ, ਜਿਸ ਨਾਲ ਉਸ ਦੀ ਜਾਨ ਬਚ ਗਈ ਪਰ ਉਹ ਕੋਮਾ 'ਚ ਚਲਾ ਗਿਆ। ਇਸ ਦੇ ਬਾਅਦ ਤੋਂ ਉਸ ਨੂੰ ਲਗਾਤਾਰ ਕੋਮਾ ਤੋਂ ਬਾਹਰ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਸੀ ਪਰ ਕਾਮਯਾਬੀ ਨਹੀਂ ਮਿਲ ਰਹੀ ਸੀ ਪਰ 62 ਦਿਨ ਬਾਅਦ ਅਜਿਹਾ ਚਮਤਕਾਰ ਹੋਇਆ, ਜਿਸ 'ਤੇ ਵਿਸ਼ਵਾਸ ਕਰਨਾ ਅਸੰਭਵ ਹੈ। ਚੀਯੂ ਦੇ ਪਰਿਵਾਰ ਦੇ ਲੋਕ ਹੈਰਾਨ ਸਨ ਜਦੋਂ ਚੀਯੂ ਦਾ ਵੱਡਾ ਭਰਾ ਉਸ ਨੂੰ ਮਿਲਣ ਹਸਪਤਾਲ ਆਇਆ ਅਤੇ ਉਸਨੇ ਮਜ਼ਾਕ ਨਾਲ ਕਿਹਾ ਕਿ ਭਰਾ, ਮੈਂ ਤੇਰਾ ਮਨਪਸੰਦ ਚਿਕਨ ਦੀ ਫਲੀਟ ਖਾਣ ਜਾ ਰਿਹਾ ਹਾਂ। ਇਸ ਤੋਂ ਬਾਅਦ ਉਥੇ ਮਾਹੌਲ ਬਦਲ ਗਿਆ। ਕੋਮਾ 'ਚ ਹੋਣ ਤੋਂ ਬਾਅਦ ਵੀ ਉਸ ਦੀ ਦਿਲ ਦੀ ਧੜਕਣ ਤੇਜ਼ ਹੋ ਗਈ ਅਤੇ ਚੀਯੂ ਨੂੰ ਹੋਸ਼ ਆ ਗਿਆ। ਚੀਓ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 

Baljeet Kaur

This news is Content Editor Baljeet Kaur