ਬਾਹਰੋ ਆਮ ਦਿਖਣ ਵਾਲੇ ਇਸ ਘਰ ਦਾ ਅੰਦਰਲਾ ਨਜ਼ਾਰਾ ਵੇਖ ਤੁਸੀਂ ਹੋ ਜਾਵੋਗੇ ਹੈਰਾਨ (ਤਸਵੀਰਾਂ)

07/17/2017 9:09:13 AM

ਇੰਗਲੈਂਡ— ਹਾਲ ਹੀ ਵਿੱਚ ਇੰਗਲੈਂਡ 'ਚ ਸਥਿਤ ਇੱਕ ਘਰ ਸੁਰਖੀਆਂ ਵਿੱਚ ਰਿਹਾ ਸੀ। ਇਹ ਘਰ ਦੇਖਣ ਵਿੱਚ ਆਮ ਜਿਹਾ ਸੀ, ਪਰ ਇਸ ਦੇ ਮਾਲਿਕ ਨੇ ਘਰ ਦੇ ਪਿਛਵਾੜੇ ਵਿੱਚ ਕੁੱਝ ਅਜਿਹਾ ਕੀਤਾ ਕਿ ਉਹ ਖਾਸ ਬੰਨ ਗਿਆ। ਦਰਅਸਲ,  ਮਾਲਿਕ ਨਿਕ ਵਿਲਸਨ ਨੇ ਕਰੀਬ 20 ਸਾਲ ਦੀ ਮਿਹਨਤ ਅਤੇ 13 ਲੱਖ ਰੁਪਏ ਦੇ ਖਰਚ ਨਾਲ ਉੱਥੇ ਇਨ੍ਹੇ ਸਾਰੇ ਵਿਸ਼ੇਸ਼ ਦਰਖਤ ਅਤੇ ਬੂਟੇ ਲਗਾਏ ਕਿ ਉਹ ਰੇਨਫੋਰਸਟ ਵਿੱਚ ਬਦਲ ਗਿਆ। ਬਹੁਤ ਸਾਰੇ ਲੋਕ ਇਸ ਘਰ ਨੂੰ ਦੇਖਣ ਆ ਚੁੱਕੇ ਹਨ। ਅਸੀਂ ਤੁਹਾਨੂੰ ਦੱਸ ਰਹੇ ਹਨ ਅਜਿਹੇ ਹੀ ਕੁੱਝ ਘਰਾਂ ਬਾਰੇ, ਜੋ ਬਾਹਰ ਤੋਂ ਤਾਂ ਇੱਕਦਮ ਆਮ ਦਿਖਦੇ ਹਨ, ਪਰ ਆਪਣੇ ਅੰਦਰੋਂ ਇਨ੍ਹਾਂ 'ਚ ਕੋਈ ਖਾਸ ਗੱਲ ਹੈ। ਇਸ ਘਰ ਵਿੱਚ 9 ਬੇਡਰੂਮ ਹਨ ਅਤੇ ਇਸ ਘਰ ਦੀ ਕੀਮਤ ਕਰੀਬ ਪੌਣੇ 6 ਕਰੋੜ ਰੁਪਏ ਹੈ ਪਰ ਇਸ ਘਰ ਦੀ ਖਾਸੀਅਤ ਕੀਮਤ ਨਹੀਂ, ਸਗੋਂ ਇਸ ਦੇ ਇੱਕ ਬੇਡਰੂਮ ਵਿੱਚ ਅਤੇ ਕਿਚਨ  ਦੇ ਵਿੱਚ ਲਗਾ ਸਲਾਇਡਿੰਗ ਪਾਇਪ ਹੈ। ਇਸ ਦੇ ਬੈਡਰੂਮ ਵਿਚ ਇਕ ਵੱਡਾ ਸੁਰਾਖ ਕਰਕੇ ਉੱਥੇ ਇਕ ਵੱਡਾ ਪਾਈਪ ਦਾ ਇਕ ਸਿਰਾ ਫਿੱਟ ਕੀਤਾ ਗਿਆ ਹੈ। ਫਿਰ ਪਾਈਪ ਘਰ ਦੇ ਸਾਰਿਆਂ ਹਿੱਸਿਆ 'ਚ ਘੁੰਮਦਾ ਹੋਇਆ ਰਸੋਈ ਦੇ ਡਾਈਨਿੰਗ ਏਰੀਆ 'ਚ ਖੁੱਲਦਾ ਹੈ। ਮਤਲਬ ਤੁਸੀਂ ਬੈਡਰੂਮ ਤੋਂ ਫਿਸਲਦੇ ਹੋਏ ਸਿੱਧੇ ਕਿਚਨ ਵਿੱਚ ਪਹੁਂਚ ਜਾਂਦੇ ਹੋ। ਰੌਲਰ ਕਾਸਟਰ ਦੀ ਤਰ੍ਹਾਂ ਘੁਮਾਏਦਾਰ ਇਸ ਪਾਇਪ ਨੂੰ ਫਿਟ ਕਰਾਉਣ ਵਿੱਚ ਘਰ ਦੇ ਮਾਲਿਕ ਨੇ ਕਰੀਬ ਸਾਡੇ 8 ਲੱਖ ਰੁਪਏ ਖਰਚ ਕੀਤੇ ਹਨ।
- ਬੈੱਡਰੂਮ 'ਚ ਬਿਸਤਰ ਦੇ ਕੋਲ ਕਾਲੇ ਰੰਗ ਦਾ ਸੁਰਾਖ ਨਜ਼ਰ ਆ ਰਿਹਾ ਹੈ। ਇਸ 'ਚੋ ਹੋ ਕੇ ਵੱਡਾ ਪਾਪ ਕਿਚਨ ਤੱਕ ਪਹੁੰਚਦਾ ਹੈ।- ਇਸ ਪਾਈਪ ਦੇ ਰਾਹੀ ਬੈੱਡਰੂਮ ਤੋਂ ਸਿੱਧੇ ਕਿਚਨ ਤੱਕ ਪਹੁੰਚਣ ਦਾ ਰਸਤਾ ਹੈ।