ਹੁਣ ਕੈਨੇਡਾ ਬੈਠੇ ਵੀ ਇਸ ਤਰ੍ਹਾਂ ਕਰ ਸਕੋਗੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ

04/20/2019 8:26:28 PM

ਬਰੈਂਪਟਨ— ਕੈਨੇਡਾ 'ਚ ਅਜਿਹੀ ਪ੍ਰਦਰਸ਼ਨੀ ਸਥਾਪਤ ਕੀਤੀ ਗਈ ਹੈ, ਜਿਸ 'ਚ ਹਰਿਮੰਦਰ ਸਾਹਿਬ ਨੂੰ ਮਲਟੀਮੀਡੀਆ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਨਾਲ ਕੋਈ ਵੀ ਵਿਅਕਤੀ ਗੁਰੂ ਘਰ ਦੇ ਦਰਸ਼ਨ ਕਰ ਸਕਦਾ ਹੈ।

'ਇਨ 5 ਦਿ ਗੋਲਡਨ ਟੈਂਪਲ ਐਕਸਪਿਊਰੀਅਮ' ਦੇ ਨਾਂ ਹੇਠ ਇਹ ਖਾਸ ਪ੍ਰਦਰਸ਼ਨੀ ਸਿੱਖ ਰਿਸਰਚ ਇੰਸਟੀਚਿਊਟ, ਪੰਜਾਬ ਡਿਜੀਟਲ ਲਾਇਬ੍ਰੇਰੀ, ਸਿੱਖੜੀ ਤੇ ਪੀ. ਡੀ. ਏ-ਐੱਚ. ਏ. ਬੀ ਮੀਡੀਆ ਵੱਲੋਂ ਬਰੈਂਪਟਨ ਦੇ ਬ੍ਰਾਮਾਲੀਆ ਸਿਟੀ ਸੈਂਟਰ 'ਚ ਲਾਈ ਗਈ ਹੈ। ਇਹ ਪ੍ਰਦਰਸ਼ਨੀ 15 ਜੂਨ ਤਕ ਚੱਲੇਗੀ, ਜਿਸ 'ਚ ਸਿੱਖ ਇਤਿਹਾਸ ਅਤੇ ਧਰਮ ਦੇ ਬਾਰੇ ਰੌਚਕ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਪ੍ਰਦਰਸ਼ਨੀ ਮਾਡਲ ਨੂੰ ਪ੍ਰੋਜੈਕਟਰਜ਼ ਦੀ ਮਦਦ ਨਾਲ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਹੂ-ਬ-ਹੂ ਅਸਲ ਵਾਂਗ ਸਿਰਜਿਆ ਦਿਖਾ ਕੇ ਦਰਸ਼ਨ ਕਰਨ ਵਾਲਿਆਂ ਨੂੰ ਅਸਲ ਵਰਗਾ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਦੇ ਨਾਲ ਹੀ ਪ੍ਰਦਰਸ਼ਨੀ ਨੂੰ ਦੇਖਣ ਵਾਲਿਆਂ ਲਈ ਪੰਜਾਬੀ ਤੇ ਅੰਗਰੇਜ਼ੀ 'ਚ ਇੱਕ ਐਪ ਵੀ ਦਿੱਤੀ ਗਈ ਹੈ ਜੋ ਉਨ੍ਹਾਂ ਨੂੰ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਸ਼ਾਨਦਾਰ ਆਧੁਨਿਕ ਮਲਟੀਮੀਡੀਆ ਤਕਨਾਲੋਜੀ ਦਾ ਇਹ ਨਮੂਨਾ 30,000 ਵਰਗ ਫੁੱਟ ਥਾਂ 'ਤੇ ਤਿਆਰ ਕੀਤਾ ਗਿਆ ਹੈ। ਸਮਾਰਟ ਦੀਵਾਰਾਂ, ਮੋਸ਼ਨ ਸੈਂਸਰ ਕੰਧਾਂ ਅਤੇ 42 ਪ੍ਰੋਜੈਕਟਰਜ਼ ਦੀ ਮਦਦ ਨਾਲ ਹਰਿਮੰਦਰ ਸਾਹਿਬ ਅਤੇ ਸਿੱਖ ਇਤਿਹਾਸ ਨੂੰ ਮੁੜ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਨੇਡਾ ਵਿਚ ਵੱਸਦੇ ਸਿੱਖ ਅਤੇ ਹੋਰ ਸਥਾਨਕ ਲੋਕਾਂ ਨੇ ਇਸ ਪ੍ਰਦਰਸ਼ਨੀ ਪ੍ਰਤੀ ਖਾਸਾ ਉਤਸ਼ਾਹ ਦਿਖਾਇਆ ਹੈ।

Baljit Singh

This news is Content Editor Baljit Singh