ਬਿਨਾਂ ਵੀਜ਼ਾ ਕਰ ਸਕਦੇ ਹੋ ਇਸ ਅਮਰੀਕਨ ਦੇਸ਼ ਦੀ ਯਾਤਰਾ

01/28/2019 8:31:28 PM

ਜਲੰਧਰ, (ਅਰੁਣ)-ਵਿਦੇਸ਼ ਜਾਣ ਦੇ ਚਾਹਵਾਨਾਂ ਹੋ ਤਾਂ ਤੁਹਾਡੇ ਲਈ ਇਹ ਵੱਡੀ ਖਬਰ ਹੈ। ਹੁਣ ਤੁਸੀਂ ਦੱਖਣੀ ਅਮਰੀਕਾ ਦੇ ਦੇਸ਼ ਇਕਵਾਡੋਰ ਦੀ ਯਾਤਰਾ ਵੀਜ਼ਾ ਫਰੀ ਕਰ ਸਕਦੇ ਹੋ। ਇਹ ਬਿਲਕੁਲ ਸੱਚ ਹੈ ਤੇ ਕਿਸੇ ਟ੍ਰੈਵਲ ਕੰਪਨੀ ਦਾ ਕੋਈ ਆਫਰ ਵੀ ਨਹੀ ਹੈ। ਇਸ ਦੇਸ਼ ਦੀ ਯਾਤਰਾ ਲਈ ਤਹਾਨੂੰ ਸਿਰਫ ਤੁਹਾਡਾ ਪਾਸਪੋਰਟ ਚਾਹੀਦਾ ਹੈ। ਜਿਸ ਦੇ ਸਹਾਰੇ ਤੁਸੀਂ ਦੱਖਣੀ ਅਮਰੀਕਾ ਦੇ ਇਸ ਖੂਬਸੂਰਤ ਦੇਸ਼ ਦੀ ਯਾਤਰਾ ਕਰ ਸਕੋਗੇ। ਇਥੇ ਤਹਾਨੂੰ ਦੱਸ ਦਇਏ ਕਿ ਭਾਰਤੀ ਪਾਸਪੋਰਟ ਦੇ ਰਾਹੀਂ ਤੁਸੀ 61 ਦੇਸ਼ਾਂ ਦੀ ਯਾਤਰਾ ਵੀਜ਼ਾ ਫਰੀ ਕਰ ਸਕਦੇ ਹੋ। ਇਨ੍ਹਾਂ 61 ਦੇਸ਼ਾਂ ‘ਚ ਹੀ ਸਾਊਥ ਅਮਰੀਕਾ ਦਾ ਇਹ ਦੇਸ਼ ਵੀ ਸ਼ਾਮਲ ਹੈ। 

ਇਸ ਤਰ੍ਹਾਂ ਕਰ ਸਕਦੇ ਹੋ ਸਫਰ

ਇਸ ਦੇਸ਼ ਦੀ ਯਾਤਰਾ ਦੌਰਾਨ ਭਾਰਤੀ ਨਾਗਰਿਕਾ ਨੂੰ ਦੇਸ਼ ਪਹੁੰਚਣ ‘ਤੇ (ਆਨ ਅਰਾਇਵਲ) 90 ਦਿਨ ਤਕ ਰਹਿਣ ਲਈ ਵੀਜ਼ਾ ਉਪਲਬਧ ਕਰਵਾਇਆ ਜਾਂਦਾ ਹੈ। ਬਸ਼ਰਤੇ ਅਰਜੀਦਾਤਾ ਦਾ ਪਾਸਪੋਰਟ ਘੱਟੋ-ਘੱਟ 6 ਮਹੀਨਿਆਂ ਲਈ ਵੈਧ ਹੋਵੇ। ਵਾਪਸੀ ਏਅਰ ਟਿਕਟ ਤੇ ਇਕਵਾਡੋਰ ਵਿਚ ਠਹਿਰਣ ਦੌਰਾਨ ਹੋਣ ਵਾਲੇ ਵਿੱਤੀ ਖਰਚ ਨੂੰ ਝਲਣ ਦਾ ਪ੍ਰਮਾਣ ਹੋਣਾ ਲਾਜ਼ਮੀ ਹੈ। ਇਸ ਦੇਸ਼ ਦੀ ਕਰੰਸੀ ਯੂ. ਐੱਸ. ਡਾਲਰ ਹੀ ਹੈ।

ਇਸ ਦੇਸ਼ ਦੀ ਯਾਤਰਾ ਲਈ ਭਾਰਤ ਤੋਂ ਤੁਸੀਂ ਸਿਧੀ ਫਲਾਇਟ ਇਸ ਦੇਸ਼ ਲਈ ਫੜ ਸਕਦੇ ਹੋ। ਉਥੇ ਪਹੁੰਚ ਕੇ 60 ਡਾਲਰ (ਲਗਭਗ 4279 ਭਾਰਤੀ ਰੁਪਏ) ਦੀ ਵੀਜ਼ਾ ਫੀਸ ਅਦਾ ਕਰ ਕੇ ਆਨ ਅਰਾਇਵਲ ਵੀਜਾ ਹਾਸਲ ਕਰ ਸਕਦੇ ਹੋ।

ਐਮਾਜ਼ਾਨ ਦੇ ਜੰਗਲਾਂ ਤੇ ਸਜਾਵਟੀ ਮਹੱਲਾਂ ਲਈ ਮਸ਼ਹੂਰ ਹੈ ਦੇਸ਼

ਇਸ ਦੇਸ਼ ਬਾਰੇ ਦੱਸ ਦਇਏ ਕਿ ਇਕਵਾਡੋਰ ਇਕ ਅਜਿਹਾ ਦੇਸ਼ ਹੈ ਜਿਥੇ 90 ਭਾਰਤੀ ਵਸਦੇ ਹਨ। ਜਿਨ੍ਹਾਂ ਵਿਚੋਂ 47 ਭਾਰਤੀ ਹੁਣ ਇਸ ਦੇਸ਼ ਦੇ ਨਾਗਰਿਕ ਬਣ ਚੁਕੇ ਹਨ। ਇਹ ਦੇਸ਼ ਦੱਖਣੀ ਅਮਰੀਕਾ ਦੇ ਪੱਛਮੀ ਤੱਟ 'ਤੇ ਸਥਿਤ ਹੈ। ਇਸ ਦੇ ਵੱਖ-ਵੱਖ ਖੇਤਰਾਂ ਵਿੱਚ ਐਮਾਜ਼ਾਨ ਜੰਗਲ, ਅੰਡੇਨ ਹਾਈਲੈੱਕਸ ਅਤੇ ਜੰਗਲੀ-ਜੀਵਨ ਨਾਲ ਭਰਪੂਰ ਗਲਾਪੇਗੋਸ ਟਾਪੂ ਸ਼ਾਮਲ ਹਨ। 2,850 ਮੀਟਰ ਦੀ ਉਚਾਈ 'ਤੇ ਅੰਡੀਅਨਾਂ ਦੀਆਂ ਤਲਹੀਆਂ ‘ਚ, ਰਾਜਧਾਨੀ ਕੁਈਟੋ ਸਥਿਤ ਹੈ। ਇਕ ਰਾਜਧਾਨੀ ਬਰਤਾਨਵੀ ਸਪੇਨੀ ਬਸਤੀਵਾਦਤਾ ਤੇ 16ਵੀਂ ਅਤੇ 17ਵੀਂ ਸਦੀ ਦੇ ਸੁਦਰ ਸਜਾਵਟੀ ਮਹੱਲਾਂ ਅਤੇ ਧਾਰਮਿਕ ਸਥਾਨਾਂ ਲਈ ਮਸ਼ਹੂਰ ਹੈ।

 

 

 

 

 

 

 

Arun chopra

This news is Content Editor Arun chopra