ਯੂ. ਕੇ. ''ਚ ਭਾਰਤੀ ਰੈਸਟੋਰੈਂਟ ਦੇ ਰਸੋਈਏ ਨੂੰ 2300 ਪੌਂਡ ਦਾ ਜੁਰਮਾਨਾ

10/15/2017 5:00:13 AM

ਲੰਡਨ — ਚਿਕਨ ਕੋਰਮਾ ਕੜ੍ਹੀ ਵਿਚ ਮੂੰਗਫਲੀ ਪਾਉਣ 'ਤੇ ਭਾਰਤੀ ਰੈਸਟੋਰੈਂਟ ਦੇ ਇਕ ਰਸੋਈਏ ਨੂੰ 2300 ਪੌਂਡ ਦਾ ਜੁਰਮਾਨਾ ਕੀਤਾ ਗਿਆ ਹੈ। ਅਸਲ ਵਿਚ ਰੈਸਟੋਰੈਂਟ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਉਸ ਵਿਚ ਮੂੰਗਫਲੀ ਦੀ ਕੋਈ ਵਰਤੋਂ ਨਹੀਂ ਕੀਤੀ ਗਈ। ਜਾਂਚ ਦੌਰਾਨ ਕੜ੍ਹੀ ਵਿਚੋਂ 6.8 ਮਿਲੀ ਗ੍ਰਾਮ ਮੂੰਗਫਲੀ ਦੀ ਮਾਤਰਾ ਮਿਲੀ ਸੀ ਜੋ ਐਲਰਜੀ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੈ।