ਯੋਗਾ ਦਾ ਸੰਦੇਸ਼ ਪਿਛਲੇ 4 ਸਾਲਾਂ 'ਚ ਗਲੋਬਲ ਬਣ ਗਿਆ ਹੈ: ਸਰਨਾ

Friday, Jun 22, 2018 - 11:22 AM (IST)

ਵਾਸ਼ਿੰਗਟਨ— ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਨੇ ਪੀ. ਐੱਮ. ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਯੋਗਾ ਸਬੰਧੀ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਅੱਜ ਕਿਹਾ ਕਿ 4 ਸਾਲਾਂ ਵਿਚ ਯੋਗਾ ਦਾ ਸੰਦੇਸ਼ ਅਸਲ ਵਿਚ ਗਲੋਬਲ ਬਣ ਗਿਆ ਹੈ। ਇੱਥੇ ਭਾਰਤੀ ਦੂਤਘਰ ਵਿਚ ਕੌਮਾਂਤਰੀ ਯੋਗਾ ਦਿਵਸ 'ਤੇ ਆਯੋਜਿਤ ਸਮਾਰੋਹ ਵਿਚ ਸਰਨਾ ਨੇ ਕਿਹਾ ਕਿ 2014 ਵਿਚ ਪ੍ਰਧਾਨ ਮੰਤਰੀ ਦੀ ਮਹੱਤਵਪੂਰਨ ਪਹਿਲ ਤੋਂ ਬਾਅਦ ਯੋਗਾ ਦਾ ਸੰਦੇਸ਼ ਅਸਲ ਵਿਚ ਵਿਸ਼ਵ ਵਿਆਪੀ ਬਣ ਚੁੱਕਾ ਹੈ। ਸਮਾਰੋਹ ਵਿਚ ਵਾਸ਼ਿੰਗਟਨ ਡੀ.ਸੀ. ਅਤੇ ਉਸ ਨੇ ਨੇੜੇ-ਤੇੜੇ ਰਹਿ ਰਹੇ ਭਾਰਤੀ ਅਮਰੀਕੀ ਲੋਕ ਸ਼ਾਮਲ ਹੋਏ।

PunjabKesari
ਅਮਰੀਕੀ ਕਾਂਗਰਸ ਵਿਚ ਚੁਣੀ ਗਈ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਕੌਮਾਂਤਰੀ ਯੋਗਾ ਦਿਵਸ ਮੌਕੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਗਬਾਰਡ ਨੇ ਕਿਹਾ, 'ਦੁਨੀਆ ਵਿਚ ਅਸਲੀ ਸ਼ਾਂਤੀ ਪਾਉਣ ਲਈ ਸਾਨੂੰ ਆਪਣੇ ਅੰਦਰ ਸ਼ਾਂਤੀ ਲੱਭਣ ਦੀ ਜ਼ਰੂਰਤ ਹੈ। ਯੋਗਾ ਨਾ ਸਿਰਫ ਲੋਕਾਂ ਨੂੰ ਅੰਦਰੂਨੀ ਸ਼ਾਂਤੀ ਅਤੇ ਖੁਸ਼ੀ ਪਾਉਣ ਵਿਚ ਮਦਦ ਕਰਦਾ ਹੈ, ਸਗੋਂ ਇਹ ਸਨਮਾਨ ਅਤੇ ਪਿਆਰ ਨਾਲ ਲੋਕਾਂ ਨੂੰ ਇਕੱਠੇ ਲਿਆ ਕੇ ਗਲੋਬਲ ਸ਼ਾਂਤੀ ਅਤੇ ਸਦਭਾਵਨਾ ਨੂੰ ਵਧਾਵਾ ਦੇਣ ਵਿਚ ਵੀ ਸਹਾਇਤਾ ਕਰਦਾ ਹੈ।'

PunjabKesari
ਇਸ ਦੇ ਨਾਲ ਹੀ ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੀਥਰ ਨੋਰਟ ਨੇ ਵੀ ਹਫਤਾਵਾਰ ਪੱਤਰਕਾਰ ਸੰਮੇਲਨ ਵਿਚ ਇਸ ਮੌਕੇ 'ਤੇ ਪੱਤਰਕਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, 'ਸਾਰਿਆਂ ਨੂੰ ਕੌਮਾਂਤਰੀ ਯੋਗਾ ਦਿਵਸ ਦੀ ਵਧਾਈ। ਸ਼ਰੀਰ ਅਤੇ ਦਿਮਾਗ ਲਈ ਲਾਭਕਾਰੀ ਯੋਗਾ ਨੂੰ ਦੁਨੀਆ ਵਿਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ 2015 ਵਿਚ ਇਸ ਨੂੰ ਮਨਾਉਣਾ ਸ਼ੁਰੂ ਕੀਤਾ ਅਤੇ ਇਸ ਲਈ ਭਾਰਤ ਦੇ ਪੀ. ਐੱਮ. ਨਰਿੰਦਰ ਮੋਦੀ ਦਾ ਧੰਨਵਾਦ।' ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 2014 ਵਿਚ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਦੇ ਰੂਪ ਵਿਚ ਮਨਾਉਣ ਦਾ ਐਲਾਨ ਕੀਤਾ ਸੀ।


Related News