ਯੋਗਾ ਨੂੰ ਲੈ ਕੇ ਕੀਤਾ ਗਿਆ ਸ਼ੋਧ, ਇਹ ਗੱਲ ਆਈ ਸਾਹਮਣੇ

06/28/2017 5:35:42 PM

ਮੈਲਬੌਰਨ— ਯੋਗਾ ਸ਼ਾਇਦ ਓਨਾਂ ਵੀ ਸੁਰੱਖਿਅਤ ਨਹੀਂ ਜਿੰਨਾਂ ਕਿ ਮੰਨਿਆ ਜਾਂਦਾ ਹੈ। ਇਹ ਗੱਲ ਇਕ ਸ਼ੋਧ 'ਚ ਸਾਹਮਣੇ ਆਈ ਹੈ। ਅਜਿਹਾ ਉਨ੍ਹਾਂ ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਦੇਖਿਆ ਕਿ ਪੁਰਾਤਨ ਭਾਰਤੀ ਤਰੀਕੇ ਕਾਰਨ ਮਾਸਪੇਸ਼ੀਆਂ ਅਤੇ ਹੱਡੀਆਂ 'ਚ ਦਰਦ ਹੋ ਸਕਦਾ ਹੈ, ਇਨ੍ਹਾਂ ਹੀ ਨਹੀਂ ਇਸ ਕਾਰਨ ਪਹਿਲਾਂ ਤੋਂ ਲੱਗੀਆਂ ਸੱਟਾਂ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦੀਆਂ ਹਨ।
'ਜਨਰਲ ਆਫ ਬਾਡੀਵਰਕ ਐਂਡ ਮੂਵਮੈਂਟ ਥੈਰੇਪੀਜ' 'ਚ ਪ੍ਰਕਾਸ਼ਤ ਸ਼ੋਧ ਸ਼ੌਕੀਆ ਯੋਗ ਕਾਰਨ ਹੋਣ ਵਾਲੀਆਂ ਸੱਟਾਂ ਨਾਲ ਜੁੜਿਆ ਹੈ। ਮਾਸਪੇਸ਼ੀਆਂ ਅਤੇ ਹੱਡੀਆਂ ਨਾਲ ਜੁੜੀ ਬੀਮਾਰੀ ਦੇ ਬਦਲਵੇਂ ਇਲਾਜ ਦੇ ਤੌਰ 'ਤੇ ਯੋਗਾ ਦੁਨੀਆ ਭਰ ਦੇ ਲੋਕਾਂ ਵਿਚਾਲੇ ਤੇਜ਼ੀ ਨਾਲ ਲੋਕਪ੍ਰਿਅ ਹੋ ਰਿਹਾ ਹੈ। ਆਸਟਰੇਲੀਆ 'ਚ ਸਿਡਨੀ ਯੂਨੀਵਰਸਿਟੀ ਦੇ ਇਵਾਨਗੇਲੋਸ ਪਾਪਾਸ ਨੇ ਕਿਹਾ, ''ਯੋਗ ਮਾਸਪੇਸ਼ੀ-ਹੱਡੀ ਸੰਬੰਧੀ ਦਰਦ 'ਚ ਫਾਇਦੇਮੰਦ ਹੋ ਸਕਦਾ ਹੈ, ਜਿਵੇਂ ਕਿ ਕੋਈ ਕਸਰਤ ਪਰ ਉਸ ਦੇ ਕਾਰਨ ਦਰਦ ਵੀ ਪੈਦਾ ਹੋ ਸਕਦਾ ਹੈ।