ਯਮਨ ਵਿਧਰੋਹੀਆਂ ਨੇ ਅਮੀਰਾਤ ਵੱਲ ਮਿਜ਼ਾਇਲ ਦਾਗਣ ਦਾ ਕੀਤਾ ਦਾਅਵਾ

Sunday, Dec 03, 2017 - 05:33 PM (IST)

ਦੁਬਈ— ਯਮਨ ਦੇ ਸ਼ੀਆ ਵਿਧਰੋਹੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ 'ਚ ਇਕ ਨਿਰਮਾਣ ਅਧੀਨ ਪ੍ਰਮਾਣੂ ਕੇਂਦਰ ਵੱਲ ਇਕ ਮਿਜ਼ਾਇਲ ਦਾਗੀ ਹੈ। ਅਮੀਰਾਤ ਦੇ ਅਧਿਕਾਰੀਆਂ ਨੇ ਅਜੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
20 ਅਰਬ ਡਾਲਰ ਦੀ ਲਾਗਤ ਨਾਲ ਬਣ ਰਿਹਾ ਬਾਰਾਕਾਹ ਪ੍ਰਮਾਣੂ ਕੇਂਦਰ ਆਬੂ ਧਾਬੀ ਦੇ ਪੱਛਮੀ ਮਾਰੂਥਲ 'ਚ ਹੈ। ਇਸ ਦੇ ਚਾਰ ਰਿਐਕਟਰਾਂ 'ਚੋਂ ਪਹਿਲੇ ਦਾ ਨਿਰਮਾਣ ਸੰਯੁਕਤ ਅਮੀਰਾਤ 'ਚ ਸਾਊਦੀ ਅਰਬ ਦੀ ਸਰਹੱਦ ਦੇ ਨੇੜੇ ਹੋ ਰਿਹਾ ਹੈ। ਯਮਨ ਦੀ ਰਾਜਧਾਨੀ ਸਨਾ 'ਚ ਭਾਰੀ ਗੋਲੀਬਾਰੀ ਦੇ ਵਿਚਕਾਰ ਇਹ ਦਾਅਵਾ ਕੀਤਾ ਗਿਆ ਹੈ। ਇਹ ਗੋਲੀਬਾਰੀ ਸ਼ੀਆ ਵਿਧਰੋਹੀਆਂ ਤੇ ਉਨ੍ਹਾਂ ਦੇ ਕੁਝ ਸਾਬਕਾ ਸਹਿਯੋਗੀਆਂ ਦੇ ਵਿਚਕਾਰ ਹੋ ਰਹੀ ਹੈ।


Related News