ਯਮਨ 'ਚ ਹਵਾਈ ਹਮਲਿਆਂ 'ਚ 14 ਦੀ ਮੌਤ

12/27/2017 4:05:57 PM

ਅਦੇਨ (ਭਾਸ਼ਾ)— ਯਮਨ ਵਿਚ ਤਾਈਜ ਸ਼ਹਿਰ ਨੇੜੇ ਇਕ ਪਿੰਡ ਦੇ ਬਾਜ਼ਾਰ ਵਿਚ ਸਾਊਦੀ ਅਰਬ ਅਗਵਾਈ ਵਾਲੇ ਹਵਾਈ ਹਮਲਿਆਂ ਵਿਚ 14 ਨਾਗਰਿਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਅਤੇ ਡਾਕਟਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸਾਊਦੀ ਸਮਰਥਿਤ ਸਰਕਾਰ ਦੇ ਵਫਾਦਾਰ ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਏ ਹਮਲੇ ਵਿਚ 11 ਵਿਦਰੋਹੀ ਵੀ ਮਾਰੇ ਗਏ ਅਤੇ 16 ਨਾਗਰਿਕ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਤਾਈਜ ਦੇ ਉਤਰੀ-ਪੂਰਬ ਵਿਚ ਅਲ-ਹੇਈਮਾ ਪਿੰਡ ਵਿਚ ਹੂਤੀ ਵਿਦਰੋਹੀਆਂ ਵਿਰੁੱਧ ਇਕ ਸਥਾਨਕ ਵਿਦਰੋਹ ਨੂੰ ਹਵਾਈ ਸਹਾਇਤਾ ਉਪਲੱਬਧ ਕਰਾਉਣ ਦੇ ਇਰਾਦੇ ਨਾਲ ਇਹ ਹਮਲੇ ਕੀਤੇ ਗਏ ਪਰ ਲੜਾਕੂ ਜਹਾਜ਼ਾਂ ਦਾ ਨਿਸ਼ਾਨਾ ਖੁੰਝ ਗਿਆ। ਤਾਈਜ ਸਾਊਦੀ ਸਮਰਥਿਤ ਸਰਕਾਰ ਦੀ ਵਫਾਦਾਰ ਸੈਨਾਵਾਂ ਦੇ ਕਬਜ਼ੇ ਵਿਚ ਹੈ ਪਰ ਇਸ ਦੇ ਨੇੜੇ ਦੇ ਇਲਾਕਿਆਂ ਵਿਚ ਵਿਦਰੋਹੀਆਂ ਦਾ ਕਬਜ਼ਾ ਹੈ ਅਤੇ ਇਹ ਲੜਾਈ ਦਾ ਇਕ ਮਹੱਤਵਪੂਰਨ ਸਥਾਨ ਬਣ ਗਿਆ ਹੈ। ਫੌਜੀ ਅਤੇ ਮੈਡੀਕਲ ਸੂਤਰਾਂ ਨੇ ਦੱਸਿਆ ਕਿ ਲਾਲ ਸਾਗਟ ਤਟ ਦੇ ਪੱਛਮ ਵਿਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਹੋਦੇਈਦਾ ਬੰਦਰਗਾਹ ਦੇ ਦੱਖਣੀ ਖੇਤਰ ਵਿਚ ਸਾਊਦੀ ਨੀਤ ਹਵਾਈ ਹਮਲਿਆਂ ਵਿਚ 22 ਹੂਤੀ ਵਿਦਰੋਹੀ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਇਕ ਆਦੀਵਾਸੀ ਪ੍ਰਮੁੱਖ ਯਾਸਸੇਰ ਅਲ-ਅਹਮਾਰ ਸ਼ਾਮਲ ਹਨ।