ਸ਼ਿਓਮੀ ਨੇ UK ''ਚ ਕੀਤਾ 1 ਰੁਪਏ ਵਾਲੀ ਸੇਲ ਦਾ ਆਯੋਜਨ, ਸ਼ਿਕਾਇਤ ਦਰਜ

11/15/2018 1:54:54 AM

ਗੈਜੇਟ ਡੈਸਕ—ਸ਼ਿਓਮੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਬ੍ਰਿਟੇਨ 'ਚ Mi 8 Pro, Redmi 6A ਅਤੇ Mi Band 3ਨਾਲ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ। ਇਥੇ ਵੀ ਕੰਪਨੀ ਨੇ 'ਕ੍ਰੇਜ਼ੀ ਡੀਲ' ਫਲੈਸ਼ ਸੈਲਸ ਦਾ ਆਯੋਜਨ ਕੀਤਾ, ਜਿਥੇ ਕੰਪਨੀ ਨੇ ਜੀ.ਬੀ.ਪੀ. 1 ਭਾਵ ਕਰੀਬ 94 ਰੁਪਏ 'ਚ ਕੁਝ ਸਮਾਰਟਫੋਨਸ ਨੂੰ ਖਰੀਦਣ ਦਾ ਆਫਰ ਦਿੱਤਾ। ਪਰ ਸਟਾਕ ਇਕ ਝਟਕੇ 'ਚ ਖਾਲੀ ਹੋ ਗਿਆ। ਇਥੇ ਕੁਝ ਅਜਿਹਾ ਹੀ ਹੋਇਆ ਜਿਵੇਂ ਭਾਰਤ 'ਚ ਫੈਸਟੀਵਲ ਸੇਲ ਦੌਰਾਨ ਹੁੰਦਾ ਹੈ। ਇਸ ਘਟਨਾ ਤੋਂ ਬਾਅਦ ਬ੍ਰਿਟੇਨ ਦੀ ਮਾਰਕੀਟ 'ਚ ਵਿਵਾਦ ਵਧਿਆ, ਜਿਸ ਤੋਂ ਬਾਅਦ ਸ਼ਿਓਮੀ ਯੂ.ਕੇ. ਨੇ ਇਸ ਮੁੱਦੇ 'ਤੇ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਲਈ ਮਾਫੀਨਾਮਾ ਜਾਰੀ ਕੀਤਾ।

ਕੰਪਨੀ ਭਾਰਤ 'ਚ ਆਮਤੌਰ 'ਤੇ ਤਿਉਹਾਰਾਂ ਦੇ ਸਮੇਂ 1 ਰੁਪਏ ਵਾਲੇ ਫਲੈਸ਼ ਸੇਲ ਦਾ ਆਯੋਜਨ ਕਰਦੀ ਹੈ। ਸ਼ਿਓਮੀ ਨੇ ਅਜਿਹੇ 'ਚ ਸਸਤੀ ਸੇਲ ਦਾ ਆਯੋਜਨ ਯੂ.ਕੇ. 'ਚ ਲਾਂਚ ਲਈ ਕੀਤਾ। ਸ਼ਿਓਮੀ ਦੀ ਮੰਨਿਏ ਤਾਂ 'ਕ੍ਰੇਜ਼ੀ ਡੀਲ' ਨੂੰ 'ਫਲੈਸ਼ ਸੇਲ' ਕਰਨ ਨਾਲ ਯੂ.ਕੇ. ਫੈਨਜ਼ 'ਚ ਗੁੱਸਾ ਪੈਦਾ ਹੋ ਗਿਆ। ਸ਼ਿਓਮੀ ਨੇ ਜੀ.ਬੀ.ਪੀ.1 ਦੀ ਕੀਮਤ 'ਚ 10 ਸਮਾਰਟਫੋਨਸ ਨੂੰ ਵਿਕਰੀ ਲਈ ਉਪਲੱਬਧ ਕਰਵਾਇਆ ਸੀ। ਕਿਹਾ ਜਾਂਦਾ ਹੈ ਕਿ ਯੂ.ਕੇ. 'ਚ ਗਾਹਕ ਫਲੈਸ਼ ਸੇਲ ਉਸ ਸੇਲ ਨੂੰ ਮੰਨਦੇ ਹਨ ਜਿਥੇ 10 ਤੋਂ ਜ਼ਿਆਦਾ ਯੂਨੀਟਸ ਵਿਕਰੀ ਲਈ ਰੱਖੇ ਜਾਂਦੇ ਹਨ।

ਇਸ ਮੁੱਦੇ 'ਤੇ ਸਪਸ਼ਟੀਕਰਨ ਦਿੰਦੇ ਹੋਏ ਸ਼ਿਓਮੀ ਯੂ.ਕੇ. ਨੇ ਟਵੀਟ ਕਰ ਕਿਹਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ 10 ਗਾਹਕਾਂ ਨੇ ਜੀ.ਬੀ.ਪੀ. 1 'ਚ ਸ਼ਿਓਮੀ ਦੀ ਇਕ ਡਿਵਾਈਸ ਖਰੀਦੀ ਹੈ। ਸਾਡੇ ਸਿਸਟਮ ਨੇ ਜਿਨ੍ਹਾਂ ਹਜ਼ਾਰਾਂ ਲੋਕਾਂ ਨੇ 'ਬਾਏ' ਬਟਨ ਕਲਿੱਕ ਕੀਤਾ ਉਨ੍ਹਾਂ 'ਚੋਂ ਰੈਂਡਮ ਤਰੀਕੇ ਨਾਲ ਜੇਤੂਆਂ ਨੂੰ ਚੁਣਿਆ ਹੈ। ਉਹ ਇਸ ਆਈਟਮ ਨੂੰ ਸ਼ਾਪਿੰਗ ਕਾਰਟ 'ਚ ਐਡ ਕਰ ਜੀ.ਬੀ.ਪੀ. 1 'ਚ ਖਰੀਦਣ 'ਚ ਸਮਰੱਥ ਹਨ। ਨਾਲ ਹੀ T&C  'ਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ, ਜਿ ਕਿਸੇ ਵੀ ਤਰ੍ਹਾਂ ਦੇ ਪ੍ਰੋਮਸ਼ਨ ਨੂੰ ਪ੍ਰਭਾਵਿਤ ਕਰਦਾ ਹੋਵੇ।

ਰਿਪੋਰਟ ਮੁਤਾਬਕ ਯੂ.ਕੇ. ਦੇ ਐਡ ਵਾਚਡਾਗ ਐਡਵਟਾਇਜਿੰਗ ਸਟੈਂਟਡਰਸ ਅਥਾਰਿਟੀ ਨੂੰ ਸ਼ਿਕਾਇਤ ਮਿਲੀ ਹੈ ਅਤੇ ਇਹ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਹੈ ਜਾਂ ਨਹੀਂ। ਰਿਪੋਰਟ ਮੁਤਾਬਕ ਮੇਨ ਸੇਲਸ ਪੇਜ 'ਚ ਇਹ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਫਲੈਸ ਸੇਲ 'ਚ ਕੇਵਲ ਸੀਮਿਤ ਗਿਣਤੀ 'ਚ ਯੂਨਿਟਸ ਦੀ ਵਿਕਰੀ ਹੋਵੇਗੀ। ਇਕ ਟਵਿਟਰ ਯੂਜ਼ਰਸ ਨੇ ਦੋਸ਼ ਲਗਾਇਆ ਹੈ ਕਿ ਵੈੱਬਸਾਈਟ ਦੀ ਸਕਰੀਪਟ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਪ੍ਰੋਡਕਟਸ 'ਤੇ ਬਾਏ ਨਾਓ ਬਟਨ ਆਟੋਮੈਟਿਕਲੀ ਟਾਈਮਰ ਬੰਦ ਹੁੰਦੇ ਹੀ 'ਆਊਟ ਆਫ ਸਟਾਕ' 'ਚ ਬਦਲ ਜਾਂਦਾ ਹੈ।