ਯਮਨ ''ਚ ਸਾਊਦੀ ਗਠਜੋੜ ਫੌਜ ਦਾ ਹਮਲਾ, 6 ਦੀ ਮੌਤ

12/10/2017 3:10:52 PM

ਸਨਾ (ਵਾਰਤਾ)— ਸਾਊਦੀ ਅਰਬ ਦੀ ਅਗਵਾਈ ਵਿਚ ਗਠਜੋੜ ਫੌਜ ਵੱਲੋਂ ਯਮਨ ਦੇ ਦੋ ਬਜ਼ਾਰਾਂ ਵਿਚ ਕੀਤੇ ਗਏ ਹਮਲਿਆਂ ਵਿਚ ਘੱਟ ਤੋਂ ਘੱਟ 6 ਲੋਕ ਮਾਰੇ ਗਏ ਅਤੇ 20 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਕ ਡਾਕਟਰ ਨੇ ਦੱਸਿਆ ਕਿ ਗਠਜੋੜ ਫੌਜ ਨੇ ਕੱਲ ਨੇਹਮ ਜ਼ਿਲੇ ਦੇ ਇਕ ਲੋਕਪ੍ਰਿਅ ਖਲਾਕਾਹ ਬਾਜ਼ਾਰ 'ਤੇ ਹਮਲਾ ਕੀਤਾ, ਜਿਸ ਵਿਚ ਘੱਟ ਤੋਂ ਘੱਟ ਪੰਜ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਹਮਲੇ ਵਿਚ ਕਈ ਦੁਕਾਨਾਂ ਅਤੇ ਤਿੰਨ ਕਾਰਾਂ ਸੜ ਗਈਆਂ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ 20 ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਜਾਬਿਦ ਜ਼ਿਲੇ ਦੇ ਹੋਦੇਈਦਾਹ ਸ਼ਹਿਰ ਨੂੰ ਵੀ ਕੱਲ ਦੁਪਹਿਰ ਬਾਅਦ ਨਿਸ਼ਾਨਾ ਬਣਾਇਆ ਗਿਆ। ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਇਸ ਹਮਲੇ ਵਿਚ ਵੀ ਕਈ ਦੁਕਾਨਾਂ ਨੁਕਸਾਨੀਆਂ ਗਈਆਂ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਮੁਤਾਬਕ ਯਮਨ ਵਿਚ ਸਾਲ 2015 ਤੋਂ ਜਾਰੀ ਸੰਘਰਸ਼ ਵਿਚ 10,000 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।