ਆਸਟ੍ਰੇਲੀਆ ''ਚ ਮਿਲਿਆ ਦੂਜੇ ਵਿਸ਼ਵ ਯੁੱਧ ਦੌਰਾਨ ਡੁੱਬਿਆ ਸਮੁੰਦਰੀ ਬੇੜਾ

03/06/2018 4:44:01 PM

ਕੈਨਬਰਾ— ਦੂਜੇ ਵਿਸ਼ਵ ਯੁੱਧ ਦੌਰਾਨ ਸਮੁੰਦਰ 'ਚ ਡੁੱਬੇ ਅਮਰੀਕੀ ਸਮੁੰਦਰੀ ਬੇੜਾ ਯੂ. ਐਸ. ਐਸ. ਲੇਕਸਿੰਗਟਨ ਨੂੰ ਲੱਭ ਲਿਆ ਗਿਆ ਹੈ। ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਪਾਊਲ ਏਲੇਨ ਦੀ ਟੀਮ ਨੇ 76 ਸਾਲ ਪੁਰਾਣੇ ਸਮੁੰਦਰੀ ਜਹਾਜ਼ ਨੂੰ ਪੂਰਬੀ ਆਸਟ੍ਰੇਲੀਆ ਦੇ ਕੋਰਲ ਸਾਗਰ 'ਚ ਲੱਭਿਆ ਹੈ। ਏਲੇਨ ਦੀ ਰਿਸਰਚ ਟੀਮ ਨੇ ਸਮੁੰਦਰ ਤੋਂ 800 ਮੀਲ ਹੇਠਾਂ ਮਲਬੇ ਵਿਚ ਦੱਬੇ ਸਮੁੰਦਰੀ ਬੇੜੇ ਦਾ ਪਤਾ ਲਾ ਕੇ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀ ਹੈ। ਲੇਕਸਿੰਗਟਨ 'ਤੇ ਤਾਇਨਾਤ 35 ਜਹਾਜ਼ਾਂ 'ਚੋਂ 11 ਏਲੇਨ ਦੀ ਕੰਪਨੀ ਵਾਲਕੈਨ ਦੇ ਸਨ, ਜੋ ਕਿ ਨਾਲ ਹੀ ਡੁੱਬ ਗਏ ਸਨ। 


ਲੇਕਸਿੰਗਟਨ ਮਈ 1942 ਵਿਚ ਕੋਰਲ ਸਾਗਰ ਦੀ ਜੰਗ 'ਚ ਜਾਪਾਨ ਦੇ ਹਮਲੇ ਦਾ ਸ਼ਿਕਾਰ ਹੋ ਕੇ ਡੁੱਬ ਗਿਆ ਸੀ। ਇਸ ਜੰਗ ਵਿਚ ਅਮਰੀਕਾ ਦੇ 216 ਜਲ ਸੈਨਿਕ ਮਾਰੇ ਗਏ ਸਨ। ਹਾਲਾਂਕਿ ਲੇਕਸਿੰਗਟਨ ਦੇ ਡੁੱਬਣ ਤੋਂ ਪਹਿਲਾਂ ਅਮਰੀਕੀ ਏਅਰਫੋਰਸ ਨੇ ਸਾਵਧਾਨੀ ਦਿਖਾਉਂਦੇ ਹੋਏ ਕਈਆਂ ਨੂੰ ਬਚਾ ਵੀ ਲਿਆ ਸੀ। ਅਮਰੀਕੀ ਏਅਰਫੋਰਸ 'ਚ ਲੇਕਸਿੰਗਟਨ ਨੂੰ 'ਲੇਡੀ ਲੇਕਸ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਸਮੁੰਦਰੀ ਬੇੜੇ 'ਤੇ 76 ਸਾਲਾਂ ਬਾਅਦ ਵੀ ਅਮਰੀਕੀ ਏਅਰਫੋਰਸ ਦੇ ਜਹਾਜ਼ ਦੇ ਖੰਭਾਂ 'ਤੇ ਲੱਗੇ ਲਾਈਵ ਸਟਾਰ ਦੇ ਚਿੰਨ੍ਹਾਂ ਨੂੰ ਅੱਜ ਵੀ ਬਿਲਕੁੱਲ ਸਾਫ ਦੇਖਿਆ ਜਾ ਸਕਦਾ ਹੈ। ਨਾਲ ਹੀ ਦਹਾਕਿਆਂ ਤੋਂ ਮਲਬੇ ਵਿਚ ਦੱਬੇ ਐਂਟੀ ਏਅਰਕ੍ਰਾਫਟ ਗਨ ਨੂੰ ਵੀ ਦੇਖਿਆ ਜਾ ਸਕਦਾ ਹੈ। 

ਓਧਰ ਯੂ. ਐਸ. ਮਿਲਟਰੀ ਪੈਸੀਫਿਕ ਕਮਾਂਡਰ ਦੇ ਐਡਮਿਰਲ ਹੈਰੀ ਹੈਰਿਸ ਨੇ ਕਿਹਾ, ''ਮੈਂ ਪਾਊਲ ਏਲੇਨ ਅਤੇ ਉਨ੍ਹਾਂ ਦੀ ਰਿਸਰਚ ਟੀਮ ਨੂੰ ਵਧਾਈ ਦੇਣਾ ਚਾਹਾਂਗਾ, ਜਿਨ੍ਹਾਂ ਨੇ ਤਕਰੀਬਨ 76 ਸਾਲ ਪਹਿਲਾਂ ਕੋਰਲ ਸਾਗਰ ਦੀ ਲੜਾਈ ਵਿਚ ਡੁੱਬੇ 'ਲੇਡੀ ਲੇਕਸ' ਨੂੰ ਲੱਭਿਆ ਹੈ।