ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਨੂੰ ਪਾਰਕਿੰਗ ਲਈ ਚੁਕਾਉਣਾ ਪਿਆ 12 ਲੱਖ ਦਾ ਜ਼ੁਰਮਾਨਾ

02/06/2020 12:07:51 AM

ਵਾਸ਼ਿੰਗਟਨ - ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈੱਫ ਬੇਜੋਸ ਦੇ ਵਾਸ਼ਿੰਗਟਨ ਡੀ. ਸੀ. ਸਥਿਤ ਮੇਂਸ਼ਨ (ਘਰ) ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜੈੱਫ ਬੇਜੋਸ ਨੇ ਮੇਂਸ਼ਨ ਦੇ ਰੈਨੋਵੇਸ਼ਨ ਲਈ 12 ਲੱਖ ਰੁਪਏ ਪਾਰਕਿੰਗ ਸ਼ੁਲਕ ਚੁਕਾਇਆ। ਇਸ ਪਾਰਕਿੰਗ ਨੂੰ ਉਨ੍ਹਾਂ ਦੇ ਮੇਂਸ਼ਨ ਦੀ ਮੁਰੰਮਤ ਲਈ ਆਉਣ ਵਾਲੇ ਠੇਕੇਦਾਰਾਂ ਅਤੇ ਕਰਮਚਾਰੀਆਂ ਨੇ ਇਸਤੇਮਾਲ ਕੀਤਾ ਸੀ। ਪਾਰਕਿੰਗ ਦਾ ਇਸਤੇਮਾਲ ਮੇਂਸ਼ਨ ਨੂੰ ਰੈਨੋਵੇਟ (ਮੁਰੰਮਤ) ਕਰਨ ਵਾਲੇ ਠੇਕੇਦਾਰਾਂ ਦੇ ਕਰਮਚਾਰੀਆਂ ਦੇ ਸਮਾਨ ਰੱਖਣ ਲਈ ਕੀਤਾ ਸੀ।

ਦੱਸ ਦਈਏ ਕਿ ਬੇਜੋਸ ਦੇ ਠੇਕੇਦਾਰਾਂ ਦੀ ਇਕ ਟੀਮ ਟੈਕਸਟਾਈਲ ਮਿਊਜ਼ੀਅਮ ਨੂੰ ਘਰ ਤਬਦੀਲ ਕਰ ਰਹੀ ਹੈ। ਜਿਸ ਨੂੰ ਉਨ੍ਹਾਂ ਨੇ 1.63 ਅਰਬ ਰੁਪਏ (23 ਮਿਲੀਅਨ ਡਾਲਰ) ਵਿਚ ਖਰੀਦਿਆ ਸੀ। ਹੁਣ ਬੇਜੋਸ ਪ੍ਰਾਪਟੀ ਰੈਨੋਵੇਸ਼ਨ 'ਤੇ 85.45 ਕਰੋਡ਼ ਰੁਪਏ (12 ਮਿਲੀਅਨ ਡਾਲਰ) ਟੈਕਸ ਖਰਚ ਕਰ ਰਹੇ ਹਨ। ਬੇਜੋਸ ਦੀ ਟੀਮ ਨੇ ਅਕਤੂਬਰ 2016 ਤੋਂ ਅਕਤੂਬਰ 2019 ਵਿਚਾਲੇ 564 ਪਾਰਕਿੰਗ ਟਿਕਟ ਲਈਆਂ। ਇਨ੍ਹਾਂ ਦੀ ਲਾਗਤ 16 ਹਜ਼ਾਰ ਡਾਲਰ ਮਤਲਬ 11.99 ਲੱਖ ਰੁਪਏ ਸੀ। ਇਨ੍ਹਾਂ ਵਿਚੋਂ 93 ਟਿਕਟਾਂ ਅਪ੍ਰੈਲ 2018 ਵਿਚ ਜਾਰੀ ਕੀਤੀਆਂ ਗਈਆਂ ਸਨ।

ਡੀ. ਸੀ. ਡਿਪਾਰਟਮੈਂਟ ਆਫ ਪਬਲਿਕ ਵਰਕ ਰਿਕਾਰਡਸ ਮੁਤਾਬਕ, ਬੇਜੋਸ ਦਾ ਮੇਂਸ਼ਨ ਸ਼ਹਿਰ ਦੀ ਐਸ. ਸਟ੍ਰੀਟ ਦੇ 2200 ਅਤੇ 2300 ਬਲਾਕਾਂ ਵਿਚ ਸਥਿਤ ਹੈ। ਪ੍ਰਸ਼ਾਸਨ ਨੇ ਇਨ੍ਹਾਂ ਟਿਕਟਾਂ ਨੂੰ ਨੋ-ਪਾਰਕਿੰਗ ਸਾਈਨ ਦਾ ਧਿਆਨ ਨਾ ਰੱਖਣ, ਰਿਜ਼ਰਵ ਪਾਰਕਿੰਗ ਸਪਾਟਸ ਦਾ ਇਸਤੇਮਾਲ ਕਰਨ, ਆਮ ਰਸਤਾ ਬੰਦ ਕਰਨ, ਫੁੱਟਪਾਥ ਨੂੰ ਜਾਮ ਕਰਨ ਲਈ ਜਾਰੀ ਕੀਤੇ ਸਨ। ਡੀ. ਸੀ. ਡਿਪਾਰਟਮੈਂਟ ਆਫ ਪਬਲਿਕ ਵਰਕ ਵੱਲੋਂ ਹੀ ਪਿਛਲੇ ਸਾਲ ਆਵਾਜਾਈ ਵਿਭਾਗ ਨੇ ਵੀ ਕਰੀਬ 4 ਲੱਖ ਰੁਪਏ ਦੀਆਂ ਅਜਿਹੀਆਂ ਟਿਕਟਾਂ ਦਾ ਪਤਾ ਲਗਾਇਆ ਸੀ, ਜਿਨ੍ਹਾਂ ਦੀ ਰਕਮ ਜਮਾ ਨਹੀਂ ਕੀਤੀ ਗਈ ਸੀ।

ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹਨ, ਜਿਨ੍ਹਾਂ ਦੀ ਕੁਲ ਜਾਇਦਾਦ ਕਰੀਬ 129.5 ਬਿਲੀਅਨ ਹੈ। ਪਿਛਲੇ ਹਫਤੇ ਬੇਜੋਸ ਨੇ 15 ਮਿੰਟ ਵਿਚ ਥੈਂਕਸ ਸਟਾਕ ਪੁਸ਼ ਦੇ ਜ਼ਰੀਏ ਦੀ ਕੁਲ ਜਾਇਦਾਦ ਵਿਚ 13.2 ਬਿਲੀਅਨ ਡਾਲਰ ਦੀ ਜਾਇਦਾਦ ਜੋਡ਼ੀ ਸੀ। ਉਥੇ ਐਮਾਜ਼ੋਨ ਨੇ 2018 ਵਿਚ ਫੈਡਰਲ ਟੈਕਸਾਂ ਵਿਚ ਜ਼ੀਰੋ ਡਾਲਰ ਦਾ ਭੁਗਤਾਨ ਕੀਤਾ ਸੀ।

Khushdeep Jassi

This news is Content Editor Khushdeep Jassi