World Music Day : ਸੰਗੀਤ ਨੂੰ ਜਿਉਂਦਾ ਰੱਖਣ ਲਈ ਅਫਗਾਨੀ ਕੁੜੀ ਨੇ ਲਾਈ ਜਾਨ ਦੀ ਬਾਜ਼ੀ

06/21/2019 3:09:56 PM

ਵਰਲਡ ਡੈਸਕ — ਅੱਜ ਵਰਲਡ ਮਿਊਜ਼ਿਕ ਡੇਅ ਹੈ। ਇਸ ਖਾਸ ਮੌਕੇ ਅੱਜ ਅਸੀਂ ਇਕ ਅਜਿਹੇ ਸੰਗੀਤ ਪ੍ਰੇਮੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨੇ ਆਪਣੇ ਸੰਗੀਤ ਪ੍ਰੇਮ ਨੂੰ ਜ਼ਿੰਦਾ ਰੱਖਣ ਲਈ ਆਪਣੀ ਜਾਨ ਤੱਕ ਨੂੰ ਜੋਖਮ 'ਚ ਪਾਇਆ। ਅਫਗਾਨੀਸਤਾਨ ਦੇ ਤਾਲਿਬਾਨੀ ਲੋਕਾਂ ਲਈ ਸੰਗੀਤ ਹਰਾਮ ਹੈ। ਇਸ ਦੇ ਬਾਵਜੂਦ ਇਥੋਂ ਦੀਆਂ ਮਹਿਲਾਵਾਂ ਨੇ ਆਰਕੈਸਟ੍ਰਾ 'ਜ਼ੋਹਰਾ' ਬਣਾਉਣ ਦੀ ਹਿੰਮਤ ਕੀਤੀ। ਹੁਣ ਇਸ ਨੂੰ ਦੁਨੀਆ ਭਰ ਵਿਚ ਪ੍ਰਸਿੱਧੀ ਮਿਲ ਰਹੀ ਹੈ। ਹੁਣੇ ਜਿਹੇ ਜ਼ੋਹਰਾ ਗਰੁੱਪ ਦੀਆਂ 30 ਲੜਕੀਆਂ ਨੇ ਲੰਡਨ ਜਾ ਕੇ ਪ੍ਰਫਾਰਮ ਕੀਤਾ।

ਆਓ ਜਾਣਦੇ ਹਾਂ ਇਸ ਸਫਰ ਦੀ ਕਹਾਣੀ

ਸਾਡੇ ਸਮਾਜ ਦੀਆਂ ਲੜਕੀਆਂ ਲਈ ਸੰਗੀਤ ਕਿਸੇ ਪਾਪ ਤੋਂ ਘੱਟ ਨਹੀਂ ਸਮਝਿਆ ਜਾਂਦਾ ਹੈ। ਤਾਲਿਬਾਨ 'ਚ ਉਹ ਔਰਤਾਂ ਜਿਹੜੀਆਂ ਸੰਗੀਤਕਾਰ, ਅਦਾਕਾਰ, ਕਲਾਕਾਰ ਜਾਂ ਕੰਡਕਟਰ ਹੁੰਦੀਆਂ ਹਨ ਉਨ੍ਹਾਂ ਨੂੰ ਤਿਲੀਬਾਨੀ ਸੜਕਾਂ 'ਤੇ ਜ਼ਿੰਦਾ ਸਾੜ ਦਿੱਤਾ ਜਾਂਦਾ ਹੈ ਜਾਂ ਫਿਰ ਪੱਥਰ ਮਾਰ-ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਇਹ ਕਹਿਣਾ ਹੈ ਕਾਬੁਲ ਦੀ ਜਰੀਫ ਅਬੀਦਾ ਦਾ। ਅਬੀਦਾ ਦੱਸਦੀ ਹੈ ਕਿ ਉਸਨੂੰ ਹਰ ਰੋਜ਼ ਡਰ ਲੱਗਦਾ ਸੀ ਕਿ ਘਰ ਵਾਲੇ ਉਸ ਦਾ ਸਕੂਲ ਜਾਣਾ ਬੰਦ ਕਰਵਾ ਕੇ ਉਸ ਦਾ ਵਿਆਹ ਨਾ ਕਰ ਦੇਣ। ਸਾਲ 2014 ਵਿਚ ਅਬੀਦਾ ਨੇ ਸੰਗੀਤ ਸਕੂਲ 'ਚ ਦਾਖਿਲਾ ਲੈ ਲਿਆ ਜਿਸ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਸੀ। ਅਬੀਦਾ ਨੇ ਦੱਸਿਆ ਕਿ ਮਿਊਜ਼ਿਕ ਸਿੱਖਣ ਵਾਲੀਆਂ ਲੜਕੀਆਂ ਨਾਲ ਲੋਕ ਬਿਹਤਰ ਵਿਵਹਾਰ ਨਹੀਂ ਕਰਦੇ ਹਨ। ਇਕ ਵਾਰ ਸਮਰ ਪ੍ਰੋਗਰਾਮ ਲਈ ਅਮਰੀਕਾ ਦੀ ਯੇਲ ਯੂਨੀਵਰਸਿਟੀ ਗਈ ਤਾਂ ਉਸ ਸਮੇਂ ਮਹਿਸੂਸ ਹੋਇਆ ਕਿ ਦੇਸ਼ ਦੇ ਬਾਹਰ ਸੰਗੀਤਕਾਰਾਂ ਦੇ ਪ੍ਰਤੀ ਲੋਕਾਂ ਦਾ ਰਵੱਈਆ ਬਹੁਤ ਵੱਖ ਹੈ। ਫਿਰ ਭਾਵੇਂ ਉਹ ਮਹਿਲਾ ਹੀ ਕਿਉਂ ਨਾ ਹੋਵੇ। ਅਬੀਦਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਸਨੂੰ ਅਹਿਸਾਸ ਹੋਇਆ ਕਿ ਅਫਗਾਨੀਸਤਾਨ ਵਿਚ ਇਕ ਲੜਕੀ ਦੇ ਸੰਗੀਤ ਸਿੱਖਣ ਦੇ ਬਾਹਰੀ ਦੁਨੀਆ 'ਚ ਮਾਇਨੇ ਹਨ। 

ਸਾਲ 2015 'ਚ ਅਬੀਦਾ ਨੇ 'ਜ਼ੋਹਰਾ ਆਰਕੈਸਟ੍ਰਾ' ਬਣਾਇਆ। ਇਕ ਸਾਲ ਬਾਅਦ ਸਾਥੀ ਨੇਗਿਨ ਦੇ ਨਾਲ ਇਸ ਦੇ ਸੰਚਾਲਨ ਦਾ ਮੌਕਾ ਮਿਲਿਆ ਜਿਸ ਨੂੰ ਲੋਕਾਂ ਨੇ ਰੱਜ ਕੇ ਪਿਆਰ ਦਿੱਤਾ। ਖੂਬ ਸ਼ੋਹਰਤ ਮਿਲੀ ਜਿਸ ਤੋਂ ਬਾਅਦ ਅਬੀਦਾ  ਨੂੰ ਅਹਿਸਾ ਹੋਇਆ ਕਿ ਤੁਸੀਂ ਜੋ ਵੀ ਕਰਦੇ ਹੋ ਜੇਕਰ ਉਹ ਸਹੀ ਹੈ ਤਾਂ ਉਸਨੂੰ ਰੁਕਣ ਨਾਲ ਦਿਓ।