ਦੁਨੀਆ ਦੀ ਸਭ ਤੋਂ ਮਹਿੰਗੀ ਘੜੀ, ਕੀਮਤ 222 ਕਰੋੜ ਰੁਪਏ, ਜਾਣੋ ਖੂਬੀਆਂ

11/14/2019 1:52:58 PM

ਗੈਜੇਟ ਡੈਸਕ– ਹੁਣੇ ਜਿਹੇ ਸਵਿਟਜ਼ਰਲੈਂਡ ਦੀ ਲਗਜ਼ਰੀ ਵਾਚ ਕੰਪਨੀ ਦੀ ਇਕ ਘੜੀ ਨੂੰ ਨੀਲਾਮੀ ਵਿਚ ਵੇਚਿਆ ਗਿਆ। ਇਹ ਘੜੀ 31 ਮਿਲੀਅਨ ਸਵਿਸ ਫ੍ਰੈਂਕ (ਲਗਭਗ 222 ਕਰੋੜ ਰੁਪਏ) ਵਿਚ ਵੇਚੀ ਗਈ। ਭਾਵੇਂ ਇਹ ਨੀਲਾਮੀ ਚੈਰਿਟੀ ਦੇ ਲਈ ਕੀਤੀ ਗਈ ਸੀ ਅਤੇ ਸਾਰੀ ਰਕਮ ਨੂੰ ਡੋਨੇਟ ਕਰ ਦਿੱਤਾ ਗਿਆ। ‘ਓਨਲੀ ਵਾਚ’ ਨਾਂ ਦੀ ਇਸ ਚੈਰਿਟੀ ਨੀਲਾਮੀ ਦਾ ਆਯੋਜਨ ਜੈਨੇਵਾ ਵਿਚ ਕੀਤਾ ਗਿਆ। ਘੜੀ ‘ਗਰੈਂਡਮਾਸਟਰ ਚਾਈਮ 6300ਏ-010’ ਨੂੰ ਖਾਸ ਤੌਰ ’ਤੇ ਇਸ ਚੈਰਿਟੀ ਨਿਲਾਮੀ ਲਈ ਤਿਆਰ ਕੀਤਾ ਗਿਆ ਸੀ। ਇਹ ਨੀਲਾਮੀ 5 ਮਿੰਟ ਹੀ ਚੱਲੀ। 

ਖੂਬੀਆਂ
ਇਹ ਘੜੀ ਸਮਾਂ ਦੱਸਣ ਦੇ ਨਾਲ-ਨਾਲ 20 ਵੱਖ-ਵੱਖ ਤਰ੍ਹਾਂ ਦੇ ਫੀਚਰਸ ਨਾਲ ਆਉਂਦੀ ਹੈ। ਘੜੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦਾ ਫਰੰਟ ਅਤੇ ਬੈਕ ਡਾਇਲ ਹੈ। ਇਸ ਨੂੰ ਫਲਿਪ ਜਾਂ ਰਿਵਰਸ ਵੀ ਕੀਤਾ ਜਾ ਸਕਦਾ ਹੈ। ਇਸ ਵਿਚ ਖਾਸ ਰਿੰਗਟੋਨ, ਇਕ ਮਿੰਟ ਰਿਪੀਟਰ, 4-ਡਿਜੀਟ ਈਯਰ ਡਿਸਪਲੇਅ ਵਾਲਾ ਖਾਸ ਕਲੰਡਰ, ਸੈਕਿੰਡ ਟਾਈਮ ਜ਼ੋਨ ਅਤੇ 24 ਘੰਟੇ ਤੇ ਮਿੰਟ ਸਬਡਾਇਰ ਵਰਗੇ ਫੀਚਰਜ਼ ਮੌਜੂਦ ਹਨ।