ਲੌਕਡਾਊਨ ''ਚ ਦੁਨੀਆ : ਕਿਤੇ 1 ਕਰੋੜ ਜੁਰਮਾਨਾ ਤੇ ਕਿਤੇ 7 ਸਾਲ ਦੀ ਜੇਲ

04/06/2020 1:06:36 AM

ਰਿਆਦ (ਏਜੰਸੀ)- 90 ਦੇਸ਼ਾਂ ਵਿਚ ਲੌਕਡਾਊਨ ਹੈ ਅਤੇ ਅੱਧੀ ਆਬਾਦੀ ਘਰਾਂ 'ਚ ਬੰਦ ਹੈ। ਯੂ.ਐਨ. ਮੁਤਾਬਕ ਪੂਰੀ ਦੁਨੀਆ ਦੇ 180 ਦੇਸ਼ਾਂ ਵਿਚ ਸਕੂਲ-ਕਾਲਜ ਬੰਦ ਹਨ। ਤਕਰੀਬਨ ਪੂਰੀ ਦੁਨੀਆ ਦੇ 87 ਫੀਸਦੀ ਲੋਕ ਪ੍ਰਭਾਵਿਤ ਹਨ। ਲੌਕਡਾਊਨ ਨੂੰ ਸਫਲ ਬਣਾਉਣ ਲਈ ਮੁਲਕਾਂ ਵਲੋਂ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ।
ਬਿਨਾਂ ਵਜ੍ਹਾ ਘੁੰਮਣ 'ਤੇ 4 ਲੱਖ ਤੱਕ ਦਾ ਜੁਰਮਾਨਾ
ਇਟਲੀ ਵਿਚ ਬਿਨਾਂ ਵਜ੍ਹਾ ਬਾਹਰ ਘੁੰਮਣ ਵਾਲਿਆਂ 'ਤੇ 2.5 ਲੱਖ ਅਤੇ ਲੋਂਬਾਰਡੀ ਵਿਚ 4 ਲੱਖ ਰੁਪਏ ਤੱਕ ਦਾ ਜੁਰਮਾਨਾ ਹੈ। ਇਥੇ 40 ਹਜ਼ਾਰ 'ਤੇ ਕਾਰਵਾਈ ਹੋਈ ਹੈ। ਉਥੇ ਹੀ ਹਾਂਗਕਾਂਗ ਵਿਚ ਏਕਾਂਤਵਾਸ ਦਾ ਨਿਯਮ ਤੋੜਣ 'ਤੇ 2.5 ਲੱਖ ਜੁਰਮਾਨਾ ਜਾਂ 6 ਮਹੀਨੇ ਜੇਲ ਦੀ ਵਿਵਸਥਾ ਹੈ। ਸਾਊਦੀ ਅਰਬ ਵਿਚ ਬੀਮਾਰੀ ਲੁਕਾਉਣ ਅਤੇ ਟ੍ਰੈਵਲ ਹਿਸਟਰੀ ਲੁਕਾਉਣ 'ਤੇ 1 ਕਰੋੜ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਹੈ। ਇਹ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ। ਆਸਟਰੇਲੀਆ ਵਿਚ ਕੁਝ ਥਾਵਾਂ 'ਤੇ 23 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਹੈ।
ਨਿਯਮ ਤੋੜਣ ਵਾਲਿਆਂ ਲਈ ਰੂਸ 'ਚ 7 ਸਾਲ ਦੀ ਜੇਲ, ਮੈਕਸੀਕੋ 'ਚ 3 ਸਾਲ ਦੀ ਜੇਲ
ਰੂਸ ਦੀ ਸੰਸਦ ਨੇ ਐਂਟੀ ਵਾਇਰਸ ਐਕਟ ਨੂੰ ਮਨਜ਼ੂਰੀ ਹੈ। ਏਕਾਂਤਵਾਸ ਨਿਯਮ ਤੋੜਣ 'ਤੇ 7 ਸਾਲ ਦੀ ਸਜ਼ਾ ਦੀ ਵਿਵਸਥਾ। ਉਥੇ ਹੀ ਮੈਕਸੀਕੋ ਦੇ ਯੁਕਾਟਨ ਵਿਚ ਬੀਮਾਰੀ ਲੁਕਾਉਣ 'ਤੇ 3 ਸਾਲ ਦੀ ਸਜ਼ਾ ਹੋਵੇਗੀ।
ਫਿਲਪੀਨਜ਼ 'ਚ ਏਕਾਂਤਵਾਸ ਦਾ ਨਿਯਮ ਤੋੜਣ 'ਤੇ ਗੋਲੀ ਮਾਰਨ ਦੇ ਹੁਕਮ
ਫਿਲਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤਰਤੇ ਕਵਾਰੇਂਟਾਈਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ। ਦੱਖਣੀ ਅਫਰੀਕਾ ਵਿਚ ਬਾਹਰ ਨਿਕਲਣ ਵਾਲਿਆਂ 'ਤੇ ਪੁਲਸ ਰਬੜ ਦੀਆਂ ਗੋਲੀਆਂ ਚਲਾ ਰਹੀ ਹੈ।
ਪਨਾਮਾ 
ਇਥੇ ਘਰੋਂ ਬਾਹਰ ਨਿਕਲਣ ਲਈ ਮਹਿਲਾ-ਪੁਰਸ਼ ਲਈ ਵੱਖ-ਵੱਖ ਦਿਨ ਹਨ। ਔਰਤਾਂ, ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸਿਰਫ ਦੋ ਘੰਟੇ ਲਈ ਘਰੋਂ ਬਾਹਰ ਨਿਕਲ ਸਕਦੀਆਂ ਹਨ।
ਪੇਰੂ 
ਪੇਰੂ ਵਿਚ ਕੋਰੋਨਾ ਨਾਲ ਬਣੀ ਹਾਟਲਾਈਨ 'ਤੇ ਝੂਠੀ ਸੂਚਨਾ ਦੇਣ ਵਾਲੇ 'ਤੇ 45 ਹਜ਼ਾਰ ਜੁਰਮਾਨੇ ਦੀ ਸਜ਼ਾ ਦੀ ਵਿਵਸਥਾ ਕੀਤੀ ਹੈ। ਉਥੇ ਹੀ ਤਾਮਿਲਨਾਡੂ ਵਿਚ ਅਫਵਾਹ ਫੈਲਾਉਣ 'ਤੇ 1200 ਗ੍ਰਿਫਤਾਰੀਆਂ ਹੋਈਆਂ ਹਨ। 
ਕੋਲੰਬੀਆ
ਕੋਲੰਬੀਆ ਦੇ ਕੁਝ ਕਸਬਿਆਂ ਵਿਚ ਨੈਸ਼ਨਲ ਆਈ.ਡੀ. ਦੇ ਨੰਬਰ ਦੇ ਆਧਾਰ 'ਤੇ ਨਿਕਲਣ ਦੀ ਮਨਜ਼ੂਰੀ ਹੈ ਜਿਨ੍ਹਾਂ ਦੀ ਆਈ.ਡੀ. ਨੰਬਰ 0,4,7 'ਤੇ ਖਤਮ ਹੁੰਦਾ ਹੈ, ਉਹ ਸੋਮਵਾਰ ਨੂੰ ਨਿਕਲ ਸਕਦੇ ਹਨ।
ਆਸਟ੍ਰੀਆ 
ਆਸਟ੍ਰੀਆ, ਚੈਕ ਰੀਪਬਲਿਕ, ਸਲੋਵਾਕੀਆ ਨੇ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਚੈੱਕ ਰੀਪਬਲਿਕ ਸਰਕਾਰ ਨੇ ਕਿਹਾ ਤੁਸੀਂ ਭਾਵੇਂ ਨਗਨ ਘੁੰਮੋ ਪਰ ਮਾਸਕ ਜ਼ਰੂਰ ਲਗਾਓ।


Sunny Mehra

Content Editor

Related News