ਨੇਪਾਲ ਦੇ ਭਾਰਤੀ ਦੂਤਘਰ ''ਚ ਮਨਾਇਆ ਗਿਆ ਵਿਸ਼ਵ ਹਿੰਦੀ ਦਿਵਸ

01/10/2019 11:44:18 PM

ਕਾਠਮੰਡੂ— ਨੇਪਾਲ 'ਚ ਭਾਰਤੀ ਦੂਤਘਰ ਨੇ ਵੀਰਵਾਰ ਨੂੰ ਵਿਸ਼ਵ ਹਿੰਦੀ ਦਿਵਸ ਮੌਕੇ 'ਤੇ ਹਿੰਦੀ ਦੀਆਂ ਦੋ ਪੁਸਤਕਾਂ ਲਾਂਚ ਕੀਤੀਆਂ। ਇਨ੍ਹਾਂ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀਆਂ 51 ਕਵਿਤਾਵਾਂ ਦਾ ਨੇਪਾਲੀ ਅਨੁਵਾਦ ਸ਼ਾਮਲ ਹੈ।

ਭਾਰਤੀ ਦੂਤਘਰ ਤੇ ਤ੍ਰਿਭੂਵਨ ਯੂਨੀਵਰਸਿਟੀ ਦੇ ਕੇਂਦਰੀ ਹਿੰਦੀ ਵਿਭਾਗ ਵਲੋਂ ਆਯੋਜਿਤ ਪ੍ਰੋਗਰਾਮ 'ਚ ਕਈ ਮਸ਼ਹੂਰ ਕਵੀ ਸ਼ਾਮਲ ਹੋਏ, ਜਿਨ੍ਹਾਂ ਨੇ ਹਿੰਦੀ ਤੇ ਨੇਪਾਲੀ 'ਚ ਆਪਣੀਆਂ ਕਵਿਤਾਵਾਂ ਵੀ ਪੜ੍ਹੀਆਂ। ਇਸ ਮੌਕੇ ਨੇਪਾਲ ਦੇ ਸੈਰ-ਸਪਾਟਾ ਤੇ ਸਿਵਿਲ ਐਵੀਏਸ਼ਨ ਮੰਤਰੀ ਰਵਿੰਦਰ ਅਧਿਕਾਰੀ ਤੇ ਨੇਪਾਲ ਦੇ ਭਾਰਤੀ ਰਾਜਦੂਤ ਮੰਜੀਵ ਸਿੰਘ ਪੁਰੀ ਵੀ ਮੌਜੂਦ ਸਨ। ਪ੍ਰੋਗਰਾਮ ਦੌਰਾਨ ਪੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੇਸ਼ ਵੀ ਪੜ੍ਹਿਆ। ਜਿਨ੍ਹਾਂ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਗਈ ਉਨ੍ਹਾਂ 'ਚ ਆਦਿਕਵੀ ਭਾਨੁਭਗਤ ਆਚਾਰਿਆ ਦੇ ਕਵਿਤਾ ਸੰਗ੍ਰਹਿ ਦਾ ਹਿੰਦੀ ਅਨੁਵਾਦ ਸ਼ਾਮਲ ਹੈ।

Baljit Singh

This news is Content Editor Baljit Singh