ਵਿਸ਼ਵ ਸਿਹਤ ਸੰਗਠਨ ਯਮਨ ''ਚ ਦਿੰਦਾ ਰਹੇਗਾ ਸਿਹਤ ਸਹੂਲਤਾਂ

11/08/2018 10:59:44 AM

ਸਾਨਾ(ਏਜੰਸੀ)— ਵਿਸ਼ਵ ਸਿਹਤ ਸੰਗਠਨ ਯਮਨ ਦੇ ਯੁੱਧ ਵਾਲੇ ਖੇਤਰਾਂ 'ਚ ਸਾਧਾਰਣ ਸਿਹਤ ਜ਼ਰੂਰਤਾਂ ਦੀਆਂ ਸਹੂਲਤਾਂ ਨੂੰ ਉਪਲਬਧ ਕਰਵਾਉਣ ਲਈ ਕੰਮ ਕਰਦਾ ਰਹੇਗਾ। ਯਮਨ 'ਚ ਪਿਛਲੇ ਸਾਢੇ ਤਿੰਨ ਸਾਲ ਦੇ ਯੁੱਧ ਅਤੇ ਸੰਘਰਸ਼ ਦੇ ਨਤੀਜੇ ਕਾਰਨ ਤਬਾਹੀ ਅਤੇ ਅੱਧੀਆਂ ਸਿਹਤ ਸਹੂਲਤਾਂ ਬੰਦ ਕੀਤੇ ਜਾਣ ਨਾਲ ਲੱਖਾਂ ਲੋਕ ਪੀੜਤ ਹਨ। ਯਮਨੀਆਂ ਲਈ ਬੁਨਿਆਦੀ ਸੇਵਾਵਾਂ ਨੂੰ ਬਹੁਤ ਸੀਮਤ ਕਰ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਇੱਥੇ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ।


ਸਾਨਾ ਦੇ ਅਜਲ ਜ਼ਿਲੇ 'ਚ ਸਿਹਤ ਕੇਂਦਰ ਵਿਸ਼ਵ ਸਿਹਤ ਸੰਗਠਨ ਦੇ ਸਮਰਥਨ ਦੇ ਖੇਤਰ 'ਚ ਜ਼ਰੂਰੀ ਦਵਾਈਆਂ ਅਤੇ ਸਿਹਤ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਰਾਸ਼ੀ ਦੇ ਕੇ ਸਮਰਥਨ ਕਰ ਰਿਹਾ ਹੈ। ਕੇਂਦਰ ਵੱਖ-ਵੱਖ ਉਮਰ ਦੇ ਹੈਜ਼ਾ ਰੋਗੀਆਂ ਨਾਲ ਹਮਦਰਦੀ ਕਾਰਨਜੁੜਿਆ ਹੈ। ਇਨ੍ਹਾਂ ਰੋਗੀਆਂ ਨੂੰ ਇਨ੍ਹਾਂ ਸਿਹਤ ਸੁਵਿਧਾ ਕੇਂਦਰਾਂ ਤਕ ਪਹੁੰਚਾਉਣ ਲਈ ਜ਼ਰੂਰਤਾਂ ਅਤੇ ਸੇਵਾਵਾਂ ਦੇਣ ਲਈ ਜ਼ਿਲਾ ਪੱਧਰ 'ਤੇ ਯਮਨ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੇਵਾ ਕਰ ਰਿਹਾ ਹੈ।