ਭਾਰਤ ''ਚ ਹਫ਼ਤੇ ''ਚ ਕੋਰੋਨਾ ਦੇ ਨਵੇਂ ਮਾਮਲੇ 13 ਫੀਸਦੀ ਘੱਟ, ਫਿਰ ਵੀ ਦੁਨੀਆ ''ਚ ਸਭ ਤੋਂ ਵੱਧ : WHO

05/19/2021 2:05:48 PM

ਸੰਯੁਕਤ ਰਾਸ਼ਟਰ (ਭਾਸ਼ਾ): ਭਾਰਤ ਵਿਚ ਪਿਛਲੇ ਇਕ ਹਫ਼ਤੇ ਵਿਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿਚ 13 ਫੀਸਦੀ ਦੀ ਗਿਰਾਵਟ ਦੇਖੀ ਗਈ ਪਰ ਫਿਰ ਵੀ ਇਨਫੈਕਸ਼ਨ ਦੇ ਨਵੇਂ ਮਾਮਲੇ ਦੁਨੀਆ ਭਰ ਵਿਚ ਸਭ ਤੋਂ ਵੱਧ ਭਾਰਤ ਵਿਚ ਹੀ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਇਹ ਗੱਲ ਕਹੀ ਹੈ। ਡਬਲਊ.ਐੱਚ.ਓ. ਨੇ ਰਾਸ਼ਟਰੀ ਅਧਿਕਾਰੀਆਂ ਤੋਂ 16 ਮਈ ਤੱਕ ਪ੍ਰਾਪਤ ਕੋਵਿਡ-19 ਹਫ਼ਤਾਵਰੀ ਮਹਾਮਾਰੀ ਵਿਗਿਆਨ ਅਪਡੇਟ ਡਾਟਾ ਮੁਤਾਬਕ ਦੱਸਿਆ ਕਿ ਪਿਛਲੇ ਹਫ਼ਤੇ ਦੁਨੀਆ ਭਰ ਵਿਚ ਨਵੇਂ ਮਾਮਲਿਆਂ ਅਤੇ ਮੌਤਾਂ ਵਿਚ ਲਗਾਤਾਰ ਕਮੀ ਦੇਖੀ ਗਈ ਜਿੱਥੇ 48 ਲੱਖ ਤੋਂ ਵੱਧ ਕੁਝ ਨਵੇਂ ਮਾਮਲੇ ਸਾਹਮਣੇ ਆਏ ਅਤੇ ਮੌਤ ਦੇ ਨਵੇਂ ਮਾਮਲੇ 86,000 ਤੋਂ ਹੇਠਾਂ ਰਹੇ। 

ਪਿਛਲੇ ਤੋਂ ਪਿਛਲੇ ਹਫ਼ਤੇ ਦੇ ਮੁਕਾਬਲੇ ਇਹ ਕ੍ਰਮਵਾਰ 12 ਫੀਸਦੀ ਅਤੇ 5 ਫੀਸਦੀ ਘੱਟ ਹੋਏ ਹਨ। ਸੰਗਠਨ ਨੇ ਕਿਹਾ ਕਿ ਸਭ ਤੋਂ ਵੱਧ ਨਵੇਂ ਮਾਮਲੇ ਭਾਰਤ ਤੋਂ (23,87,663 ਨਵੇਂ ਮਾਮਲੇ) ਸਾਹਮਣੇ ਆਏ ਜੋ ਉਸ ਤੋਂ ਪਿਛਲੇ ਹਫ਼ਤੇ ਦੀ ਤੁਲਨਾ ਵਿ 13 ਫੀਸਦੀ ਘਟੇ ਹਨ। ਇਸ ਦੇ ਬਾਅਦ ਬ੍ਰਾਜ਼ੀਲ ਤੋਂ (4,37,076 ਨਵੇਂ ਮਾਮਲੇ, ਤਿੰਨ ਫੀਸਦੀ ਦਾ ਵਾਧਾ), ਅਮਰੀਕਾ (2,35,638 ਨਵੇਂ ਮਾਮਲੇ, 21 ਫੀਸਦੀ ਗਿਰਾਵਟ), ਅਰਜਨਟੀਨਾ (1,51,332 ਨਵੇਂ ਮਾਮਲੇ, 8 ਫੀਸਦੀ ਵਾਧਾ) ਅਤੇ ਕੋਲੰਬੀਆ (1,15,834, 6 ਫੀਸਦੀ ਵਾਧਾ) ਤੋਂ ਸਾਹਮਣੇ ਆਏ ਹਨ। ਮੌਤ ਦੇ ਸਭ ਤੋਂ ਵੱਧ ਮਾਮਲੇ ਵੀ ਭਾਰਤ ਤੋਂ ਹੀ ਸਾਹਮਣੇ ਆਏ ਹਨ, ਜਿੱਥੇ 27,922 ਨਵੇਂ ਮਾਮਲੇ ਦਰਜ ਕੀਤੇ ਗਏ। ਪ੍ਰਤੀ ਇਕ ਲੱਖ ਆਬਾਦੀ ਪਿੱਛੇ ਦੋ ਨਵੇਂ ਮਰੀਜ਼ਾਂ ਦੀ ਮੌਤ ਹੋ ਰਹੀ ਹੈ, ਇਹ ਵਾਧਾ ਚਾਰ ਫੀਸਦੀ ਹੈ। ਇਸ ਦੇ ਬਾਅਦ ਨੇਪਾਲ (1224 ਮੌਤਾਂ, ਪ੍ਰਤੀ 1 ਲੱਖ ਆਬਾਦੀ 4.2 ਨਵੀਆਂ ਮੌਤਾਂ, 266 ਫੀਸਦੀ ਵਾਧਾ) ਅਤੇ ਇੰਡੋਨੇਸ਼ੀਆ (1125 ਨਵੀਆਂ ਮੌਤਾਂ, ਪ੍ਰਤੀ ਇਕ ਲੱਖ ਆਬਾਦੀ 0.4 ਨਵੀਆਂ ਮੌਤਾਂ, ਪੰਜ ਫੀਸਦੀ ਗਿਰਾਵਟ) ਤੋਂ ਸਾਹਮਣੇ ਆਏ ਹਨ। 

ਪੜ੍ਹੋ ਇਹ ਅਹਿਮ ਖਬਰ - ਕੋਵਿਡ-19 : ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਮੁੜ ਲਗਾਈ ਗਈ ਤਾਲਾਬੰਦੀ

ਡਬਲਊ.ਐੱਚ.ਓ. ਵੱਲੋਂ ਰਾਸ਼ਟਰੀ ਅਧਿਕਾਰੀਆਂ ਤੋਂ 9 ਮਈ ਤੱਕ ਪ੍ਰਾਪਤ ਅੰਕੜਿਆਂ ਮੁਤਾਬਕ ਭਾਰਤ ਵਿਚ ਸਭ ਤੋਂ ਵੱਧ ਨਵੇਂ ਮਾਮਲੇ 27,38,957 ਦਰਜ ਹੋਏ ਜੋ ਇਸ ਤੋਂ ਪਹਿਲਾਂ ਦੇ ਹਫ਼ਤੇ ਤੋਂ 5 ਫੀਸਦੀ ਵੱਧ ਹਨ। ਡਬਲਊ.ਐੱਚ.ਓ. ਦੇ ਅਨੁਮਾਨ ਮੁਤਾਬਕ ਭਾਰਤ ਵਿਚ ਇਨਫੈਕਸ਼ਨ ਦੇ ਕੁੱਲ ਮਾਮਲੇ 2.46 ਕਰੋੜ ਹਨ ਅਤੇ ਕੁੱਲ ਮੌਤਾਂ 2,70,284 ਹਨ। ਅੰਕੜਿਆਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਹਫ਼ਤੇ ਦੱਖਣ ਪੂਰਬੀ ਏਸ਼ੀਆ ਖੇਤਰ ਵਿਚ ਪਿਛਲੇ ਹਫ਼ਤੇ 25 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 30,000 ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ ਜੋ ਉਸ ਤੋਂ ਪਿਛਲੇ ਹਫ਼ਤੇ ਦੀ ਤੁਲਨਾ ਵਿਚ ਕ੍ਰਮਵਾਰ 12 ਫੀਸਦੀ ਅਤੇ 7 ਫੀਸਦੀ ਘੱਟ ਹਨ। ਸੰਗਠਨ ਨੇ ਕਿਹਾਕਿ ਨਵੇਂ ਮਾਮਲੇ ਸਾਹਮਣੇ ਆਉਣੇ ਲਗਾਤਾਰ 9 ਹਫ਼ਤੇ ਤੱਕ ਵੱਧਣ ਦੇ ਬਾਅਦ ਘਟੇ ਹਨ ਭਾਵੇਂਕਿ ਕੁੱਲ ਗਿਣਤੀ ਗਲੋਬਲ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ ਦੇ ਉੱਚਤਮ ਪੱਧਰ 'ਤੇ ਹੈ। ਨਾਲ ਹੀ ਕਿਹਾ ਕਿ ਮੌਤ ਦੇ ਮਾਮਲੇ ਲਗਾਤਾਰ 9ਵੇਂ ਹਫ਼ਤੇ ਵਿਚ ਵੀ ਵਧੇ ਹਨ।

Vandana

This news is Content Editor Vandana