ਇਟਲੀ ਦੀ ਸਿਰਮੌਰ ਮਨੁੱਖਤਾਵਾਦੀ ਸੰਸਥਾ "ਵਰੱਲਡ ਫੂਡ ਪ੍ਰੋਗਰਾਮ" ਨੇ ਜਿੱਤਿਆ ਨੋਬਲ ਸ਼ਾਂਤੀ ਪੁਰਸਕਾਰ

10/12/2020 4:49:04 PM

ਰੋਮ (ਕੈਂਥ): ਅੱਜ ਪੂਰੀ ਦੁਨੀਆ ਜਿੱਥੇ ਨਿੱਤ ਨਵੀਆਂ ਨਵੀਆਂ ਕੁਦਰਤੀ ਆਫ਼ਤਾਂ ਨਾਲ ਲੜ੍ਹਨ ਲਈ ਸੰਘਰਸ਼ਸੀਲ ਹੈ ਉੱਥੇ ਹੀ ਭੁੱਖ ਨਾਲ ਲੜ੍ਹਨਾ ਸਭ ਤੋਂ ਵੱਡੀ ਲੜਾਈ ਮੰਨੀ ਜਾਂਦੀ ਹੈ। ਇਸ ਭੁੱਖ ਉਪੱਰ ਜਿੱਤ ਪਾਉਣਾ ਬਹੁਤ ਔਖਾ ਹੈ ਪਰ ਇਸ ਦੇ ਬਾਵਜੂਦ ਦੁਨੀਆ ਵਿੱਚ ਕਈ ਅਨੇਕਾਂ ਅਜਿਹੀਆਂ ਸੰਸਥਾਵਾਂ ਹਨ ਜਿਹਨਾਂ ਦਾ ਮਕਸਦ ਹੀ ਭੁੱਖਮਰੀ ਨਾਲ ਮਰ ਰਹੇ ਇਨਸਾਨਾਂ ਨੂੰ ਬਚਾਉਣਾ ਅਤੇ ਮਨੁੱਖਤਾਵਾਦੀ ਗਤੀਵਿਧੀਆਂ ਨੂੰ ਪ੍ਰਚੰਡ ਕਰਨਾ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਖੋਲ੍ਹੋ ਦਰਵਾਜ਼ੇ, ਇਹਨਾਂ ਵਿਦਿਆਰਥੀਆਂ ਨੂੰ ਮਿਲੇਗੀ ਇਜਾਜ਼ਤ

ਅਜਿਹੀ ਹੀ ਦੁਨੀਆਂ ਦੀ ਸਭ ਤੋਂ ਵੱਡੀ ਮਨੁੱਖਤਾਵਾਦੀ ਸੰਸਥਾ ਇਟਲੀ ਦੀ ਸਿਰਮੌਰ ਸੰਸਥਾ "ਵਰੱਲਡ ਫੂਡ ਪ੍ਰੋਗਰਾਮ" ਮੰਨੀ ਗਈ ਹੈ, ਜਿਸ ਦੀ ਸਥਾਪਨਾ ਸੰਨ 1961 ਈ: ਵਿੱਚ ਰਾਜਧਾਨੀ ਰੋਮ ਵਿਖੇ ਹੋਈ। ਇਸ ਸਮੇਂ ਇਸ ਸੰਸਥਾ ਦੇ 80 ਦੇਸ਼ਾਂ ਵਿੱਚ ਉਪ ਦਫ਼ਤਰ ਸਥਾਪਿਤ ਹੋ ਚੁੱਕੇ ਹਨ।ਇਹ ਸੰਸਥਾ ਇਨਸਾਨੀਅਤ ਦੇ ਭਲੇ ਹਿੱਤ ਤੇ ਮਨੁੱਖੀ ਜ਼ਿੰਦਗੀ ਭੋਜਨ ਦੀ ਬਿਹਤਰੀ ਲਈ ਦਿਨ-ਰਾਤ ਉਪਰਾਲੇ ਕਰਦੀ ਹੋਈ ਭੁੱਖਮਰੀ ਨਾਲ ਜੂਝ ਰਹੇ ਲੋਕਾਂ ਨੂੰ ਭੋਜਨ ਮੁੱਹਈਆ ਕਰ ਰਹੀ ਹੈ।ਸਾਲ 2019 ਵਿੱਚ "ਵਰੱਲਡ ਫੂਡ ਪ੍ਰੋਗਰਾਮ ਨੇ 88 ਦੇਸ਼ਾਂ ਦੇ 100 ਮਿਲੀਅਨ ਲੋਕਾਂ ਨੂੰ ਬਿਨ੍ਹਾਂ ਕਿਸੇ ਭੇਦ-ਭਾਵ ਭੋਜਨ ਮੁੱਹਈਆਂ ਕਰਦਿਆਂ ਸ਼ਾਂਤੀ ਦਾ ਸੁਨੇਹਾ ਦਿੱਤਾ। ਜਿਸ ਲਈ ਉਸ ਨੂੰ ਸਾਲ 2020 ਲਈ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਦਾ ਮਾਣ ਹਾਸਲ ਹੋਇਆ ਹੈ।ਜ਼ਿਕਰਯੋਗ ਹੈ ਨੋਬਲ ਸ਼ਾਂਤੀ ਪੁਰਸਕਾਰ ਸੰਨ 1901 ਵਿੱਚ ਪ੍ਰਸਿੱਧ ਸਮਾਜ ਸੇਵਕ ਹੈਨਰੀ ਡੂਨੈਂਟ ਨੂੰ ਮਿਲਿਆ ਸੀ।

Vandana

This news is Content Editor Vandana