ਜਾਣੋ ਕੌਣ ਹੈ ਦੁਨੀਆ ਦਾ ਸਭ ਤੋਂ ਵੱਡਾ ਭਾਰਤੀ ਦਾਨੀ, ਜੋ ਵੱਡੇ ਅਰਬਪਤੀਆਂ ਨੂੰ ਵੀ ਛੱਡ ਰਿਹਾ ਪਿੱਛੇ

06/24/2021 3:48:18 PM

ਨੈਸ਼ਨਲ ਡੈਸਕ (ਬਿਊਰੋ) : ਹੁਰੂਨ ਰਿਪੋਰਟ ਅਤੇ ਅਡੈਲਗਿਵ ਫਾਊਨਡੇਸ਼ਨ ਰਾਹੀਂ ਤਿਆਰ ਕੀਤੇ ਚੋਟੀ ਦੇ 50 ਦਾਨ ਕਰਨ ਵਾਲਿਆਂ ਦੀ ਸੂਚੀ ਵਿੱਚ ਭਾਰਤ ਦੇ ਸਭ ਤੋਂ ਵੱਧ ਉਦਯੋਗਪਤੀ ਜਮਸ਼ੇਦਜੀ ਟਾਟਾ ਪਿਛਲੀ ਸਦੀ ’ਚ 102 ਬਿਲੀਅਨ ਡਾਲਰ ਦਾਨ ਕਰਕੇ ਦੁਨੀਆ ਦੇ ਸਭ ਤੋਂ ਵੱਡੇ ਪਰਉਪਕਾਰੀ ਵਜੋਂ ਉਭਰੇ ਹਨ। ਟਾਟਾ, ਜੋ ਹੁਣ ਨਮਕ ਤੋਂ ਲੈ ਕੇ ਸਾੱਫਟਵੇਅਰ ਤੱਕ ਬਣਾਉਣ ਦਾ ਕਾਰੋਬਾਰੀ ਸਮੂਹ ਬਣ ਗਿਆ ਹੈ, ਦੇ ਸੰਸਥਾਪਕ ਪਰਉਪਕਾਰੀ ਦੇ ਮਾਮਲੇ ’ਚ ਬਿੱਲ ਗੇਟਸ ਅਤੇ ਉਸ ਦੀ ਸਾਬਕਾ ਪਤਨੀ ਮੇਲਿੰਡਾ, ਵਰਗੇ ਹੋਰਾਂ ਲੋਕਾਂ ਤੋਂ ਬਹੁਤ ਅੱਗੇ ਹਨ, ਜਿਨ੍ਹਾਂ ਨੇ 74.6. ਅਰਬ ਡਾਲਰ ਦਾਨ ਕੀਤੇ ਹਨ। 

ਇਸਦੇ ਇਲਾਵਾ ਇਸ ਸੂਚੀ ਵਿੱਚ ਨਿਵੇਸ਼ਕ ਵਾਰੇਨ ਬਫੇ (37.4 ਅਰਬ ਡਾਲਰ), ਜਾਰਜ ਸੋਰੋਸ (34.8 ਅਰਬ ਡਾਲਰ) ਅਤੇ ਜਾੱਨ ਡੀ. ਰਾਕਫੈਲਰ (26.8 ਅਰਬ ਡਾਲਰ) ਦੇ ਨਾਂ ਸ਼ਾਮਲ ਹਨ। ਹੁਰੁਨ ਪ੍ਰਧਾਨ ਅਤੇ ਪ੍ਰਮੁੱਖ ਖੋਜਕਰਤਾ ਰੁਪਰਟ ਹੂਗਵੇਰਫ ਨੇ ਪੱਤਰਕਾਰਾਂ ਨੂੰ ਦੱਸਿਆ, ‘ਭਾਵੇਂ ਅਮਰੀਕੀ ਅਤੇ ਯੂਰਪੀਅਨ ਲੋਕ ਪਿਛਲੀ ਸਦੀ ’ਚ ਪਰਉਪਕਾਰੀ ਦੀ ਸੋਚ ਦੇ ਲਿਹਾਜ਼ ਤੋਂ ਹਾਵੀ ਰਹੇ ਹਨ ਪਰ ਭਾਰਤ ਦੇ ਟਾਟਾ ਸਮੂਹ ਦੇ ਸੰਸਥਾਪਕ ਜਮਸ਼ੇਦਜੀ ਟਾਟਾ ਵਿਸ਼ਵ ਦੇ ਸਭ ਤੋਂ ਮਹਾਨ ਪਰਉਪਕਾਰ ਵਿਅਕਤੀ ਹਨ।’

ਇਸ ਸੂਚੀ ਵਿਚ ਸਿਰਫ਼ ਇਕ ਹੋਰ ਭਾਰਤੀ ਵਿਪਰੋ ਦੇ ਅਜ਼ੀਮ ਪ੍ਰੇਮਜੀ ਹਨ, ਜਿਨ੍ਹਾਂ ਨੇ ਪਰਉਪਕਾਰੀ ਕੰਮਾਂ ਲਈ ਲਗਭਗ 22 ਅਰਬ ਅਮਰੀਕੀ ਡਾਲਰ ਦਾਨ ਕੀਤੇ ਹਨ। ਇਸ ਸੂਚੀ ਵਿੱਚ 38 ਲੋਕ ਅਮਰੀਕਾ ਦੇ ਹਨ ਅਤੇ ਇਸ ਤੋਂ ਬਾਅਦ ਬ੍ਰਿਟੇਨ ਦਾ 5ਵਾਂ ਅਤੇ ਚੀਨ ਦਾ ਤੀਸਰਾ ਸਥਾਨ ਹੈ। ਚੋਟੀ ਦੇ 37 ਦਾਨੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਉਨ੍ਹਾਂ ਵਿਚੋਂ 13 ਜ਼ਿੰਦਾ ਹਨ।

rajwinder kaur

This news is Content Editor rajwinder kaur