ਇਹ ਹੈ ਅੱਗ ਨੂੰ ਬੁਝਾਉਣ ਵਾਲੀ ਸਭ ਤੋਂ ''ਹੌਟ ਫਾਇਰ ਫਾਈਟਰ''

01/12/2019 8:18:49 PM

ਨਾਰਵੇ— ਦੁਨੀਆ 'ਚ ਕਈ ਔਰਤਾਂ ਅਜਿਹੀਆਂ ਹਨ, ਜੋ ਆਪਣੀ ਫਿਟਨੈੱਸ ਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਅੱਜ ਅਸੀਂ ਇਕ ਅਜਿਹੀ ਲੇਡੀ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਆਪਣੇ ਸੁਡੋਲ ਸਰੀਰ ਤੇ ਲਾਈਫ ਸਟਾਈਲ ਲਈ ਬਹੁਤ ਮਸ਼ਹੂਰ ਹੈ। ਨਾਰਵੇ ਦੀ ਰਹਿਣ ਵਾਲੀ ਗਨ ਨਾਰਟਨ ਸਰੀਰਕ ਪੱਖੋਂ ਬਹੁਤ ਫਿਟ ਹੈ। ਉਸ ਦੀ ਫਿਟਨੈੱਸ ਦੇ ਕਈ ਲੋਕ ਦੀਵਾਨੇ ਹਨ।

ਗਨ ਨੂੰ ਲੋਕਾਂ ਦੀ ਮਦਦ ਕਰਨਾ ਬਹੁਤ ਪਸੰਦ ਹੈ। ਇੰਨੀ ਦਿਨੀਂ ਉਸ ਦੀ ਚਰਚਾ ਪੂਰੇ ਨਾਰਵੇ 'ਚ ਹੋ ਰਹੀ ਹੈ। ਗਨ ਨੇ ਦੱਸਿਆ ਕਿ ਜਦੋਂ ਉਹ 19 ਸਾਲ ਦੀ ਸੀ ਤਾਂ ਉਸ ਦਾ ਸੁਪਨਾ ਫਾਇਰ ਫਾਈਟਰ ਬਣਨ ਦਾ ਸੀ। ਅੱਜ ਉਹ ਆਪਣੀ ਨੌਕਰੀ ਤੋਂ ਬਹੁਤ ਖੁਸ਼ ਹੈ।

ਉਸ ਨੇ ਜਦੋਂ ਇਸ ਨੌਕਰੀ ਲਈ ਅਪਲਾਈ ਕੀਤਾ ਸੀ ਤਾਂ ਉਨ੍ਹਾਂ ਦੀ ਮਾਂ ਨੇ ਕਿਹਾ ਕਿ ਲੜਕੀ ਹੋ ਕੇ ਉਸ ਲਈ ਇਹ ਨੌਕਰੀ ਕਰਨੀ ਮੁਸ਼ਕਲ ਹੈ। ਇਸ 'ਤੇ ਗਨ ਨੇ ਜਵਾਬ ਦਿੱਤਾ ਸੀ ਕਿ ਲੜਕੀਆਂ ਇਹ ਨੌਕਰੀ ਕਿਉਂ ਨਹੀਂ ਕਰ ਸਕਦੀਆਂ। ਗਨ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਤੇ ਦੋਸਤ ਇਸ ਜੌਬ ਨੂੰ ਲੈ ਕੇ ਬਹੁਤ ਗੁੰਮਰਾਹ ਸਨ।

ਫਾਇਰ ਫਾਈਟਰ ਹੋਣ ਦੇ ਇਲਾਵਾ ਗਨ ਇਕ ਪਰਸਨਲ ਟ੍ਰੇਨਰ ਵੀ ਹੈ। ਗਨ ਫਿਟ ਰਹਿਣ ਲਈ ਦੂਜਿਆਂ ਨੂੰ ਟ੍ਰੇਨਿੰਗ ਦਿੰਦੀ ਹੈ। ਘੁੰਮਣਾ, ਦੌੜਨਾ ਤੇ ਸਵਿਮਿੰਗ ਕਰਨਾ ਗਨ ਨੂੰ ਬਹੁਤ ਪਸੰਦ ਹੈ। ਉਸ ਦੀ ਇਸੇ ਫਿਟਨੈੱਸ ਕਰਕੇ ਲੋਕ ਇੰਸਟਾਗ੍ਰਾਮ 'ਤੇ ਉਸ ਨੂੰ ਫਾਲੋਅ ਕਰਦੇ ਹਨ।

ਉਹ ਇੰਸਟਾਗ੍ਰਾਮ 'ਤੇ ਲੋਕਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰਦੀ ਹੈ। ਦਿਨੋਂ ਦਿਨ ਉਸ ਦੀ ਫੈਨ ਫਾਲੋਇੰਗ ਵਧਦੀ ਜਾ ਰਹੀ ਹੈ। ਹੁਣ ਤੱਕ ਉਸ ਨੂੰ 48 ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋਅ ਕਰਦੇ ਹਨ।

Baljit Singh

This news is Content Editor Baljit Singh