ਵੋਨ ਡੇਰ ਲੇਏਨ ਲੋੜ ਪੈਣ ''ਤੇ ਬ੍ਰੈਗਜ਼ਿਟ ਦੀ ਸਮਾ ਸੀਮਾ ਵਧਾਉਣ ਨੂੰ ਤਿਆਰ

07/16/2019 5:44:04 PM

ਬ੍ਰਸੇਲਸ (ਏ.ਐਫ.ਪੀ.)- ਯੂਰਪੀ ਕਮਿਸ਼ਨ ਦੀ ਨਾਮਤ ਅਧਿਐਨ ਉਰਸੁਲਾ ਵੋਨ ਡੇਰ ਲੇਏਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬ੍ਰੈਗਜ਼ਿਟ ਲਈ ਸਮਾ ਸੀਮਾ ਵਧਾਉਣ ਨੂੰ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਦੀ ਸਮਾ ਸੀਮਾ ਲੋੜ ਪੈਣ 'ਤੇ 31 ਅਕਤੂਬਰ ਤੋਂ ਅੱਗੇ ਵਧਾਉਣ ਦੀ ਤਿਆਰੀ ਕਰ ਰਹੀ ਹੈ। ਯੂਰਪੀ ਸੰਸਦ ਵਿਚ ਪ੍ਰਵਾਨਗੀ ਕਾਰਵਾਈ ਵਿਚ ਵੋਨ ਡੇਰ ਲੇਏਨ ਨੇ ਕਿਹਾ ਕਿ ਚੰਗੇ ਕਾਰਨਾਂ ਲਈ ਜ਼ਰੂਰਤ ਪੈਣ 'ਤੇ ਮੈਂ ਵੱਖ ਹੋਣ ਦੀ ਸਮਾ ਸੀਮਾ ਨੂੰ ਅੱਗੇ ਵਧਾਉਣ ਲਈ ਤਿਆਰ ਹਾਂ। ਉਨ੍ਹਾਂ ਦੀ ਇਸ ਟਿੱਪਣੀ ਦਾ ਯੂਰਪੀ ਸੰਸਦ ਦੇ ਬ੍ਰੈਗਜ਼ਿਟ ਹਮਾਇਤੀ ਮੈਂਬਰਾਂ ਨੇ ਮਖੌਲ ਉਡਾਇਆ ਹੈ।

Sunny Mehra

This news is Content Editor Sunny Mehra