ਪਾਕਿਸਤਾਨ ''ਚ ਹੁਣ ਔਰਤਾਂ ਵੀ ਪਤੀ ਨੂੰ ਦੇ ਸਕਣਗੀਆਂ ਤਲਾਕ

10/20/2018 10:44:09 PM

ਇਸਲਾਮਾਬਾਦ (ਇੰਟ.)— ਪਾਕਿਸਤਾਨ 'ਚ ਔਰਤਾਂ ਜਲਦੀ ਹੀ ਬਿਨਾਂ ਕਚਹਿਰੀਆਂ ਦਾ ਚੱਕਰ ਲਾਏ ਆਪਣੇ ਪਤੀਆਂ ਨੂੰ ਤਲਾਕ ਦੇ ਸਕਣਗੀਆਂ। ਇਕ ਸਰਕਾਰੀ ਅਧਿਕਾਰੀ ਨੇ ਸ਼ਨੀਵਾਰ ਇਥੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਦੇਸ਼ ਵਿਚ ਅਜਿਹਾ ਕੋਈ ਕਾਨੂੰਨ ਨਹੀਂ ਸੀ ਕਿ ਔਰਤਾਂ ਅਦਾਲਤ ਵਿਚ ਜਾਣ ਤੋਂ ਬਿਨਾਂ ਹੀ ਪਤੀ ਨੂੰ ਤਲਾਕ ਦੇ ਸਕਣ। ਵਿਆਹ ਕਾਨੂੰਨ ਵਿਚ ਤਬਦੀਲੀ ਅਧੀਨ ਨਿਕਾਹਨਾਮਾ 'ਚ ਔਰਤਾਂ ਦੇ ਅਧਿਕਾਰਾਂ ਨੂੰ ਹੋਰ ਵਧੇਰੇ ਸਪੱਸ਼ਟ ਕੀਤਾ ਜਾਏਗਾ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਪੁਰਾਣਾ ਵਿਆਹ ਕਾਨੂੰਨ 1960 ਦੇ ਦਹਾਕੇ 'ਚ ਤਿਆਰ ਕੀਤਾ ਗਿਆ ਸੀ ਜਿਹੜਾ 21ਵੀਂ ਸਦੀ ਦੀਆਂ ਲੋੜਾਂ 'ਤੇ ਖਰਾ ਨਹੀਂ ਉਤਰਦਾ ਇਸ ਲਈ ਸਰਕਾਰ ਇਸ ਵਿਚ ਸੋਧ 'ਤੇ ਕੰਮ ਕਰ ਰਹੀ ਹੈ।