ਪਾਕਿ ਸੁਪਰੀਮ ਕੋਰਟ ''ਚ ਪਹਿਲੀ ਵਾਰ ਨਿਯੁਕਤ ਕੀਤੀ ਜਾਵੇਗੀ ਮਹਿਲਾ ਜੱਜ

12/02/2019 8:15:46 PM

ਇਸਲਾਮਾਬਾਦ - ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਪਹਿਲੀ ਵਾਰ ਮਹਿਲਾ ਜੱਜ ਨੂੰ ਨਿਯੁਕਤ ਕੀਤਾ ਜਾਵੇਗਾ। ਚੀਫ ਜਸਟਿਸ ਆਸਿਫ ਸਈਦ ਖੋਸਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਨਿਆਂ ਦਾ ਕੋਈ ਲਿੰਗ ਨਹੀਂ ਹੁੰਦਾ, ਲਿਹਾਜ਼ਾ ਸੁਪਰੀਮ ਕੋਰਟ 'ਚ ਮਹਿਲ ਜੱਜਾਂ ਨੂੰ ਨਿਯੁਕਤ ਕੀਤਾ ਜਾਵੇਗਾ।

'ਦਿ ਨਿਊਜ਼ ਇੰਟਰਨੈਸ਼ਨਲ' ਦੀ ਰਿਪੋਰਟ ਮੁਤਾਬਕ, ਸੀ. ਜੇ. ਪੀ.  ਖੋਸਾ ਨੇ ਆਖਿਆ ਕਿ ਮੈਂ ਇਕ ਮਹਿਲਾ ਜੱਜ ਦਾ ਨਾਂ ਸੁਣਿਆ, ਜਿਨ੍ਹਾਂ ਨੂੰ ਸ਼੍ਰੀਮਤੀ ਆਇਸ਼ਾ ਮਲਿਕ ਦੇ  ਨਾਂ ਨਾਲ 'ਚ ਜਾਣਿਆ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਕੀ ਨਿਆਂ ਦੀਆਂ ਵੀ ਪਤਨੀਆਂ ਹੁੰਦੀਆਂ ਹਨ। ਨਹੀਂ, ਉਹ ਇਕ ਮਾਣਯੋਗ ਜੱਜ ਅਤੇ ਇਕੱਲੀ ਹੀ ਕਾਫੀ ਹੈ। ਚੀਨ ਜਸਟਿਸ ਨੇ ਆਖਿਆ ਕਿ ਸਮੇਂ ਦੇ ਨਾਲ ਔਰਤ ਅਤੇ ਮਰਦ ਵਿਚਾਲੇ ਦੇ ਫਾਸਲੇ ਖਤਮ ਹੋ ਜਾਣਗੇ। ਉੱਚ ਕੋਰਟ ਮਹਿਲਾਵਾਂ ਨੂੰ ਨਿਆਂ ਪ੍ਰਣਾਲੀ ਨਾਲ ਜੋੜਣ ਦੀ ਦਿਸ਼ਾ 'ਚ ਕੰਮ ਕਰ ਰਹੀਆਂ ਹਨ। ਉਨ੍ਹਾਂ ਅੱਗੇ ਆਖਿਆ ਕਿ ਸੁਪਰੀਮ ਕੋਰਟ ਮਹਿਲਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਦਿਸ਼ਾ 'ਚ ਕੋਸ਼ਿਸ਼ ਕਰ ਰਹੀ ਹੈ। ਮਰਦ ਪ੍ਰਧਾਨ ਖੇਤਰਾਂ 'ਚ ਔਰਤਾਂ ਦੇ ਕੰਮ ਕਰਨ ਨੂੰ ਲੈ ਕੇ ਉਨ੍ਹਾਂ ਨੇ ਤਰੀਫ ਕੀਤੀ।

Khushdeep Jassi

This news is Content Editor Khushdeep Jassi