ਕੁਈਨਜ਼ਲੈਂਡ ''ਚ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ, ਔਰਤ ਹੋਈ ਗੰਭੀਰ ਜ਼ਖਮੀ

05/11/2017 1:24:05 PM

ਕੁਈਨਜ਼ਲੈਂਡ— ਕੁਈਨਜ਼ਲੈਂਡ ਦੇ ਸਨਸ਼ਾਈਨ ਕੋਸਟ ''ਚ ਵੀਰਵਾਰ ਦੀ ਸਵੇਰ ਨੂੰ ਇਕ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਏਅਰ ਐਂਬੂਲੈਂਸ ਜ਼ਰੀਏ ਹਸਪਤਾਲ ਲਿਜਾਇਆ ਗਿਆ। ਔਰਤ ਦੀ ਰੀੜ੍ਹ ਦੀ ਹੱਡੀ ''ਤੇ ਸੱਟਾਂ ਲੱਗੀਆਂ ਹਨ। ਪੈਰਾ-ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਉਮਰ 30 ਸਾਲ ਦੇ ਦਰਮਿਆਨ ਹੈ, ਉਸ ਨੂੰ ਔਰਤਾਂ ਦੇ ਰਾਇਲ ਬ੍ਰਿਸਬੇਨ ਹਸਪਤਾਲ ''ਚ ਗੰਭੀਰ ਹਾਲਤ ''ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਕੁਈਨਜ਼ਲੈਂਡ ਦੇ ਗਲਾਸ ਹਾਊਸ ਮਾਊਂਟੇਨਸ ''ਚ ਵੀਰਵਾਰ ਦੀ ਸਵੇਰ ਨੂੰ ਵਾਪਰਿਆ।
ਇਸ ਹਾਦਸੇ ਤੋਂ ਪਹਿਲਾਂ ਬੁੱਧਵਾਰ ਦੀ ਸ਼ਾਮ ਨੂੰ ਕੁਈਨਜ਼ਲੈਂਡ ਦੇ ਸ਼ਹਿਰ ਲੋਗਾਨ ''ਚ ਇਕ 16 ਸਾਲਾ ਬਾਈਕ ਸਵਾਰ ਲੜਕਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਉਸ ਦੀ ਬਾਈਕ ਅਤੇ ਕਾਰ ਵਿਚਾਲੇ ਟੱਕਰ ਹੋ ਗਈ ਸੀ। ਜ਼ਖਮੀ ਲੜਕੇ ਨੂੰ ਪ੍ਰਿੰਸਿਜ਼ ਅਲੈਕਜੈਡਰਾ ਹਸਪਤਾਲ ''ਚ ਦਾਖਲ ਕਰਵਾਇਆ ਗਿਆ। ਕਾਰ ਜੋ ਕਿ 19 ਸਾਲਾ ਲੜਕਾ ਚਲਾ ਰਿਹਾ ਸੀ ਅਤੇ ਉਸ ''ਚ 20 ਸਾਲਾ ਲੜਕਾ ਪਿਛਲੀ ਸੀਟ ''ਤੇ  ਸਵਾਰ ਸੀ, ਦੋਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪੁੱਜਾ।

Tanu

This news is News Editor Tanu