ਕੋਰੋਨਾ ਵਾਇਰਸ ਖਿਲਾਫ ਲੜਾਈ ’ਚ ਹਥਿਆਰ ਔਰਤਾਂ

04/13/2020 2:37:22 AM

ਨਵੀਂ ਦਿੱਲੀ- ਦੁਨੀਆ ਭਰ ’ਚ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ’ਚ ਜਰਮਨੀ, ਤਾਈਵਾਨ ਅਤੇ ਨਿਊਜ਼ੀਲੈਂਡ ’ਚ ਔਰਤਾਂ ਇਕ ਅਸਾਧਾਰਨ ਕੰਮ ਕਰ ਰਹੀਆਂ ਹਨ। ਸਾਬਕਾ ਕਾਨੂੰਨ ਪ੍ਰੋ. ਤਸੇ ਇੰਗ ਵੇਨ 2016 ’ਚ ਤਾਈਵਾਨ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ। ਉਸੇ ਸਾਲ ਅਮਰੀਕਾ ਨੂੰ ਆਪਣਾ ਪਹਿਲਾ ਰਿਐਲਿਟੀ ਟੀ. ਵੀ. ਰਾਸ਼ਟਰਪਤੀ ਮਿਲਿਆ। ਤਸਾਈ ਨੇ ਮਹਾਮਾਰੀ ਦੇ ਦੌਰ ’ਚ ਇਕ ਤੇਜ਼ ਸਫਲ ਨੇਤਾ ਵਜੋਂ ਕੰਮ ਕਰਦੇ ਹੋਏ ਬਚਾਅ ਕਾਰਜ ਕੀਤਾ ਹੈ। ਤਾਈਵਾਨ ਦੇ ਨੇੜੇ ਚੀਨ ਹੋਣ ਦੇ ਬਾਵਜੂਦ ਕਾਫੀ ਹਦ ਤੱਕ ਵਾਇਰਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਸਿਰਫ 400 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੀ ਤਿਆਰੀ ਨੇ ਅਮਰੀਕਾ ਅਤੇ 11 ਯੂਰਪੀ ਦੇਸ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਉਧਰ ਜੈਸਿਡਾ ਅਰਡਨ ਦੀ ਅਗਵਾਈ ਨਿਊਜ਼ੀਲੈਂਡ ਵਾਇਰਸ ਦਾ ਮੁਕਾਬਲਾ ਕਰਨ ’ਚ ਇਕ ਵਿਸ਼ਵ ਨੇਤਾ ਹੈ। ਦੇਸ਼ ’ਚ ਹੁਣ ਤਕ ਕੋਵਿਡ-19 ਨਾਲ ਸਿਰਫ ਇਕ ਮੌਤ ਹੋਈ ਹੈ। ਇਹ ਦੇਸ਼ ਮੋਂਗੋਲਿਕ ਤੇ 5 ਮਿਲੀਅਨ ਆਬਾਦੀ ਦੇ ਮਾਮਲੇ ’ਚ ਬੇਸ਼ਕ ਛੋਟਾ ਦੇਸ਼ ਹੈ। ਉਧਰ ਇਕ ਦੀਪ ਹੋਣ ਦੇ ਨਾਤੇ ਵੀ ਇਸ ਨੂੰ ਇਕ ਵੱਖਰਾ ਲਾਭ ਮਿਲਦਾ ਹੈ। ਹਾਲਾਂਕਿ, ਅਗਵਾਈ ਵੀ ਇਕ ਕਾਰਕ ਹੈ। ਨਿਊਜ਼ੀਲੈਂਡ ਨੇ ਵਿਆਪਕ ਪੈਮਾਨੇ ਤੇ ਜਾਂਚ ਕੀਤੀ।
ਜਰਮਨੀ ਨੇ ਵੀ ਕੋਰੋਨਾ ਵਾਇਰਸ ਨੂੰ ਕੜੀ ਟੱਕਰ ਦਿੱਤੀ ਹੈ, ਇਸ ’ਚ ਲਗਭਗ 1.6 ਦੀ ਮੌਤ ਦਰ ਹੈ। ਇਟਲੀ ਦੀ ਮੌਤ ਦਰ 12 ਫੀਸਦੀ ਹੈ, ਸਪੇਨ, ਫਰਾਂਸ ਅਤੇ ਬ੍ਰਿਟੇਨ ਦਾ 10 ਫੀਸਦੀ ਹੈ। ਚੀਨ ਦੀ 4 ਫੀਸਦੀ ਤੇ ਅਮਰੀਕਾ ਦੀ 3 ਫੀਸਦੀ ਹੈ। ਜਰਮਨੀ ਦੀ ਘੱਟ ਮੌਤ ਦਰ ’ਚ ਕਈ ਕਾਰਕ ਸ਼ਾਮਲ ਹਨ, ਜਿਨ੍ਹਾਂ ’ਚ ਸਾਵਧਾਨੀ ਅਤੇ ਡੂੰਘੀ ਜਾਂਚ ਸ਼ਾਮਲ ਹੈ। ਫਿਰ ਵੀ ਦੇਸ਼ ਦੀ ਅਗਵਾਈ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਏਂਜਲਾ ਮਾਰਕੇਲ ਜੋ ਕਵਾਂਟਮ ਰਸਾਇਣ ਵਿਗਿਆਨ ’ਚ ਡਾਕਟਰ ਹੈ, ਅਸਲੀਅਤ ’ਚ ਚਾਂਸਲਰ ਰਾਸ਼ਟਰਪਤੀ ਨਹੀਂ ਹੈ ਪਰ ਕੋਰੋਨਾ ਨਾਲ ਨਿਪਟਣ ਦੀ ਭਾਵਨਾ ਰੱਖਦੀ ਹੈ।


Gurdeep Singh

Content Editor

Related News