ਇਸ ਦੇਸ਼ ''ਚ ਬੁਰਕਾ ਨਹੀਂ ਪਾ ਸਕਣਗੀਆਂ ਔਰਤਾਂ, ਲੱਗੀ ਪਾਬੰਦੀ

08/01/2018 9:22:55 PM

ਕੋਪੇਨਹੇਗਨ— ਡੈੱਨਮਾਰਕ 'ਚ ਨਕਾਬ 'ਤੇ ਬੁਰਕਾ ਸਣੇ ਚਿਹਰਾ ਢੱਕਣ ਵਾਲੇ ਹੋਰ ਕੱਪੜਿਆਂ ਨੂੰ ਪਹਿਨਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੌਰਾਨ ਇਸ ਪਾਬੰਦੀ ਦੇ ਸਮਰਥਨ ਤੇ ਵਿਰੋਧ 'ਚ ਜੰਮ ਕੇ ਜੁਬਾਨੀ ਜੰਗ ਹੋਈ। ਸੱਤਾਧਾਰੀ ਉਦਾਰਵਾਦੀ ਪਾਰਟੀ ਵੈਂਸਤਰੇ ਦੇ ਮਾਰਕਸ ਨੁਥ ਨੇ ਕਿਹਾ ਕਿ ਕੁਝ ਕੰਜ਼ਰਵੇਟਿਵ ਔਰਤਾਂ ਦੇ ਪਹਿਰਾਵੇ ਕਾਫੀ ਦਮਨਕਾਰੀ ਹਨ।
ਉਥੇ ਹੀ ਪਾਰਟੀ ਰਿਬੇਲਸ ਵਰਕਰ ਸਮੂਹ ਦੀ ਸ਼ਾਸ਼ਾ ਐਂਡਰਸਨ ਇਸ ਕਦਮ ਖਿਲਾਫ ਸ਼ਾਮ ਨੂੰ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਨੇ ਇਸ ਨੂੰ ਘੱਟ ਗਿਣਤੀ ਭਾਈਚਾਰੇ ਖਿਲਾਫ ਇਕ ਅਧੁਰਾ ਕਦਮ ਦੱਸਿਆ। ਇਸ ਪਾਬੰਦੀ ਦਾ ਸਮਰਥਨ ਕਰਨ ਵਾਲਾ ਸਮੂਹ ਵੀ ਰੈਲੀ ਦੀ ਯੋਜਨਾ ਬਣਾ ਰਿਹਾ ਹੈ।
ਡੈੱਨਮਾਰਕ ਦੇ ਸੰਸਦਾਂ ਨੇ ਇਸ ਕਾਨੂੰਨ ਨੂੰ ਮਈ 'ਚ ਮਨਜ਼ੂਰੀ ਦਿੱਤੀ ਸੀ। 2016 'ਚ ਡੈੱਨਮਾਰਕ ਨੇ ਇਕ ਹੋਰ ਕਾਨੂੰਨ ਬਣਾਇਆ ਜਿਸ 'ਚ ਸ਼ਰਣਾਰਥੀਆਂ ਨੂੰ ਗਹਿਣੇ ਤੇ ਸੋਨੇ ਵਰਗੇ ਕੀਮਤੀ ਸਾਮਾਨ ਸੌਂਪਣੇ ਹੁੰਦੇ ਹਨ ਤਾਂ ਕਿ ਦੇਸ਼ 'ਚ ਨਿਵਾਸ ਦੌਰਾਨ ਆਉਣ ਵਾਲੇ ਖਰਚ ਨੂੰ ਅਦਾ ਕਰਨ 'ਚ ਮਦਦ ਮਿਲ ਸਕੇ। ਹੋਰ ਯੂਰੋਪੀ ਦੇਸ਼ਾਂ 'ਚ ਵੀ ਅਜਿਹੇ ਕਾਨੂੰਨ ਲਾਗੂ ਹਨ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਇਹ ਕਾਨੂੰਨ ਕਿਸੇ ਖਾਸ ਧਰਮ ਨੂੰ ਲੈ ਕੇ ਨਹੀਂ ਬਣਾਇਆ ਗਿਆ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਹੈਡਸਕਾਰਫ, ਪਗੜੀ ਜਾਂ ਪਾਰੰਪਰਿਕ ਯਹੂਦੀ ਟੋਪੀ 'ਤੇ ਪਾਬੰਦੀ ਨਹੀਂ ਲਗਾਈ ਹੈ। ਡੈੱਨਮਾਰਕ 'ਚ ਇਹ ਬੁਰਕਾ ਪਾਬੰਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਨੂੰ ਜ਼ਿਆਦਾਤਰ ਲੋਕ ਨਕਾਬ ਤੇ ਬੁਰਕੇ 'ਤੇ ਪਾਬੰਦੀ ਦੇ ਰੂਪ 'ਚ ਦੇਖਦੇ ਹਨ। ਡੈੱਨਮਾਰਕ 'ਚ ਕੁਝ ਮੁਸਲਿਮ ਔਰਤਾਂ ਪੂਰਾ ਚਿਹਰਾ ਢਕਣ ਵਾਲਾ ਪਹਿਰਾਵਾ ਪਾਉਂਦੀਆਂ ਹਨ।