ਔਰਤ ਨੇ ਸੱਪ ਵਾਂਗ 2 ਹਿੱਸਿਆਂ 'ਚ ਕੱਟਵਾ ਲਈ ਜੀਭ, ਫਿਰ ਕੀਤਾ ਕੁਝ ਅਜਿਹਾ ਕਿ ਦੇਖ ਸਹਿਮ ਗਏ ਲੋਕ

09/21/2023 9:35:44 PM

ਇੰਟਰਨੈਸ਼ਨਲ ਡੈਸਕ : ਤੁਸੀਂ ਸੱਪ ਜ਼ਰੂਰ ਦੇਖੇ ਹੋਣਗੇ। ਜੇਕਰ ਤੁਸੀਂ ਧਿਆਨ ਹੋਵੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੀ ਜੀਭ 2 ਹਿੱਸਿਆਂ ਵਿੱਚ ਵੰਡੀ ਹੋਈ ਹੁੰਦੀ ਹੈ। ਜਦੋਂ ਵੀ ਸੱਪ ਆਪਣੀ ਜੀਭ ਮੂੰਹ 'ਚੋਂ ਕੱਢਦਾ ਹੈ ਤਾਂ ਉਸ ਦੀ ਵੰਡੀ ਹੋਈ ਜੀਭ ਦਿਖਾਈ ਦਿੰਦੀ ਹੈ ਪਰ ਕੀ ਤੁਸੀਂ ਕਦੇ ਕਿਸੇ ਵਿਅਕਤੀ ਦੀ ਜੀਭ ਨੂੰ 2 ਹਿੱਸਿਆਂ 'ਚ ਕੱਟੀ ਹੋਈ ਦੇਖਿਆ ਹੈ? ਅੱਜਕਲ ਅਜਿਹੀ ਹੀ ਇਕ ਔਰਤ ਕਾਫੀ ਸੁਰਖੀਆਂ ਵਿੱਚ ਹੈ। ਦਰਅਸਲ, ਮਹਿਲਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਆਪਣੇ TikTok ਅਕਾਊਂਟ 'ਤੇ ਖਾਣੇ ਨਾਲ ਜੁੜੀ ਇਕ ਕਲਿੱਪ ਅਪਲੋਡ ਕੀਤੀ, ਜਿਸ ਨੂੰ ਦੇਖ ਕੇ ਯੂਜ਼ਰਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ : ਸਵਾਲ ਪੁੱਛਣ 'ਤੇ ਗੁੱਸੇ 'ਚ ਆਏ ਸਾਬਕਾ PM ਦੇ ਕਾਰ ਡਰਾਈਵਰ ਨੇ ਮਹਿਲਾ ਪੱਤਰਕਾਰ 'ਤੇ ਥੁੱਕਿਆ, ਵੀਡੀਓ ਵਾਇਰਲ

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਨੂਡਲਜ਼ ਖਾ ਰਹੀ ਹੈ, ਜੋ ਕਿ ਆਮ ਗੱਲ ਹੈ। ਦੁਨੀਆ ਭਰ 'ਚ ਲੋਕ ਨੂਡਲਜ਼ ਖਾਂਦੇ ਹਨ ਪਰ ਜਿਸ ਤਰ੍ਹਾਂ ਇਹ ਔਰਤ ਇਸ ਨੂੰ ਖਾ ਰਹੀ ਹੈ, ਉਹ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਔਰਤ ਦੀ ਜੀਭ ਦੇ 2 ਹਿੱਸੇ 'ਚ ਕੱਟੀ ਹੋਈ ਹੈ ਅਤੇ ਉਸ ਨੇ ਬਹੁਤ ਹੀ ਅਨੋਖੇ ਤਰੀਕੇ ਨਾਲ ਨੂਡਲਜ਼ ਆਪਣੇ ਮੂੰਹ 'ਚ ਪਾ ਕੇ ਖਾਣੇ ਸ਼ੁਰੂ ਕੀਤੇ। ਲੋਕ ਇਹ ਸਭ ਦੇਖ ਕੇ ਸਹਿਮ ਹੀ ਗਏ ਕਿਉਂਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਕਿਸੇ ਔਰਤ ਦੀ ਜੀਭ ਇਸ ਤਰ੍ਹਾਂ 2 ਹਿੱਸਿਆਂ 'ਚ ਕੱਟੀ ਹੋ ਸਕਦਾ ਹੈ ਅਤੇ ਉਸ ਦੇ ਖਾਣ ਦਾ ਤਰੀਕਾ ਵੀ ਇੰਨਾ ਯੂਨੀਕ ਹੋ ਸਕਦਾ ਹੈ।

Ladbible ਨਾਂ ਦੀ ਇਕ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਔਰਤ ਨੇ ਆਪਣੀ ਇਸ ਅਜੀਬੋ-ਗਰੀਬ ਬਾਡੀ ਮਾਡੀਫਿਕੇਸ਼ਨ ਦੀ ਕਹਾਣੀ ਸ਼ੇਅਰ ਕੀਤੀ ਹੈ। ਉਸ ਨੇ ਦੱਸਿਆ ਕਿ ਜਦੋਂ ਬਾਡੀ ਮਾਡੀਫਿਕੇਸ਼ਨ ਆਰਟਿਸਟ ਉਸ ਦੀ ਜੀਭ ਕੱਟ ਰਿਹਾ ਸੀ ਤਾਂ ਉਸ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਸ ਨੂੰ ਵਿੰਨ੍ਹਿਆ ਜਾ ਰਿਹਾ ਹੋਵੇ। ਉਸ ਨੇ ਕਿਹਾ ਕਿ ਸਾਰੀ ਪ੍ਰਕਿਰਿਆ ਮੇਰੀ ਉਮੀਦ ਨਾਲੋਂ ਬਹੁਤ ਸੌਖੀ ਸੀ ਅਤੇ ਇਸ ਵਿੱਚ ਸਿਰਫ 15 ਮਿੰਟ ਲੱਗੇ।

ਇਹ ਵੀ ਪੜ੍ਹੋ : CM ਮਾਨ ਨੇ ਅਨੰਤਨਾਗ 'ਚ ਸ਼ਹੀਦ ਹੋਏ 2 ਬਹਾਦਰ ਜਵਾਨਾਂ ਦੇ ਵਾਰਿਸਾਂ ਨੂੰ 1-1 ਕਰੋੜ ਦੇ ਚੈੱਕ ਸੌਂਪਦਿਆਂ ਕਹੀ ਇਹ ਗੱਲ

ਔਰਤ ਨੇ ਅੱਗੇ ਦੱਸਿਆ ਕਿ ਆਪ੍ਰੇਸ਼ਨ ਤੋਂ ਬਾਅਦ ਉਸ ਦੇ ਮੂੰਹ 'ਚੋਂ ਬਹੁਤ ਸਾਰਾ ਲਾਰ ਨਿਕਲਣ ਲੱਗਾ ਅਤੇ ਉਸ ਦੀ ਜੀਭ 'ਚ ਵੀ ਸੋਜ ਆਉਣ ਲੱਗੀ। ਹਾਲਾਂਕਿ, 24 ਘੰਟਿਆਂ ਬਾਅਦ ਉਸ ਨੂੰ ਦਰਦ ਤੋਂ ਕਾਫੀ ਰਾਹਤ ਮਿਲੀ ਪਰ ਉਹ ਕਹਿੰਦੀ ਹੈ ਕਿ 'ਅਜੇ ਵੀ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਮੇਰੇ ਦੰਦ ਪੁੱਟੇ ਜਾ ਰਹੇ ਹਨ।' ਇਸ ਤੋਂ ਇਲਾਵਾ ਮੈਂ ਆਪਣਾ ਮੂੰਹ ਬੰਦ ਕਰ ਲੈਂਦੀ ਹਾਂ ਪਰ ਇਸ ਵਿੱਚ ਥੋੜ੍ਹੀ ਪ੍ਰੇਸ਼ਾਨੀ ਜ਼ਰੂਰ ਹੁੰਦੀ ਹੈ ਪਰ ਹੁਣ ਉਸ ਨੂੰ ਖਾਣ-ਪੀਣ 'ਚ ਕੋਈ ਦਿੱਕਤ ਨਹੀਂ ਹੈ। ਉਹ ਆਰਾਮ ਨਾਲ ਕੁਝ ਵੀ ਖਾ-ਪੀ ਲੈਂਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh