ਛੋਟੇ ਕੱਪੜਿਆਂ ਕਾਰਨ ਫਲਾਈਟ ਚੜ੍ਹਨ ਤੋਂ ਰੋਕਿਆ, ਔਰਤ ਨੇ ਟਵਿਟਰ ''ਤੇ ਦੱਸੀ ਕਹਾਣੀ

03/14/2019 8:04:05 PM

ਲੰਡਨ— ਬ੍ਰਿਟੇਨ ਦੇ ਬਰਮਿੰਘਮ 'ਚ ਥਾਮਸ ਏਅਰਪੋਰਟ 'ਤੇ ਇਕ ਔਰਤ ਨੂੰ ਸਿਰਫ ਇਸ ਕਾਰਨ ਫਲਾਈਟ ਅਟੈਂਡ ਕਰਨ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸ ਨੇ ਛੋਟੇ ਕੱਪੜੇ ਪਹਿਨੇ ਹੋਏ ਸਨ। ਏਅਰਲਾਈਨ ਨੇ ਔਰਤ ਨੂੰ ਕਿਹਾ ਕਿ ਜਾਂ ਤਾਂ ਉਹ ਪੂਰਾ ਪਹਿਰਾਵਾ ਪਾਵੇ ਨਹੀਂ ਤਾਂ ਉਸ ਨੂੰ ਫਲਾਈਟ 'ਤੇ ਨਹੀਂ ਜਾਣ ਦਿੱਤਾ ਜਾਵੇਗਾ।

21 ਸਾਲਾ ਐਮਿਲੀ ਓਕਾਨਰ, ਜੋ ਕਿ ਬਰਮਿੰਘਮ ਸ਼ਹਿਰ ਦੀ ਰਹਿਣ ਵਾਲੀ ਹੈ, ਥਾਮਸ ਕਾਕ ਏਅਰਲਾਈਨ ਰਾਹੀਂ 12 ਮਾਰਚ ਨੂੰ ਸਪੇਨ ਦੇ ਕੈਨਰੀ ਆਈਸਲੈਂਡ ਜਾ ਰਹੀ ਸੀ। ਇਸ ਦੌਰਾਨ ਐਮਿਲੀ ਨੇ ਬਲੈਕ ਟਾਪ 'ਤੇ ਓਰੇਂਜ ਰੰਗ ਦੀ ਪੈਂਟ ਪਹਿਨੀ ਹੋਈ ਸੀ। ਇਸ ਦੌਰਾਨ ਸਟਾਫ ਨੇ ਉਸ ਨੂੰ ਕਿਹਾ ਕਿ ਉਹ ਜਾਂ ਆਪਣੇ ਸਰੀਰ ਨੂੰ ਢੱਕੇ ਜਾਂ ਉਸ ਨੂੰ ਫਲਾਈਟ 'ਚ ਐਂਟਰੀ ਨਹੀਂ ਮਿਲੇਗੀ। ਥਾਮਸ ਏਅਰਲਾਈਨ ਦੇ ਸਟਾਫ ਨੇ ਐਮਿਲੀ ਨੂੰ ਕਿਹਾ ਕਿ ਉਸ ਦਾ ਪਹਿਰਾਵਾ ਸਹੀ ਨਹੀਂ ਹੈ ਤੇ ਇਸ ਪਹਿਰਾਵੇ ਕਾਰਨ ਉਸ ਨਾਲ ਕੋਈ ਭਾਣਾ ਵਰਤ ਸਕਦਾ ਹੈ। ਇਸ ਘਟਨਾ ਤੋਂ ਬੌਖਲਾਈ ਐਮਿਲੀ ਨੇ ਇਸ ਸਾਰੀ ਘਟਨਾ ਦੀ ਕਹਾਣੀ ਟਵਿਟਰ 'ਤੇ ਸ਼ੇਅਰ ਕੀਤੀ। 

ਟਵਿਟਰ 'ਤੇ ਐਮਿਲੀ ਵਲੋਂ ਘਟਨਾ ਬਾਰੇ ਦੱਸਣ ਤੋਂ ਬਾਅਦ ਕਈ ਟਵਿਟਰ ਯੂਜ਼ਰ ਨੇ ਐਮਿਲੀ ਦੇ ਹੱਕ 'ਚ ਹਾਮੀ ਭਰੀ। ਐਮਿਲੀ ਨੇ ਇਕ ਹੋਰ ਟਵੀਟ 'ਚ ਇਹ ਵੀ ਕਿਹਾ ਕਿ ਫਲਾਈਟ 'ਚ ਜਾ ਕੇ ਸਾਰੇ ਯਾਤਰੀਆਂ ਨੂੰ ਵੀ ਪੁੱਛਿਆ ਕਿ ਕੀ ਕਿਸੇ ਨੂੰ ਉਸ ਦੀ ਪਹਿਰਾਵੇ 'ਤੇ ਇਤਰਾਜ਼ ਹੈ ਤਾਂ ਇਸ ਦੌਰਾਨ ਵੀ ਕੋਈ ਨਹੀਂ ਬੋਲਿਆ। ਪਰੰਤੂ ਇਕ ਪੈਸੇਂਜਰ ਵਲੋਂ ਗਲਤ ਵਤੀਰੇ ਤੋਂ ਬਾਅਦ ਐਮਿਲੀ ਨੇ ਆਪਣੀ ਰਿਸ਼ਤੇਦਾਰ ਤੋਂ ਜੈਕੇਟ ਲੈ ਕੇ ਪਹਿਨ ਲਈ। ਇਸ ਦੌਰਾਨ ਵੀ ਸਟਾਫ ਨੇ ਉਸ ਵਿਅਕਤੀ ਨੂੰ ਕੁਝ ਨਹੀਂ ਕਿਹਾ।

Baljit Singh

This news is Content Editor Baljit Singh