ਬ੍ਰਿਟੇਨ ''ਚ 2019 ਦੀ ਪਹਿਲੀ ਛੁਰੇਮਾਰੀ ਦੀ ਘਟਨਾ ''ਚ ਔਰਤ ਦੀ ਮੌਤ

01/02/2019 12:19:55 AM

ਲੰਡਨ— ਨਵੇਂ ਸਾਲ ਵਾਲੇ ਦਿਨ ਹੀ ਬ੍ਰਿਟੇਨ 'ਚ ਛੁਰੇਮਾਰੀ ਦੀ ਘਟਨਾ ਵਾਪਰਣ ਦੀ ਖਬਰ ਮਿਲੀ ਹੈ। ਬ੍ਰਿਟਿਸ਼ ਕਤਲ ਜਾਸੂਸ ਸਾਊਥ ਲੰਡਨ 'ਚ ਔਰਤ ਦੇ ਕਤਲ ਦੀ ਜਾਂਚ 'ਚ ਲੱਗੇ ਹੋਏ ਹਨ। ਇਹ ਬ੍ਰਿਟੇਨ 'ਚ 2019 'ਚ ਵਾਪਰੀ ਛੁਰੇਮਾਰੀ ਦੀ ਪਹਿਲੀ ਘਟਨਾ ਹੈ।

ਜਾਂਚ ਅਧਿਕਾਰੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਵੇਰੇ ਕਰੀਬ ਚਾਰ ਵਜੇ ਕੈਂਬਰਵੈਲ 'ਚ ਜਾਨ ਰਸਕਿਨ ਸਟ੍ਰੀਟ 'ਤੇ ਪੁਲਸ ਤੇ ਐਂਬੂਲੈਂਸ ਨੂੰ ਫੋਨ ਕਰਕੇ ਬੁਲਾਇਆ ਗਿਆ ਸੀ। ਪੈਰਾਮਿਡਿਕਸ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਤੇ ਔਰਤ ਨੂੰ ਬਚਾਉਣ ਲਈ ਜੱਦੋ-ਜਹਿਸ ਸ਼ੁਰੂ ਕੀਤੀ ਪਰ ਔਰਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਹ ਘਟਨਾ ਮੈਨਚੇਸਟਰ 'ਚ ਸ਼ੱਕੀ ਅੱਤਵਾਦੀ ਛੂਰੇਮਾਰੀ ਦੀ ਘਟਨਾ ਤੋਂ ਕੁਝ ਸੱਤ ਘੰਟੇ ਬਾਅਦ ਹੀ ਵਾਪਰੀ, ਜਿਸ 'ਚ ਤਿੰਨ ਲੋਕ ਜ਼ਖਮੀ ਹੋਏ ਸਨ।


Baljit Singh

Content Editor

Related News