ਔਰਤ ਨੇ ਬਣਾਇਆ ਰਿਕਾਰਡ, ਅੰਟਾਰਕਟਿਕਾ ਦੇ ਬਰਫੀਲੇ ਪਾਣੀ ''ਚ 2.5 ਕਿਲੋਮੀਟਰ ਤੱਕ ਕੀਤੀ ਤੈਰਾਕੀ (ਵੀਡੀਓ)

02/14/2023 11:53:22 AM

ਇੰਟਰਨੈਸ਼ਨਲ ਡੈਸਕ (ਬਿਊਰੋ): ਦੱਖਣੀ ਅਮਰੀਕਾ ਦੇ ਚਿਲੀ ਦੀ ਰਹਿਣ ਵਾਲੀ 37 ਸਾਲਾ ਬਾਰਬਰਾ ਹਰਨਾਂਡੇਜ਼ ਆਪਣੇ ਦਲੇਰ ਕਾਰਨਾਮਿਆਂ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਉਨ੍ਹਾਂ ਦੇ ਨਾਂ ਕਈ ਗਿਨੀਜ਼ ਬੁੱਕ ਵਰਲਡ ਰਿਕਾਰਡ ਵੀ ਦਰਜ ਹਨ। ਹੁਣ ਉਸ ਨੇ ਅਜਿਹੀ ਉਪਲਬਧੀ ਹਾਸਲ ਕੀਤੀ ਹੈ ਜੋ ਦੁਨੀਆ ਦੇ ਕਿਸੇ ਹੋਰ ਵਿਅਕਤੀ ਕੋਲ ਨਹੀਂ ਹੈ। ਉਸਨੇ ਅੰਟਾਰਕਟਿਕਾ ਦੇ ਠੰਢੇ ਪਾਣੀ ਵਿੱਚ 2.5 ਕਿਲੋਮੀਟਰ ਤੱਕ ਤੈਰਾਕੀ ਕੀਤੀ। ਅਜਿਹਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਸੀ। ਸੋਸ਼ਲ ਮੀਡੀਆ 'ਤੇ ਉਸ ਦੀ ਸਫਲਤਾ ਦੀ ਕਾਫੀ ਚਰਚਾ ਹੋ ਰਹੀ ਹੈ।ਸਵਿਮਿੰਗ ਵਰਲਡ ਦੀ ਰਿਪੋਰਟ ਦੇ ਅਨੁਸਾਰ ਹਰਨਾਂਡੇਜ਼ ਨੇ ਗ੍ਰੀਨਵਿਚ ਟਾਪੂ 'ਤੇ ਚਿਲੀ ਬੇ 'ਤੇ 45 ਮਿੰਟ ਅਤੇ 50 ਸਕਿੰਟ ਲਈ 35.6 °F (ਲਗਭਗ 2.2 °C) ਠੰਡੇ ਪਾਣੀ ਵਿੱਚ ਤੈਰਾਕੀ ਕੀਤੀ। ਇਸ ਦੌਰਾਨ ਹਰਨਾਂਡੇਜ਼ ਨਿਓਪ੍ਰੀਨ ਸੂਟ ਜਾਂ ਸੁਰੱਖਿਆ ਉਪਕਰਣਾਂ ਤੋਂ ਬਿਨਾਂ ਇੱਕ ਆਮ ਸਵਿਮਸੂਟ ਵਿੱਚ ਸੀ। ਯਾਨੀ ਕਿ ਅਜਿਹੇ ਠੰਡੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਹਰਨਾਂਡੇਜ਼ ਨੇ ਸਿਰਫ ਇੱਕ ਆਮ ਸਵਿਮਸੂਟ ਪਹਿਨਿਆ ਸੀ।

 

 
 
 
 
 
View this post on Instagram
 
 
 
 
 
 
 
 
 
 
 

A post shared by Bárbara Hernández H. (@barbarehlla_h)

ਸਰਬੋਤਮ ਮਹਿਲਾ ਤੈਰਾਕ ਦਾ ਖਿਤਾਬ ਵੀ

ਹਰਨਾਂਡੇਜ਼ ਇੱਕ ਤਜਰਬੇਕਾਰ ਓਪਨ ਵਾਟਰ ਤੈਰਾਕ ਹੈ। ਉਸ ਨੂੰ 2020 ਵਿੱਚ ਵਰਲਡ ਓਪਨ ਵਾਟਰ ਸਵੀਮਿੰਗ ਐਸੋਸੀਏਸ਼ਨ ਦੁਆਰਾ ਸਰਬੋਤਮ ਮਹਿਲਾ ਤੈਰਾਕੀ ਦਾ ਖਿਤਾਬ ਵੀ ਦਿੱਤਾ ਗਿਆ ਸੀ। ਉਸ ਨੂੰ 'ਆਈਸ ਮਰਮੇਡ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਰਨਾਂਡੇਜ਼ ਨੇ ਉਪਲਬਧੀ ਹਾਸਲ ਕਰਨ ਤੋਂ ਬਾਅਦ ਕਿਹਾ, ਮੈਂ ਬਹੁਤ ਖੁਸ਼ ਅਤੇ ਰਾਹਤ ਮਹਿਸੂਸ ਕਰ ਰਹੀ ਹਾਂ। ਅੰਟਾਰਕਟਿਕਾ ਵਿੱਚ ਤੈਰਾਕੀ ਕਰਨਾ ਮੇਰਾ 10 ਸਾਲ ਪੁਰਾਣਾ ਸੁਫ਼ਨਾ ਸੀ। ਸੰਸਾਰ ਦੇ ਸਾਰੇ ਸੱਤ ਸਮੁੰਦਰਾਂ ਵਿੱਚ ਤੈਰਨਾ ਮੇਰੀ ਇੱਛਾ ਰਹੀ ਹੈ। ਆਖ਼ਰਕਾਰ ਇਹ ਸੁਫ਼ਨਾ ਹੁਣ ਸੱਚ ਹੋ ਗਿਆ। ਉਸ ਨੇ ਦੱਸਿਆ ਕਿ ਤਿੰਨ ਸਾਲਾਂ ਤੋਂ ਉਹ ਇਸ ਲਈ ਸਖ਼ਤ ਮਿਹਨਤ ਕਰ ਰਹੀ ਸੀ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਛੋਟੇ ਬੱਚਿਆਂ ਲਈ ਖੋਲ੍ਹਿਆ ਸਕੂਲਿੰਗ ਵੀਜ਼ਾ, ਨਾਲ ਜਾ ਸਕਣਗੇ ਮਾਪੇ

ਡਾਕੂਮੈਂਟਰੀ ਵੀ ਬਣਾਈ

ਹਰਨਾਂਡੇਜ਼ ਨੇ ਇਸ ਤੈਰਾਕੀ ਨੂੰ ਅੰਟਾਰਕਟਿਕਾ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਲੰਬੀ ਤੈਰਾਕੀ ਦੱਸਿਆ। ਜਦੋਂ ਉਹ ਇਹ ਉਪਲਬਧੀ ਹਾਸਲ ਕਰ ਰਹੀ ਸੀ ਤਾਂ ਚਿਲੀ ਦੇ ਸਮੁੰਦਰੀ ਜਹਾਜ਼ ਉਸ ਦੇ ਸਮਰਥਨ ਲਈ ਤਾਇਨਾਤ ਸਨ। ਇਸ ਪ੍ਰਾਪਤੀ 'ਤੇ ਇਕ ਡਾਕੂਮੈਂਟਰੀ ਵੀ ਬਣਾਈ ਗਈ ਹੈ ਜੋ ਅਪ੍ਰੈਲ 'ਚ ਰਿਲੀਜ਼ ਹੋਣ ਜਾ ਰਹੀ ਹੈ। ਪਿਛਲੇ ਸਾਲ ਜੂਨ ਵਿੱਚ ਹਰਨਾਂਡੇਜ਼ ਨੇ ਦੱਖਣੀ ਚਿਲੀ ਦੇ ਕਾਬੋ ਡੇ ਹਾਰਨੋਸ ਵਿਖੇ ਪ੍ਰਸ਼ਾਂਤ ਅਤੇ ਅਟਲਾਂਟਿਕ ਮਹਾਸਾਗਰਾਂ ਦੇ ਵਿਚਕਾਰ ਸਭ ਤੋਂ ਤੇਜ਼ ਸਮੁੰਦਰੀ ਮੀਲ ਤੈਰਾਕੀ ਕਰਨ ਲਈ ਗਿਨੀਜ਼ ਵਰਲਡ ਰਿਕਾਰਡ ਬਣਾਇਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana