ਕੈਨੇਡਾ : ਪੋਤੀ ਨੂੰ ਬਚਾਉਂਦਿਆਂ ਦਾਦੀ ਦੀ ਹੋਈ ਮੌਤ

09/29/2018 2:48:58 PM

ਕੈਲਗਰੀ— ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਰਹਿੰਦੀ ਇਕ 49 ਸਾਲਾ ਦਾਦੀ ਨੇ ਆਪਣੀ ਪੋਤੀ ਨੂੰ ਬਚਾਉਣ ਲਈ ਜਾਨ ਦੇ ਦਿੱਤੀ। 15 ਸਤੰਬਰ ਨੂੰ ਇਸ ਪਰਿਵਾਰ ਦੇ ਘਰ ਇਕ ਅਵਾਰਾ ਕੁੱਤਾ ਦਾਖਲ ਹੋ ਗਿਆ ਜਿਸ ਨੇ ਢਾਈ ਸਾਲ ਦੀ ਬੱਚੀ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਲੀਸਾ ਲੋਇਡ ਨਾਂ ਦੀ ਔਰਤ ਨੇ ਬਿਨਾ ਕੁੱਝ ਦੇਖਿਆ ਬੱਚੀ ਲਈ ਆਪਣੀ ਜਾਨ ਦਾਅ 'ਤੇ ਲਗਾ ਦਿੱਤੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਕੁੱਤਾ ਵਧੇਰੇ ਖਤਰਨਾਕ ਨਹੀਂ ਲੱਗ ਰਿਹਾ ਸੀ ਪਰ ਬਾਅਦ 'ਚ ਉਸ ਨੇ ਬੱਚੀ 'ਤੇ ਹਮਲਾ ਕਰ ਦਿੱਤਾ। ਜਿਵੇਂ ਹੀ ਬੱਚੀ ਦੀ ਦਾਦੀ ਨੇ ਇਹ ਸਭ ਦੇਖਿਆ ਕਿ ਉਹ ਬੱਚੀ ਨੂੰ ਬਚਾਉਣ ਲੱਗ ਗਈ। ਇਸ ਦੌਰਾਨ ਬੱਚੀ ਵੀ ਜ਼ਖਮੀ ਹੋਈ ਪਰ ਉਸ ਨੂੰ ਅਲਬਰਟਾ ਦੇ ਬੱਚਿਆਂ ਵਾਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

 
ਕੁੱਤੇ ਨੇ ਬੱਚੀ ਨੂੰ ਛੱਡ ਕੇ ਲੀਸਾ ਨੂੰ ਇੰਨਾ ਕੁ ਜ਼ਖਮੀ ਕਰ ਦਿੱਤਾ ਕਿ ਉਹ ਬਚ ਨਾ ਸਕੀ। ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਸ ਮਗਰੋਂ ਪੁੱਜੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਕੁੱਤੇ ਨੇ ਇਕ ਹੋਰ ਕੁੱਤੇ ਨੂੰ ਵੀ ਵੱਢਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ 3 ਪੋਤੀਆਂ ਦੀ ਦਾਦੀ ਸੀ ਅਤੇ ਬੱਚੀਆਂ ਵੀ ਉਸ ਨੂੰ ਆਪਣੀ ਅਸਲੀ ਮਾਂ ਤੋਂ ਵਧੇਰੇ ਪਿਆਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਹਾਦਸੇ ਮਗਰੋਂ ਉਨ੍ਹਾਂ ਦਾ ਪਰਿਵਾਰ ਉਦਾਸ ਹੈ। ਲੀਸਾ ਦੇ ਪਤੀ ਨੇ ਕਿਹਾ ਕਿ ਉਸ ਦੀ ਪਤਨੀ ਸ਼ੁਰੂ ਤੋਂ ਬਹਾਦਰ ਸੀ ਅਤੇ ਉਸ ਨੇ ਬੱਚੀ ਲਈ ਜਾਨ ਦੀ ਪਰਵਾਹ ਨਹੀਂ ਕੀਤੀ। ਪਰਿਵਾਰ ਵਾਲਿਆਂ ਵਲੋਂ ਲੀਸਾ ਨੂੰ ਸ਼ਰਧਾਂਲੀ ਦਿੱਤੀ ਗਈ। ਇਸ ਦੌਰਾਨ ਪੁੱਜੇ ਲੋਕਾਂ ਨੇ ਦੱਸਿਆ ਕਿ ਲੀਸਾ ਹੱਸ ਮੁੱਖ ਅਤੇ ਜ਼ਿੰਦਾਦਿਲ ਔਰਤ ਸੀ, ਜਿਸ ਨੂੰ ਕੋਈ ਭੁਲਾ ਨਹੀਂ ਸਕਦਾ।


Related News