73 ਸਾਲਾ ਬੇਬੇ ਕਾਰ ਸਮੇਤ ਨਦੀ ''ਚ ਡੁੱਬੀ, ਐਮਰਜੈਂਸੀ ਅਧਿਕਾਰੀਆਂ ਨੇ ਸੁਰੱਖਿਅਤ ਕੱਢਿਆ ਬਾਹਰ

06/13/2017 5:58:29 PM

ਨਿਊ ਸਾਊਥ ਵੇਲਜ਼— ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਮੰਗਲਵਾਰ ਦੀ ਸਵੇਰ ਨੂੰ ਬਾਇਰਨ ਬੇਅ ਦੇ ਉੱਤਰ ਵੱਲ ਇਕ ਛੋਟੀ ਨਦੀ 'ਚ ਕਾਰ ਡੁੱਬ ਗਈ ਅਤੇ ਜਿਸ 'ਚੋਂ 73 ਸਾਲਾ ਇਕ ਔਰਤ ਨੂੰ ਬਚਾਅ ਕਰਮਚਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਚਾ ਲਿਆ ਹੈ। ਪੁਲਸ ਨੇ ਕਿਹਾ ਕਿ ਔਰਤ ਆਪਣੀ ਕਾਰ ਨੂੰ ਪਿੱਛੇ ਵੱਲ ਮੋੜ ਰਹੀ ਸੀ ਇਕ ਫਿਸਲਣ ਹੋਣ ਕਾਰਨ ਕਾਰ ਨਦੀ 'ਚ ਡੁੱਬ ਗਈ। ਪਾਣੀ 'ਚ ਕਾਰ ਡਿੱਗਣ ਕਾਰਨ ਔਰਤ ਵੀ ਫਸ ਗਈ, ਉਸ ਦਾ ਸਿਰ ਪਾਣੀ ਦੇ ਪੱਧਰ ਤੋਂ ਉੱਪਰ ਸੀ ਜਿਸ ਕਾਰਨ ਉਸ ਨੂੰ ਸਾਹ ਲੈਣ 'ਚ ਔਖ ਮਹਿਸੂਸ ਹੋਈ। 
ਮੀਂਹ ਪੈਣ ਕਾਰਨ ਰੋਡ 'ਤੇ ਫਿਸਲਣ ਹੋ ਗਈ ਸੀ, ਜਿਸ ਕਾਰਨ ਕਾਰ ਵੀ ਫਿਸਲ ਗਈ ਅਤੇ ਨਦੀ 'ਚ ਡੁੱਬ ਗਈ। ਔਰਤ ਦੇ ਪਤੀ, ਪਰਿਵਾਰਕ ਦੋਸਤ ਅਤੇ ਨੇੜੇ ਰਹਿੰਦੇ ਦੋ ਲੋਕਾਂ ਨੇ ਔਰਤ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਬੁਲਾਇਆ। ਐਮਰਜੈਂਸੀ ਅਧਿਕਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਔਰਤ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ। ਔਰਤ ਦੇ ਪੈਰ 'ਤੇ ਹਲਕੀ ਸੱਟ ਲੱਗੀ ਹੈ ਪਰ ਉਹ ਸਦਮੇ 'ਚ ਹੈ। ਉਸ ਦੇ ਪਰਿਵਾਰਕ ਮੈਂਬਰ, ਲੋਕਾਂ ਨੇ ਐਮਰਜੈਂਸੀ ਸੇਵਾ ਅਧਿਕਾਰੀਆਂ ਦਾ ਧੰਨਵਾਦ ਕੀਤਾ, ਜੋ ਉਸ ਦੇ ਬਚਾਅ ਲਈ ਆਏ ਸਨ।