ਇਹ ਹੈ ਮਹਿਲਾ ਪਲੰਬਰ ਪਰ ਲੋਕ ਇਸ ਕਾਰਨ ਸਮਝਦੇ ਹਨ ''ਮਾਡਲ''

05/07/2019 11:05:26 PM

ਲੰਡਨ - ਕ੍ਰੇਵੀ ਦੀ ਰਹਿਣ ਵਾਲੀ ਕਾਰਲੀ ਗੇਲ ਪਲੰਬਿੰਗ ਦਾ ਕੰਮ ਕਰਦੀ ਹੈ। ਅਕਸਰ ਪਹਿਲੀ ਨਿਗਾਹ 'ਚ ਲੋਕ ਉਸ ਨੂੰ ਮਾਡਲ ਸਮਝਦੇ ਹਨ ਅਤੇ ਪੁੱਛਦੇ ਹਨ ਕਿ ਪਲੰਬਰ ਕਿੱਥੇ ਹੈ। ਜਦੋਂ ਉਹ ਕਹਿੰਦੀ ਹੈ ਕਿ ਉਹ ਹੀ ਉਨ੍ਹਾਂ ਦੇ ਘਰ 'ਚ ਪਲੰਬਿੰਗ ਦਾ ਕੰਮ ਕਰੇਗੀ ਤਾਂ ਉਹ ਹੈਰਾਨ ਹੋ ਜਾਂਦੇ ਹਨ। ਕਾਰਲੀ ਦੱਸਦੀ ਹੈ ਕਿ ਉਹ ਸਿਰਫ 15 ਸਾਲ ਦੀ ਸੀ ਜਦੋਂ ਤੋਂ ਉਹ ਪਲੰਬਰ ਦਾ ਕੰਮ ਕਰ ਰਹੀ ਹੈ। ਉਨ੍ਹਾਂ ਦੇ ਕੈਰੀਅਰ ਕਾਲਜ 'ਚ 200 ਵਿਦਿਆਰਥੀਆਂ 'ਚੋਂ ਸਿਰਫ 2 ਔਰਤਾਂ ਹੀ ਸਨ, ਜਿਨ੍ਹਾਂ ਨੇ ਇਸ ਕਰੀਅਰ ਨੂੰ ਚੁਣਨ ਲਈ ਦਾਖਿਲਾ ਲਿਆ ਸੀ। ਕਾਰਲੀ ਆਪਣਾ ਖੁਦ ਦਾ ਬਿਜਨੈੱਸ ਚਲਾਉਂਦੀ ਹੈ ਅਤੇ ਉਹ ਔਰਤਾਂ ਅਤੇ ਬਜ਼ੁਰਗ ਗਾਹਕਾਂ ਵਿਚਾਲੇ ਕਾਫੀ ਪਸੰਦੀਦੀ ਹੈ।


ਕਰੀਬ 32 ਲੱਖ 40 ਹਜ਼ਾਰ ਰੁਪਏ ਸਾਲਾਨਾ ਕਮਾਉਣ ਵਾਲੀ ਕਾਰਲੀ ਕਹਿੰਦੀ ਹੈ ਕਿ ਕਈ ਵਾਰ ਲੋਕ ਉਸ ਨੂੰ ਮਾਡਸ ਸਮਝਦੇ ਹਨ ਅਤੇ ਅਜੀਬ ਕੁਮੈਂਟ ਵੀ ਕਰਦੇ ਹਨ ਪਰ ਇਸ ਨਾਲ ਉਸ ਨੂੰ ਹੁਣ ਕੋਈ ਫਰਕ ਨਹੀਂ ਪੈਂਦਾ। ਉਥੇ ਕੁਝ ਲੋਕ ਸ਼ੱਕ ਵੀ ਕਰਦੇ ਹਨ ਕਿ ਉਹ ਉਨ੍ਹਾਂ ਦਾ ਕੰਮ ਕਰ ਪਾਵੇਗੀ ਜਾਂ ਨਹੀਂ। ਕਾਰਲੀ ਦੱਸਦੀ ਹੈ ਕਿ 13 ਸਾਲ ਪਹਿਲਾਂ ਜਦੋਂ ਮੈਂ ਅਪਰੈਂਟਿਸ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਇਸ ਖੇਤਰ 'ਚ ਕੰਮ ਕਰਨ ਵਾਲੀ ਕੋਈ ਮਹਿਲਾ ਨਹੀਂ ਸੀ। ਇਕ ਬੱਚੇ ਦੀ ਮਾਂ ਕਾਰਲੀ ਦੱਸਦੀ ਹੈ ਕਿ ਉਹ ਵੀਕੈਂਡ 'ਚ ਆਪਣੇ ਪਿਤਾ ਦੀ ਮਦਦ ਕਰਦੀ ਸੀ ਅਤੇ ਉਸ ਨੂੰ ਇਸ ਕੰਮ 'ਚ ਕਾਫੀ ਮਜ਼ਾ ਆਉਂਦਾ ਸੀ। ਬੀਤੇ ਸਾਲਾਂ 'ਚ ਇਸ ਖੇਤਰ 'ਚ ਕੰਮ ਕਰਦੇ ਹੋਏ ਉਸ ਨੂੰ ਕਈ ਕੁਮੈਂਟਸ ਮਿਲੇ ਹਨ। ਉਹ ਕਹਿੰਦੀ ਹੈ ਕਿ ਲੰਬੇ ਸਮੇਂ ਤੱਕ ਸਖਤ ਮਿਹਨਤ ਕਾਰਨ ਉਹ ਆਪਣੇ ਸਰੀਰ ਨੂੰ ਸ਼ੇਪ 'ਚ ਰੱਖ ਪਾਉਂਦੀ ਹੈ। ਇਹੀ ਕਾਰਨ ਹੈ ਕਿ ਕਈ ਕਸਟਮਰਸ ਕਹਿੰਦੇ ਹਨ ਕਿ ਉਹ ਇਕ ਮਾਡਲ ਹੈ ਜਾਂ ਹੋ ਸਕਦੀ ਹੈ।


ਆਪਣੀਆਂ ਵਿਹਾਰਕ ਯੋਗਤਾਵਾਂ ਨੂੰ ਸਾਬਿਤ ਕਰਦੇ ਹੋਏ ਕਾਰਲੀ ਨੇ ਮੰਨਿਆ ਕੀ ਉਹ ਅਜੇ ਵੀ ਆਪਣੇ ਨੂਹਾਂ ਨੂੰ ਵਧਾਉਣਾ ਪਸੰਦ ਕਰਦੀ ਹੈ ਪਰ ਕੰਮ ਕਰਨ ਅਕਸਰ ਇਨਾਂ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ 10 ਸਾਲ 'ਚ ਕਾਰਲੀ ਨੇ ਨਿਰਮਾਣ ਵਾਲੀਆਂ ਥਾਂਵਾਂ, ਪ੍ਰੀਸ਼ਦ ਦੇ ਘਰਾਂ ਅਤੇ ਇਥੋਂ ਤੱਕ ਕਿ ਹੋਟਲਾਂ ਦੇ ਨਵੀਨੀਕਰਣ 'ਚ ਮਦਦ ਕੀਤੀ ਹੈ। ਉਨ੍ਹਾਂ ਦੇ 56 ਸਾਲਾ ਪਿਤਾ ਐਂਡ੍ਰਿਊ ਨੇ ਸਫਲ ਪਲੰਬਰ ਬਣਨ ਦੇ ਹਰ ਹੁਨਰ ਨੂੰ ਕਾਰਲੀ ਨੂੰ ਸਿਖਾਇਆ ਪਰ ਇਸ ਦੇ ਬਾਵਜੂਦ ਉਹ ਸ਼ੁਰੂ 'ਚ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਇਸ ਪੇਸ਼ੇ ਨੂੰ ਅਪਣਾਵੇ।

Khushdeep Jassi

This news is Content Editor Khushdeep Jassi