ਬਿਲਡਿੰਗ ਦੀ ਪਾਰਕਿੰਗ ਤੋਂ ਕਾਰ ਡਿੱਗਣ ਨਾਲ ਹੋਈ ਮਹਿਲਾ ਦੀ ਮੌਤ

09/14/2017 1:23:14 PM

ਅਬੂ ਧਾਬੀ— ਢਾਈ ਸਾਲ ਪਹਿਲਾਂ ਅਬੂ ਧਾਬੀ ਦੀ ਮਲਟੀ ਸਟੋਰੀ ਬਿਲਡਿੰਗ ਦੀ ਪਾਰਕਿੰਗ ਤੋਂ ਕਾਰ ਡਿੱਗਣ ਦੀ ਵਜ੍ਹਾ ਨਾਲ ਲਿੰਡਾ-ਐਲ-ਸੇਲਮੀ ਨਾਮ ਦੀ ਮਹਿਲਾ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਤੋਂ ਹੀ ਪਰਿਵਾਰ ਵਾਲੇ ਕੋਰਟ 'ਚ ਇੰਸਾਫ ਦੀ ਲੜਾਈ ਲੜ ਰਹੇ ਸੀ। ਅਜਿਹੀ ਹਾਲਤ ਵਿਚ ਮਾਮਲੇ ਦੀ ਜਾਂਚ ਰਿਪੋਰਟ ਨੇ ਉਨ੍ਹਾਂ ਨੂੰ ਕੁਝ ਭਰੋਸਾ ਦਵਾਇਆ ਹੈ, ਕਿਉਂਕਿ ਰਿਪੋਰਟ ਵਿਚ ਇਹ ਪਾਇਆ ਗਿਆ ਹੈ ਕਿ ਬਿਲਡਿੰਗ ਦੀ ਛੇਵੀਂ ਮੰਜ਼ਿਲ ਉੱਤੇ ਬਣੀ ਪਾਰਕਿੰਗ ਵਿਚ ਕਈ ਕੰਮੀਆਂ ਸਨ। ਇਸ ਦੀ ਚੋੜਾਈ ਤੈਅ ਪੈਮਾਨੇ ਮੁਤਾਬਕ ਕਾਫ਼ੀ ਘੱਟ ਸੀ। ਉਥੇ ਹੀ ਗੱਡੀਆਂ ਦੀ ਸੁਰੱਖਿਆ ਲਈ ਜੋ ਬੈਰਿਅਰ ਲਗਾਇਆ ਗਿਆ ਸੀ, ਉਹ ਵੀ ਕਾਫ਼ੀ ਛੋਟਾ ਸੀ। ਇਹੀ ਵਜ੍ਹਾ ਸੀ ਕਿ ਰਿਵਰਸ ਲੈਂਦੇ ਹੋਏ ਮਹਿਲਾ ਆਪਣੀ ਬੀ. ਐੱਮ. ਡਬਲਾਯੂ ਕਾਰ ਸਮੇਤ ਪਾਰਕਿੰਗ ਤੋਂ ਹੇਠਾਂ ਡਿੱਗ ਗਈ ਅਤੇ ਇਸ ਹਾਦਸੇ ਵਿਚ ਲਿੰਡਾ ਦੀ ਮੌਤ ਹੋ ਗਈ ਸੀ। ਇਹ ਹਾਦਸਾ ਸਾਲ 2015 ਦੇ ਜਨਵਰੀ ਮਹੀਨੇ ਵਿਚ ਹੋਇਆ ਸੀ। ਉਥੇ ਹੀ ਐਲ ਸੇਮੀ ਦੀ ਮੌਤ ਦੇ ਮਾਮਲੇ ਵਿਚ ਯੂ. ਏ. ਈ. ਵਿਚ ਆਪਰਾਧਿਕ ਜਾਂਚ ਵੀ ਚੱਲ ਰਹੀ ਹੈ।
ਇਸ ਮਾਮਲੇ ਵਿਚ ਕੋਰਟ ਦੇ ਕੋਲ ਵੀ ਇਹ ਜਾਣਕਾਰੀ ਪਹੁੰਚੀ ਕਿ 53 ਸਾਲ ਦੀ ਮਹਿਲਾ ਜਦੋਂ ਕਾਰ ਸਮੇਤ ਪਾਰਕਿੰਗ ਤੋਂ ਹੇਠਾਂ ਡਿੱਗੀ ਤਾਂ ਉਸ ਵਕਤ ਡਰਾਈਵਰ ਨੇ ਕਾਰ ਨੂੰ ਹੇਠਾਂ ਡਿੱਗਣ ਤੋਂ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਇਸ ਦੇ ਸਬੂਤ ਮੌਕੇ ਉੱਤੇ ਵੀ ਮਿਲੇ ਸਨ, ਜਿੱਥੇ ਪਾਰਕਿੰਗ ਵਿਚ ਕਾਰ ਦੇ ਟਾਇਰਾਂ ਦੇ ਰਗੜ ਦੇ ਨਿਸ਼ਾਨ ਨਜ਼ਰ ਆਏ ਸਨ। ਫਾਰੇਂਸਿਕ ਜਾਂਚ ਵਿਚ ਵੀ ਇਸ ਦੇ ਪ੍ਰਮਾਣ ਮਿਲੇ ਸਨ। ਉਥੇ ਹੀ ਪਾਰਕਿੰਗ ਬੈਰੀਅਰ ਨੂੰ ਲੈ ਕੇ ਵੀ ਰਿਪੋਰਟ 'ਚ ਜੋ ਸਚਾਈ ਸਾਹਮਣੇ ਆਈ, ਉਹ ਵੀ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਬੈਰਿਅਰ ਦੀ ਲੰਬਾਈ,  ਚੋੜਾਈ ਅਤੇ ਉਚਾਈ ਤੈਅ ਪੈਮਾਨੇ ਤੋਂ ਕਾਫ਼ੀ ਛੋਟੀ ਸੀ। ਹਾਲਾਂਕਿ ਇਸ ਤਰ੍ਹਾਂ ਨਾਲ ਅਥਾਰਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੀ ਹਾਲਤ 'ਚ ਪਰਿਵਾਰ ਨੂੰ ਨਿਆਂ ਮਿਲਣ ਦੀ ਉਮੀਦ ਘੱਟ ਹੀ ਦਿਖਾਈ ਦੇ ਰਹੀ ਹੈ ਕਿਉਂਕਿ ਮੌਤ ਦੇ ਮਾਮਲੇ 'ਚ ਉਨ੍ਹਾਂ 'ਤੇ ਕਿਸੇ ਤਰ੍ਹਾਂ ਦੀ ਕਾਰਵਾਈ ਤੈਅ ਨਹੀਂ ਕੀਤੀ, ਜਿਨ੍ਹਾਂ ਨੇ ਪਾਰਕਿੰਗ ਉਸਾਰੀ 'ਚ ਨਿਯਮਾਂ ਦਾ ਪਾਲਣ ਨਾ ਕੀਤਾ ਸੀ।