ਹੈਰਾਨੀਜਨਕ : ਔਰਤ ਨੇ ਘਰ ''ਚ ਪਾਲੇ 50 ਚੂਹੇ, ਕਿਹਾ-ਇਹ ਮੇਰੇ ਬੱਚਿਆਂ ਵਰਗੇ (ਤਸਵੀਰਾਂ)

04/14/2022 2:15:35 PM

ਵਾਸ਼ਿੰਗਟਨ (ਬਿਊਰੋ): ਕਿਸੇ ਇਨਸਾਨ ਦੇ ਜਾਨਵਰਾਂ-ਪੰਛੀਆਂ ਪ੍ਰਤੀ ਪਿਆਰ ਬਾਰੇ ਬਹੁਤ ਸਾਰੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਬਾਰੇ ਦੱਸ ਰਹੇ ਹਾਂ ਜਿਸ ਨੇ ਆਪਣੇ ਘਰ ਵਿਚ 50 ਚੂਹੇ ਪਾਲੇ ਹੋਏ ਹਨ।ਇਹਨਾਂ ਵਿਚ 25 ਮੇਲ ਹਨ ਅਤੇ 24 ਫੀਮੇਲ ਹਨ। ਖੁਦ ਨੂੰ ਐਨੀਮਲ ਲਵਰ ਕਹਿਣ ਵਾਲੀ ਇਹ ਔਰਤ ਆਪਣੇ ਬੱਚਿਆਂ ਵਾਂਗ ਇਹਨਾਂ ਚੂਹਿਆਂ ਦੀ ਦੇਖਭਾਲ ਕਰਦੀ ਹੈ। ਉਸ ਨੇ ਆਪਣੇ ਕਿਚਨ ਸਿੰਕ ਵਿਚ ਚੂਹਿਆਂ ਨੂੰ ਨਵਾਉਣ ਦਾ ਵੀਡੀਓ ਫੇਸਬੁੱਕ 'ਤੇ ਸ਼ੇਅਰ ਕੀਤਾ ਸੀ ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ।

 
'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਵਿਚ ਰਹਿਣ ਵਾਲੀ 51 ਸਾਲ ਮਿਸ਼ੇਲ ਰੇਬੋਨ ਇਹਨਾਂ ਚੂਹਿਆਂ ਨੂੰ ਆਪਣੇ ਬੱਚੇ ਦੱਸਦੀ ਹੈ। ਮਿਸ਼ੇਲ 2018 ਵਿਚ ਪਹਿਲੀ ਵਾਰ ਦੋ ਚੂਹੇ (Elvis And Chuck) ਲੈ ਕੇ ਆਈ ਸੀ ਜਿਸ ਮਗਰੋਂ ਉਹ ਲਗਾਤਾਰ ਇਹਨਾਂ ਦੀ ਗਿਣਤੀ ਵਧਾਉਂਦੀ ਗਈ। ਹੁਣ ਉਸ ਕੋਲ 50 ਚੂਹੇ ਹੋ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਉਸ ਕੋਲ ਇਕ ਬਿੱਲੀ ਵੀ ਹੈ। ਮਿਸ਼ੇਲ ਦਾ ਕਹਿਣਾ ਹੈ ਕਿ ਇਹ ਚੂਹੇ ਮੇਰੇ ਬੱਚੇ ਹਨ। ਉਹ ਕੁਝ ਵੀ ਗਲਤ ਨਹੀਂ ਕਰ ਸਕਦੇ। ਉਹਨਾਂ ਵਿਚੋਂ ਹਰੇਕ ਦੀ ਆਪਣੀ ਸ਼ਖਸੀਅਤ ਹੈ। ਇਸ ਲਈ ਕਹੀ ਚੂਹੇ ਦੂਜਿਆਂ ਦੀ ਤੁਲਨਾ ਵਿਚ ਮੇਰੇ ਨਾਲ ਜ਼ਿਆਦਾ ਚਿਪਕੇ ਰਹਿੰਦੇ ਹਨ। ਮਿਸ਼ੇਲ ਅੱਗੇ ਦੱਸਦੀ ਹੈ ਕਿ ਇਹ ਬਹੁਤ ਮਿਲਨਸਾਰ ਹਨ ਅਤੇ ਜਦੋਂ ਮੈਂ ਉਹਨਾਂ ਨੂੰ ਖਾਣਾ ਖਵਾਉਂਦੀ ਹਾਂ ਤਾਂ ਉਹ ਸਾਰੇ ਦੌੜਦੇ ਹੋਏ ਆਉਂਦੇ ਹਨ। ਉਂਝ ਤਾਂ ਸਾਰੇ ਮਿਲਨਸਾਰ ਹਨ ਪਰ ਕੁਝ ਬਹੁਤ ਹੀ ਜ਼ਿਆਦਾ ਮਿਲਨਸਾਰ ਸੁਭਾਅ ਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਚੰਗੀ ਖ਼ਬਰ: ਕੋਰੋਨਾ ਦੌਰ 'ਚ ਏਅਰ ਨਿਊਜ਼ੀਲੈਂਡ ਨੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ

ਇੰਨਾ ਹੀ ਨਹੀਂ ਮਿਸ਼ੇਲ ਦੇ ਚਾਰ ਪਾਲਤੂ ਕੁੱਤੇ, ਤਿੰਨ ਬਿੱਲੀਆਂ ਅਤੇ ਦੋ ਸੂਰ ਵੀ ਹਨ। ਇਸ ਤੋਂ ਪਹਿਲਾਂ ਉਸ ਕੋਲ ਦੋ ਭੇਡਾਂ, ਦੋ ਬਕਰੀਆਂ, 25 ਮੁਰਗੀਆਂ ਅਤੇ ਕਰੀਬ 15 ਬਤਖਾਂ ਅਤੇ ਹੰਸ ਸਨ। ਮਿਸ਼ੇਲ ਦਾ ਕਹਿਣਾ ਹੈ ਕਿ ਉਸ ਨੂੰ ਜਾਨਵਰਾਂ ਅਤੇ ਪੰਛੀਆਂ ਨਾਲ ਬਹੁਤ ਪਿਆਰ ਹੈ। ਉਹ ਆਪਣੇ ਪਾਲਤੂ ਜਾਨਵਰਾਂ ਅਤੇ ਪੰਛੀਆਂ ਦਾ ਬਹੁਤ ਖਿਆਲ ਰੱਖਦੀ ਹੈ। ਮਿਸ਼ੇਲ ਨੇ ਵੱਖ-ਵੱਖ ਜਾਨਵਰਾਂ ਦੇ ਰਹਿਣ ਲਈ ਵੱਖੋ-ਵੱਖ ਥਾਵਾਂ ਬਣਾਈਆਂ ਹੋਈਆਂ ਹਨ ਜਿੱਥੇ ਉਹ ਉਹਨਾਂ ਦੇ ਖਾਣ-ਪੀਣ ਦੀ ਵਿਵਸਥਾ ਕਰਦੀ ਹੈ। ਹਾਲਾਂਕਿ ਚੂਹਿਆਂ ਪ੍ਰਤੀ ਉਸ ਦਾ ਵਿਸ਼ੇਸ ਪਿਆਰ ਹੈ।'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਮਿਸ਼ੇਲ ਯੂ.ਐੱਸ. ਆਰਮੀ ਤੋਂ ਰਿਟਾਇਰ ਹੈ। ਸੋਸ਼ਲ ਮੀਡੀਆ ਵਿਚ ਆਈਆਂ ਕਈ ਤਸਵੀਰਾਂ ਵਿਚ ਉਹ ਚੂਹਿਆਂ ਨਾਲ ਖੇਡਦੀ ਨਜ਼ਰ ਆਉਂਦੀ ਹੈ। ਤਸਵੀਰਾਂ ਵਿਚ ਉਸ ਦਾ ਆਪਣੇ ਚੂਹਿਆਂ ਪ੍ਰਤੀ ਪਿਆਰ ਦਿਸਦਾ ਹੈ। ਮਿਸ਼ੇਲ ਦੱਸਦੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਮੇਰਾ ਕੰਮ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਸਮਝਾਉਂਦੀ ਹਾਂ ਅਤੇ ਜਾਨਵਰਾਂ ਪ੍ਰਤੀ ਪਿਆਰ ਬਾਰੇ ਜਾਗਰੂਕ ਕਰਦੀ ਹਾਂ। ਕਈ ਲੋਕ ਸਮਝ ਜਾਂਦੇ ਹਨ ਜਦਕਿ ਕੁਝ ਲੋਕ ਮੇਰੇ ਨਾਲ ਸਹਿਮਤ ਨਹੀਂ ਹੁੰਦੇ। ਫਿਲਹਾਲ ਮਿਸ਼ੇਲ ਆਪਣੇ ਪਾਲਤੂ ਜਾਨਵਰਾਂ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਜੀਅ ਰਹੀ ਹੈ।

Vandana

This news is Content Editor Vandana