25 ਸਾਲਾਂ ਤੋਂ ਔਰਤ ਨੇ ਅੱਖਾਂ ਤੋਂ ਨਹੀਂ ਉਤਾਰਿਆ ਮਸਕਾਰਾ, ਹੋਇਆ ਇਹ ਹਾਲ

06/06/2018 2:55:18 PM

ਸਿਡਨੀ— ਅੱਜ ਦੇ ਸਮੇਂ ਵਿਚ ਪਹਿਲਾਂ ਨਾਲੋਂ ਔਰਤਾਂ ਵਧ ਮੇਕਅੱਪ ਨੂੰ ਤਵੱਜੋਂ ਦਿੰਦੀਆਂ ਹਨ। ਖੂਬਸੂਰਤ ਦਿੱਸਣ ਦੇ ਚੱਕਰ 'ਚ ਕਈ ਔਰਤਾਂ ਬਹੁਤ ਜ਼ਿਆਦਾ ਮੇਕਅੱਪ ਦਾ ਇਸਤੇਮਾਲ ਕਰਦੀਆਂ ਹਨ। ਅੱਖਾਂ ਦੀ ਸੁੰਦਰਤਾ ਲਈ ਔਰਤਾਂ ਆਈਲਾਈਨਰ, ਮਸਕਾਰਾ ਅਤੇ ਆਈਸ਼ੈਡੋ ਦੀ ਵਰਤੋਂ ਲੋੜ ਤੋਂ ਵਧ ਕਰਦੀਆਂ ਹਨ। ਇਕ ਸਮੇਂ ਦੀ ਹੱਦ ਤੱਕ ਮੇਕਅੱਪ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੈ, ਤਾਂ ਕਿ ਸਕਿਨ ਨੂੰ ਕੋਈ ਸਮੱਸਿਆ ਨਾ ਆਵੇ ਖਾਸ ਕਰ ਕੇ ਅੱਖਾਂ ਦੇ ਮੇਕਅਪ ਨੂੰ। ਅੱਖਾਂ ਦੇ ਮੇਕਅੱਪ ਨੂੰ ਲੈ ਕੇ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। 

ਆਸਟ੍ਰੇਲੀਆ ਵਿਚ ਰਹਿਣ ਵਾਲੀ 50 ਸਾਲਾ ਥੈਰੇਸਾ ਲਾਇਚ ਜੋ ਕਿ ਪਿਛਲੇ 25 ਸਾਲਾਂ ਤੋਂ ਮਸਕਾਰਾ ਵਰਤ ਰਹੀ ਹੈ ਪਰ ਉਸ ਨੇ ਕਦੇ ਵੀ ਇਸ ਨੂੰ ਪੂਰੀ ਤਰ੍ਹਾਂ ਸਾਫ ਨਹੀਂ ਕੀਤਾ। ਇਸ ਤੋਂ ਇਲਾਵਾ ਉਹ ਅੱਖਾਂ 'ਤੇ ਬਹੁਤ ਜ਼ਿਆਦਾ ਮੇਕਅੱਪ ਕਰ ਕੇ ਰੱਖਦੀ ਸੀ। ਉਸ ਦੀ ਇਸ ਆਦਤ ਕਾਰਨ ਉਸ ਦੀਆਂ ਅੱਖਾਂ ਨੂੰ ਨੁਕਸਾਨ ਪੁੱਜਾ। ਥੈਰੇਸਾ ਦੀਆਂ ਅੱਖਾਂ ਸੁੱਜ ਗਈਆਂ। ਮਸਕਾਰਾ ਥੈਰੇਸਾ ਦੀਆਂ ਅੱਖਾਂ ਦੀਆਂ ਪਲਕਾਂ ਦੀਆਂ ਅੰਦਰਲੀਆਂ ਪੁਤਲੀਆਂ 'ਚ ਜਮ੍ਹਾਂ ਹੋ ਗਿਆ, ਜਿਸ ਕਾਰਨ ਉਸ ਨੂੰ ਇਨਫੈਕਸ਼ਨ ਹੋ ਗਿਆ ਅਤੇ ਜਲਨ ਦੀ ਸਮੱਸਿਆ ਪੈਦਾ ਹੋ ਗਈ। ਅੱਖਾਂ 'ਤੇ ਲੋੜ ਤੋਂ ਵਧ ਮੇਕਅੱਪ ਕਰਨਾ ਉਸ ਦੀ ਮਾੜੀ ਆਦਤ ਬਣ ਚੁੱਕੀ ਸੀ, ਜਿਸ ਦਾ ਖਮਿਆਜ਼ਾ ਉਸ ਨੂੰ ਭੁਗਤਨਾ ਪੈ ਰਿਹਾ ਹੈ।
ਥੈਰੇਸਾ ਦੇ ਇਸ ਮਾਮਲੇ ਬਾਰੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਮੇਕਅੱਪ ਨੂੰ ਨਾ ਸਾਫ ਕਰਨ ਨਾਲ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ। ਤੁਸੀਂ ਠੀਕ ਤਰ੍ਹਾਂ ਦੇਖ ਨਹੀਂ ਸਕਦੇ। ਅੱਖਾਂ 'ਚ ਜਲਨ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਲਈ ਤੁਸੀਂ ਅੱਖਾਂ 'ਚ ਲੈਨਜ਼ ਵੀ ਨਹੀਂ ਪਾ ਸਕਦੇ। ਥੈਰੇਸਾ ਦੀ ਇਸ ਮਾੜੀ ਆਦਤ ਨੂੰ ਲੈ ਕੇ ਹੋਰਨਾਂ ਔਰਤਾਂ ਨੂੰ ਸੁਚੇਤ ਕੀਤਾ ਹੈ ਕਿ ਯਾਦ ਰੱਖੋ ਕਿ ਮੇਕਅੱਪ ਖਾਸ ਕਰ ਕੇ ਅੱਖਾਂ ਦੇ ਮੇਕਅਪ ਨੂੰ ਜ਼ਰੂਰ ਸਾਫ ਕਰੋ।