ਔਰਤ ਨੇ ਗੁੱਪਤ ਅੰਗ ''ਚ ਲੁਕਾ ਰੱਖੇ ਸਨ ਕੋਕੀਨ ਦੇ 80 ਪੈਕੇਟ, ਹੋਈ ਜੇਲ

09/22/2018 8:33:14 PM

ਲੰਡਨ— ਕੋਕੀਨ ਤੇ ਹੈਰੋਇਨ ਵਰਗੇ ਨਸ਼ੇ ਦੀ ਤਸਕਰੀ ਕਰਨ ਲਈ ਲੋਕ ਇਸ ਨੂੰ ਪੁਲਸ ਦੀਆਂ ਨਜ਼ਰਾਂ ਤੋਂ ਲੁਕਾਉਣ ਲਈ ਕਈ ਤਰ੍ਹਾਂ ਦੀ ਕੋਸ਼ਿਸ ਕਰਦੇ ਹਨ। ਅਜਿਹਾ ਹੀ ਕਰਦੇ ਹੋਏ ਲੰਡਨ ਦੀ ਇਕ ਔਰਤ ਫੜ੍ਹੀ ਗਈ, ਜਿਸ ਨੂੰ ਸਾਢੇ ਤਿੰਨ ਸਾਲ ਦੀ ਜੇਲ ਦੀ ਸਜ਼ਾ ਹੋਈ। ਮਿਰਰ 'ਚ ਛਪੀ ਖਬਰ ਮੁਤਾਬਕ ਔਰਤ ਨੇ ਆਪਣੇ ਗੁੱਪਤ ਅੰਗ 'ਚ ਕੋਕੀਨ ਤੇ ਹੈਰੋਇਨ ਦੇ 70 ਪੈਕੇਟ ਲੁਕਾ ਕੇ ਰੱਖੇ ਸਨ। ਗਲਾਸਗੋ ਦੀ ਰਹਿਣ ਵਾਲੀ ਔਰਤ ਨੂੰ ਲੰਡਨ 'ਚ ਪੁਲਸ ਨੇ ਉਸ ਸਮੇਂ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਡਰੱਗ ਵੇਚਣ ਲਈ ਸੌਦਾ ਤੈਅ ਕਰ ਰਹੀ ਸੀ।

31 ਸਾਲਾ ਔਰਤ ਨੇ ਸ਼ੁਰੂਆਤ 'ਚ ਤਾਂ ਪੁਲਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਤੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਬੱਚ ਨਹੀਂ ਸਕੀ। ਸ਼ੁਰੂਆਤ 'ਚ ਪੁਲਸ ਨੂੰ ਗੁੰਮਰਾਹ ਕਰਨ ਲਈ ਉਸ ਨੇ ਆਪਣਾ ਨਾਂ ਵੀ ਗਲਤ ਦੱਸਿਆ ਸੀ। ਹੱਥ 'ਚ ਮੌਜੂਦ ਪੈਕੇਟ ਨੂੰ ਮੁੰਹ 'ਚ ਵੀ ਪਾਉਣ ਦੀ ਕੋਸ਼ਿਸ਼ ਕੀਤੀ ਪਰ  ਪੁਲਸ ਕਰਮਚਾਰੀਆਂ ਨੇ ਔਰਤ ਨੂੰ ਫੜ੍ਹ ਲਿਆ।
ਡੇਲੀ ਰਿਕਾਰਡ ਰਿਪੋਰਟ ਮੁਤਾਬਕ, 'ਕਾਰਸਨ ਨਾਂ ਦੀ ਇਸ ਔਰਤ ਨੇ ਨਸ਼ੇ ਦੇ ਪੈਕੇਟ ਨੂੰ ਆਪਣੇ ਪ੍ਰਾਇਵੇਟ ਪਾਰਟ 'ਚ ਲੁਕਾ ਰੱਖਿਆ ਸੀ ਪਰ ਪੁਲਸ ਜਾਂਚ 'ਚ ਸਭ ਸਾਹਮਣੇ ਆ ਗਿਆ। ਔਰਤ ਨੇ ਆਪਣੀ ਬ੍ਰਾਅ ਦੇ ਸਟ੍ਰਿਪ 'ਚ ਵੀ ਕੁਝ ਪੈਕੇਟ ਲੁਕਾ ਰੱਖੇ ਸਨ। ਅਧਿਕਾਰੀਆਂ ਨੇ ਔਰਤ ਕੋਲੋ 53 ਪੈਕੇਟ ਕੋਕੀਨ ਦੇ ਤੇ 25 ਹੈਰੋਇਨ ਦੇ ਜ਼ਬਤ ਕੀਤੇ।'
ਔਰਤ ਨੇ ਦੱਸਿਆ ਕਿ ਉਸ ਨੇ ਇਸ ਪੈਕੇਟ ਆਪਣੇ ਲਈ ਨਹੀਂ ਖਰੀਦੇ ਸਨ। ਉਸ ਨੇ ਕਿਹਾ, ''ਮੈਨੂੰ ਪਤਾ ਹੈ ਕਿ ਲੰਡਨ 'ਚ ਕਿਥੇ ਨਸ਼ਾ ਮਿਲਦਾ ਹੈ। ਮੈਂ ਆਪਣੇ ਪਿਤਾ ਨੂੰ ਅਜਿਹਾ ਕਰਦਿਆਂ ਦੇਖਿਆ ਸੀ ਤੇ ਉਨ੍ਹਾਂ ਦੀ ਮੌਤ ਵੀ ਨਸ਼ੇ ਦੀ ਜ਼ਿਆਦਾ ਵਰਤੋਂ ਕਰਨ ਕਾਰਨ ਹੋਈ ਸੀ।''