ਇਕ ਹਫਤੇ ਦੇ ਅੰਦਰ ਹੀ ਸਭ ਤੋਂ ਅਮੀਰ ਬਣੀ ਗਈ ਇਹ ਔਰਤ

01/14/2018 4:53:00 AM

ਬੀਜ਼ਿੰਗ — ਸਾਲ 2018 ਦੀ ਸ਼ੁਰੂਆਤ ਚੀਨ ਦੀ ਮਸ਼ਹੂਰ ਬਿਜਨੈੱਸਵੁਮਨ ਲਈ ਬੇਹੱਦ ਖਾਸ ਰਹੀ। ਚੀਨ ਦੀ ਸਭ ਤੋਂ ਅਮੀਰ ਮਹਿਲਾ ਉਦਮੀ ਯੰਗ ਹੁਈਯਾਨ ਇਕ ਰੀਅਲ ਅਸਟੇਟ ਕੰਪਨੀ ਦੀ ਕਮਾਨ ਸੰਭਾਲਦੀ ਹੈ। ਜਿਸ ਦੀ ਨੈੱਟਵਰਥ ਇਕ ਹਫਤੇ 'ਚ 39 ਹਜ਼ਾਰ ਕਰੋੜ ਰੁਪਏ ਵਧੀ ਹੈ। ਹਲੇਂ ਏਸ਼ੀਆ 'ਚ ਉਨ੍ਹਾਂ ਦੇ ਟੱਕਰ 'ਚ ਕੋਈ ਨਹੀਂ ਹੈ। ਯਾਂਗ ਨੇ ਭਾਰਤੀ ਉਦਯੋਗਪਤੀਆਂ ਨੂੰ ਪਛਾੜ ਦਿੱਤਾ ਹੈ। 
ਯਾਂਗ ਦੁਨੀਆ ਦਾ ਸਭ ਤੋਂ ਅਮੀਰ ਸ਼ਖਸ ਬਿਲ ਗੇਟਸ ਅਤੇ ਭਾਰਤ ਦੇ ਸਭ ਤੋਂ ਅਮੀਰ ਉਦਯੋਗਪਤੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਯਾਂਗ ਚੀਨ ਦੀ ਰੀਅਲ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਕੰਟ੍ਰੀ ਗਾਰਡਨ ਹੋਲਡਿੰਗਸ ਦੀ ਵਾਇਸ ਚੇਅਰਪਰਸਨ ਹੈ। ਕੰਪਨੀ ਦੀ ਵਿਕਰੀ 'ਚ ਵਾਧੇ ਨਾਲ ਨਵੇਂ ਸਾਲ ਦੇ ਪਹਿਲਾਂ ਕਾਰੋਬਾਰੀ ਹਫਤੇ 'ਚ ਉਨ੍ਹਾਂ ਦੀ ਦੌਲਤ 39 ਹਜ਼ਾਰ ਕਰੋੜ ਵਧ ਗਏ। 


ਕੰਪਨੀ ਦੀ ਸੇਲਸ 'ਚ ਵਾਧੇ ਨਾਲ ਹਾਂਗਕਾਂਗ ਮਾਰਕਿਟ 'ਚ ਕੰਪਨੀ ਦੇ ਸਟਾਕਸ 'ਚ ਇਸ ਸਾਲ 10 ਦਿਨਾਂ 'ਚ ਹੀ 23 ਫੀਸਦੀ ਗ੍ਰੋਥ ਦਰਜ ਕੀਤੀ ਗਈ ਹੈ। ਮਹੀਨੇ ਭਰ 'ਚ ਕੰਪਨੀ ਦੇ ਸ਼ੇਅਰ ਕਰੀਬ 50 ਫੀਸਦੀ ਵਧ ਚੁੱਕੇ ਹਨ। ਸਿਰਫ ਐਮਾਜ਼ੋਨ ਦੇ ਸੀ. ਈ. ਓ. ਜੈਫ ਬੇਜੋਸ ਹੀ ਉਨ੍ਹਾਂ ਤੋਂ ਅੱਗੇ ਗਨ। ਯਾਂਗ ਚੀਨ ਦੀ ਸਭ ਤੋਂ ਨੌਜਵਾਨ ਬਿਲੇਨੀਅਰ ਹੈ। ਜਿਸ ਦੀ ਉਮਰ 36 ਸਾਲ ਹੈ। ਉਸ ਨੇ ਮਾਰਕਟਿੰਗ 'ਚ ਬੈਚਲਰ ਡਿਗਰੀ ਹਾਸਲ ਕੀਤੀ ਹੈ। ਯਾਂਗ ਨੂੰ ਇਹ ਕੰਪਨੀ ਉਨ੍ਹਾਂ ਦੇ ਪਿਤਾ ਤੋਂ ਵਿਰਾਸਤ 'ਚ ਮਿਲੀ ਸੀ। ਆਸਟ੍ਰੇਲੀਆ 'ਚ ਵੀ ਉਨ੍ਹਾਂ ਦਾ ਰੀਅਲ ਅਸਟੇਟ ਦਾ ਕਾਰੋਬਾਰ ਹੈ। 
ਯਾਂਗ ਬ੍ਰਾਈਟ ਸਕਾਲਰ ਐਜ਼ੂਕੇਸ਼੍ਵ ਹੋਲਡਿੰਗਸ ਦੀ ਚੇਅਰਪਰਸਨ ਵੀ ਹੈ। ਇਹ ਚੀਨ 'ਚ ਇੰਟਰਨੈਸ਼ਨਲ ਅਤੇ ਦੋ-ਭਾਸ਼ੀ ਸਕੂਲ ਚਲਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਹੈ।ਮੀ ਯੰਗ