ਕੋਵਿਡ-19: ਚੀਨ ਦੇ ਉੱਤਰ-ਪੱਛਮੀ ਸ਼ਹਿਰ ਉਰੂਮਕੀ ''ਚ ਵਧੇ ਇਨਫੈਕਸ਼ਨ ਦੇ ਮਾਮਲੇ

07/20/2020 6:01:22 PM

ਬੀਜਿੰਗ: ਚੀਨ ਦੇ ਉੱਤਰ-ਪੱਛਮੀ ਹਿੱਸੇ ਵਿਚ ਸਥਿਤ ਸ਼ਿਨਜਿਆਂਗ ਦੇ ਉਰੂਮਕੀ ਸ਼ਹਿਰ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਤੇ ਉਥੇ ਸੋਮਵਾਰ ਨੂੰ 17 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਿਨਜਿਆਂਗ ਦੀ ਰਾਜਧਾਨੀ ਉਰੂਮਕੀ ਵਿਚ ਇਨਫੈਕਸ਼ਨ ਦੇ ਘੱਟ ਤੋਂ ਘੱਟ 47 ਮਾਮਲੇ ਸਾਹਮਣੇ ਆ ਚੁੱਕੇ ਹਨ। 

ਪ੍ਰਸ਼ਾਸਨ ਨੇ ਇਨਫੈਕਸ਼ਨ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ ਤੇ ਯਾਤਰਾ 'ਤੇ ਪਾਬੰਦੀ ਵੀ ਲਗਾ ਦਿੱਤੀ ਹੈ। ਸ਼ਿਨਜਿਆਂਗ ਰੇਗਿਸਤਾਨੀ ਤੇ ਖੁਸ਼ਕ ਇਲਾਕਾ ਹੈ ਤੇ ਇਥੇ ਘੱਟ ਆਬਾਦੀ ਹੈ। ਚੀਨ ਦੇ ਮੱਧ ਵਿਚ ਸਥਿਤ ਵੁਹਾਨ ਤੋਂ ਸ਼ੁਰੂ ਹੋਈ ਮਹਾਮਾਰੀ ਤੋਂ ਬਾਅਦ ਇਥੇ ਕੁਝ ਹੀ ਮਾਮਲੇ ਸਾਹਮਣੇ ਆਏ ਸਨ। ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਵਿਦੇਸ਼ ਤੋਂ ਆਏ ਪੰਜ ਲੋਕ ਇਨਫੈਕਟਿਡ ਪਾਏ ਗਏ ਹਨ। ਚੀਨ ਨੇ ਕਿਹਾ ਕਿ ਜਨਵਰੀ ਤੇ ਜੂਨ ਦੇ ਵਿਚਾਲੇ ਮਹਾਮਾਰੀ ਨਾਲ ਜੁੜੇ ਅਪਰਾਧ ਦੇ ਮਾਮਲਿਆਂ ਵਿਚ 5,370 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਚ 40 ਫੀਸਦੀ ਲੋਕਾਂ ਨੂੰ ਧੋਖਾਧੜੀ ਦੇ ਲਈ ਗ੍ਰਿਫਤਾਰ ਕੀਤਾ ਗਿਆ। ਸੂਬੇ ਦੇ ਪ੍ਰੋਸੀਕਿਊਸ਼ਨ ਦਫਤਰ ਨੇ ਦੱਸਿਆ ਕਿ 15 ਫੀਸਦੀ ਲੋਕਾਂ 'ਤੇ ਕਾਨੂੰਨੀ ਏਜੰਸੀਆਂ ਦੇ ਕੰਮ ਵਿਚ ਰੁਕਾਵਟ ਪਾਉਣ, ਨਕਲੀ ਸਾਮਾਨ ਵੇਚਣ ਆਦਿ ਦੇ ਦੋਸ਼ ਲਗਾਏ ਗਏ ਹਨ। ਇਕਾਂਤਵਾਸ ਨਿਯਮਾਂ ਤੇ ਯਾਤਰਾ ਪਾਬੰਦੀ ਦਾ ਉਲੰਘਣ ਕਰਨ ਵਾਲਿਆਂ ਦੇ ਬਾਰੇ ਵਿਚ ਅਲੱਗ ਤੋਂ ਜਾਣਕਾਰੀ ਨਹੀਂ ਦਿੱਤੀ ਗਈ ਹੈ। 

Baljit Singh

This news is Content Editor Baljit Singh