ਵੱਖਰੇ ਸ਼ੌਂਕ ਦੇ ਮਾਲਕ ਨੇ ਇਹ ਲੋਕ, ਦਾੜ੍ਹੀ-ਮੁੱਛਾਂ ਕਾਰਨ ਹੋ ਗਏ ਮਸ਼ਹੂਰ (ਤਸਵੀਰਾਂ)

09/06/2017 11:15:05 AM

ਟੈਕਸਾਸ— ਦੁਨੀਆ ਭਰ 'ਚ ਵਧੀਆ ਅਤੇ ਵੱਖਰੇ ਢੰਗ ਨਾਲ ਦਾੜ੍ਹੀ-ਮੁੱਛਾਂ ਰੱਖਣ ਵਾਲੇ ਲੋਕਾਂ ਨੇ ਟਕਸਾਸ 'ਚ ਹੋਏ ਇਕ ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਮੁਕਾਬਲੇ 'ਚ ਕਈ ਲੋਕਾਂ ਨੂੰ ਸਨਮਾਨਤ ਕੀਤਾ ਗਿਆ। ਇਕ ਤੋਂ ਵਧ ਕੇ ਇਕ ਸਭ ਵੱਖ-ਵੱਖ ਤਰੀਕੇ ਨਾਲ ਆਏ ਅਤੇ ਸਭ ਨੂੰ ਹੈਰਾਨ ਕਰ ਦਿੱਤਾ। ਪਹਿਲੀ ਨਜ਼ਰ 'ਚ ਤਾਂ ਹਰ ਕੋਈ ਇਸ ਨੂੰ ਨਕਲੀ ਹੀ ਸਮਝੇਗਾ ਪਰ ਇਹ ਅਸਲੀ ਹਨ ਅਤੇ ਇਨ੍ਹਾਂ ਲੋਕਾਂ ਦੀ ਮਿਹਨਤ ਨੂੰ ਹਰ ਕੋਈ ਸਲਾਮ ਕਰ ਰਿਹਾ ਸੀ। 


ਜੈਸਨ ਕਾਈਲੀ ਨੂੰ 'ਬੈੱਸਟ ਇਨ ਸ਼ੋਅ' ਦਾ ਟਾਈਟਲ ਦਿੱਤਾ ਗਿਆ। ਐਮਜੇ ਜਾਨਸਨ ਨੇ 'ਚੀਕ ਬੀਅਰਡ ਕੈਟੇਗਰੀ' 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਨਾਰਬੇਟਨੇ ਨੂੰ 'ਪਾਰਸ਼ਲ ਬੀਅਰਡ ਕੈਟੇਗਰੀ' 'ਚ ਜੇਤੂ ਦਾ ਖਿਤਾਬ ਜਿੱਤਿਆ।

'ਫਰੀ ਸਟਾਈਲ' 'ਚ ਇਹ ਡਾਗ ਸਟਾਈਲ ਬੀਅਰਡ ਰੱਖਣ ਵਾਲੇ ਇਸਾਹ ਵੈੱਬ ਦੂਜੇ ਨਬਰ 'ਤੇ ਰਹੇ।

ਇਨ੍ਹਾਂ ਵਿਅਕਤੀਆਂ ਨੇ ਆਪਣੀਆਂ ਮੁੱਛਾਂ ਅਤੇ ਦਾੜ੍ਹੀ ਨੂੰ ਕੁੱਝ ਇਸ ਤਰ੍ਹਾਂ ਨਾਲ ਸਜਾਇਆ ਸੀ ਕਿ ਦੇਖਣ ਵਾਲੇ ਦੇਖਦੇ ਹੀ ਰਹਿ ਗਏ।