ਆਸਟ੍ਰੇਲੀਆ 'ਚ ਮੌਸਮ ਨੇ ਬਦਲਿਆ ਮਿਜਾਜ਼, ਤੇਜ਼ ਹਵਾਵਾਂ ਕਾਰਨ ਲੋਕ ਹੋਏ ਪਰੇਸ਼ਾਨ

09/21/2017 11:54:43 AM

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਸੋਮਵਾਰ ਦੀ ਸਵੇਰ ਨੂੰ ਤੇਜ਼ ਹਵਾਵਾਂ ਚੱਲੀਆਂ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਦਰਖਤ ਜੜ੍ਹੋ ਪੁੱਟੇ ਗਏ। ਮੌਸਮ ਵਿਭਾਗ ਨੇ ਪਹਿਲਾਂ ਹੀ ਚਿਤਾਵਨੀ ਜਾਰੀ ਕੀਤੀ ਸੀ ਕਿ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਹਵਾਵਾਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 
ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਮਹਜ 6 ਘੰਟਿਆਂ ਦੌਰਾਨ ਮਦਦ ਲਈ 90 ਫੋਨ ਕਾਲ ਆਈਆਂ। ਵਿਕਟੋਰੀਆ ਦੇ ਸ਼ਹਿਰ ਬਰਾਈਟਨ ਅਤੇ ਮੌਂਟਰੋਸ 'ਚ ਦੋ ਘਰਾਂ 'ਤੇ ਦਰਖਤ ਡਿੱਗ ਗਏ। ਅਧਿਕਾਰੀਆਂ ਮੁਤਾਬਕ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਅਤੇ ਘਰਾਂ 'ਚ ਹੀ ਰਹਿਣ ਦੀ ਸਲਾਹ ਦਿੱਤੀ ਗਈ। ਓਧਰ ਸੂਬਾ ਐਮਰਜੈਂਸੀ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਤਕਰੀਬਨ ਸਵੇਰੇ 6.00 ਵਜੇ ਦੇ ਕਰੀਬ 51 ਫੋਨ ਕਾਲ ਸੁਣੀਆਂ, ਜਿਨ੍ਹਾਂ 'ਚ ਲੋਕਾਂ ਵਲੋਂ ਦਰਖਤ ਡਿੱਗਣ ਦੀ ਸੂਚਨਾ ਦਿੱਤੀ ਗਈ। ਬਸ ਇੰਨਾ ਹੀ ਨਹੀਂ ਤੇਜ਼ ਹਵਾਵਾਂ ਕਾਰਨ ਹਿਊਮ ਫਰੀਵੇਅ 'ਤੇ ਟਰੱਕ ਵੀ ਨਹੀਂ ਟਿੱਕ ਸਕੇ। ਮੈਲਬੌਰਨ ਹਵਾਈ ਅੱਡੇ 'ਤੇ 95 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ, ਜਿਸ ਕਾਰਨ ਉਡਾਣਾਂ 'ਚ ਦੇਰੀ ਹੋਈ।