ਵਿਲਟਨ ਗ੍ਰੈਗਰੀ ਬਣੇ ਪਹਿਲੇ ਅਫਰੀਕੀ-ਅਮਰੀਕੀ ਚਰਚ ਕਾਰਡੀਨਲ

11/30/2020 2:22:48 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਵਾਸ਼ਿੰਗਟਨ ਡੀ.ਸੀ. ਦੇ ਅਰਕਬਿਸ਼ਪ ਵਿਲਟਨ ਗ੍ਰੈਗਰੀ ਸ਼ਨੀਵਾਰ ਨੂੰ ਪਹਿਲੇ ਅਫਰੀਕੀ-ਅਮਰੀਕੀ ਕਾਰਡੀਨਲ ਬਣ ਗਏ। ਪੋਪ ਫ੍ਰਾਂਸਿਸ ਦੁਆਰਾ ਉਹਨਾਂ ਨੂੰ ਇਹ ਅਹੁਦਾ ਸੌਂਪਿਆ ਗਿਆ।ਅਮਰੀਕੀ ਨਵ-ਨਿਯੁਕਤ ਕਾਰਡੀਨਲ ਵਿਲਟਨ ਡੀ. ਗ੍ਰੈਗਰੀ ਇੱਕ ਸਮਾਰੋਹ ਵਿਚ ਸ਼ਾਮਲ ਹੋਏ, ਜਿਥੇ 28 ਨਵੰਬਰ 2020 ਨੂੰ 13 ਬਿਸ਼ਪਾਂ ਨੂੰ ਕਾਰਡੀਨਲ ਰੈਂਕ ਦਿੱਤਾ ਗਿਆ। 

ਇਸ ਸਮਾਗਮ ਤੋਂ ਪਹਿਲਾਂ ਗ੍ਰੈਗਰੀ ਨੇ ਕਿਹਾ ਕਿ ਉਹ ਆਪਣੀ ਨਿਯੁਕਤੀ ਨੂੰ "ਯੂਨਾਈਟਿਡ ਸਟੇਟ ਵਿੱਚ ਬਲੈਕ ਕੈਥੋਲਿਕਾਂ ਦਾ ਵਿਸ਼ਵਾਸ ਅਤੇ ਵਫ਼ਾਦਾਰੀ ਵਜੋਂ ਵੇਖਦਾ ਹੈ। ਸਮਾਗਮ ਵਿੱਚ ਜ਼ਿਆਦਾਤਰ ਕਾਰਡੀਨਲਾਂ ਨੇ ਆਪਣੇ ਮਾਸਕ ਉਸ ਵੇਲੇ ਹਟਾ ਦਿੱਤੇ ਸਨ ਜਦੋਂ ਉਹ ਲਾਲ ਰੰਗ ਦੀ ਟੋਪੀ ਪ੍ਰਾਪਤ ਕਰਨ ਲਈ ਇੱਕ ਮਾਸਕ ਰਹਿਤ ਫ੍ਰਾਂਸਿਸ ਕੋਲ ਪਹੁੰਚੇ ਪਰ ਗ੍ਰੈਗਰੀ ਨੇ ਉਸ ਦੌਰਾਨ ਮਾਸਕ ਦੇ ਨਾਲ ਆਪਣੇ ਚਿਹਰੇ ਨੂੰ ਢਕਿਆ ਹੋਇਆ ਸੀ। 

ਪੜ੍ਹੋ ਇਹ ਅਹਿਮ ਖਬਰ- ਸਾਰਾਹ ਫੁੱਲਰ ਨੇ ਸਿਰਜਿਆ ਇਤਿਹਾਸ, ਪਾਵਰ 5 'ਚ ਫੁੱਟਬਾਲ ਖੇਡਣ ਵਾਲੀ ਬਣੀ ਪਹਿਲੀ ਬੀਬੀ

ਇਸ ਅਹੁਦੇਦਾਰ ਗ੍ਰੈਗਰੀ ਦੇ ਬਲੈਕ ਲਾਈਵਜ਼ ਮੈਟਰ ਦੌਰਾਨ ਰਾਸ਼ਟਰਪਤੀ ਟਰੰਪ ਦੇ ਨਾਲ ਕੁੱਝ ਮਤਭੇਦ ਸਨ ਜਦਕਿ ਉਸਨੂੰ ਉਮੀਦ ਹੈ ਕਿ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨਾਲ ਉਸ ਦੇ ਰਿਸ਼ਤੇ ਵੱਖਰੇ ਹੋਣਗੇ। ਬਾਈਡੇਨ ਦੇ ਵਾਂਗ ਹੀ ਗ੍ਰੈਗਰੀ ਕੋਲ ਸੰਕਟ ਦੇ ਸਮੇਂ ਇੱਕ ਦਫ਼ਤਰ ਵਿੱਚ ਦਾਖਲ ਹੋਣ ਦਾ ਤਜਰਬਾ ਹੈ। ਪੋਪ ਫ੍ਰਾਂਸਿਸ ਨੇ ਉਸ ਨੂੰ ਪਿਛਲੇ ਸਾਲ ਵਾਸ਼ਿੰਗਟਨ, ਡੀ.ਸੀ. ਦੇ ਬਿਸ਼ਪ ਵਜੋਂ ਨਾਮ ਦਿੱਤਾ ਸੀ। ਜਦਕਿ ਗ੍ਰੈਗਰੀ ਦੀ ਨਿਯੁਕਤੀ ਅਮਰੀਕਾ 'ਚ ਇੱਕ ਵ੍ਹਾਈਟ ਪੁਲਸ ਅਧਿਕਾਰੀ ਦੁਆਰਾ ਇੱਕ ਕਾਲੇ ਆਦਮੀ ਦੀ ਹੱਤਿਆ ਤੋਂ ਬਾਅਦ ਹੋਏ ਨਸਲੀ ਵਿਰੋਧ ਪ੍ਰਦਰਸ਼ਨ ਦੇ ਇੱਕ ਸਾਲ ਬਾਅਦ ਹੋਈ ਹੈ।

Vandana

This news is Content Editor Vandana