ਬ੍ਰਿਟਿਸ਼ ਸ਼ਾਹੀ ਜੋੜੇ ਨੇ ਪਾਕਿ ਸਕੂਲ 'ਚ ਬੱਚਿਆਂ ਨਾਲ ਕੀਤੀ ਮੁਲਾਕਾਤ

10/15/2019 3:15:08 PM

ਇਸਲਾਮਾਬਾਦ— ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਆਪਣੇ ਪੰਜ ਦਿਨਾਂ ਅਧਿਕਾਰਿਤ ਦੌਰੇ 'ਤੇ ਪਾਕਿਸਤਾਨ ਆਏ ਹੋਏ ਹਨ। ਸ਼ਾਹੀ ਜੋੜੇ ਨੇ ਆਪਣੀ ਪਹਿਲੀ ਪਾਕਿ ਅਧਿਕਾਰਿਤ ਯਾਤਰਾ ਦੌਰਾਨ ਲੜਕੀਆਂ ਦੇ ਸਕੂਲ ਦਾ ਦੌਰਾ ਕੀਤਾ ਤੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ।

PunjabKesari

ਡਿਊਕ ਤੇ ਡੱਚਸ ਆਫ ਕੈਂਬ੍ਰਿਜ ਸੋਮਵਾਰ ਨੂੰ ਇਕ ਦਹਾਕੇ ਬਾਅਦ ਪਾਕਿਸਤਾਨ ਦੀ ਆਪਣੀ ਪਹਿਲੀ ਸ਼ਾਹੀ ਯਾਤਰਾ 'ਤੇ ਪਹੁੰਚਿਆ। ਇਸ ਦੌਰਾਨ ਸ਼ਾਹੀ ਜੋੜੇ ਨੇ ਇਸਲਾਮਾਬਾਦ 'ਚ ਮੌਜੂਦ ਲੜਕੀਆਂ ਦੇ ਮਾਲਡ ਕਾਲਜ ਦਾ ਦੌਰਾ ਕੀਤਾ। ਇਹ ਕਾਲਜ ਚਾਰ ਤੋਂ 18 ਸਾਲ ਦੇ ਬੱਚਿਆਂ, ਜੋ ਕਿ ਸਿੱਖਿਆ ਤੋਂ ਵਾਂਝੇ ਹਨ, ਲਈ ਇਕ ਸਰਕਾਰੀ ਸਕੂਲ ਹੈ। ਬ੍ਰਿਟੇਨ ਦਾ 'ਟੀਚ ਫਸਟ' 'ਤੇ ਆਧਾਰਿਤ 'ਟੀਚ ਫਾਰ ਪਾਕਿਸਤਾਨ' ਬੇਸਡ ਸਕੂਲ ਇਸ ਦੀ ਸਹਾਇਤਾ ਕਰਦਾ ਹੈ।

PunjabKesari

ਆਪਣੇ ਕਾਲਜ ਦੌਰੇ ਦੌਰਾਨ ਕੇਟ ਮਿਡਲਟਨ ਨੇ ਪਾਕਿਸਤਾਨੀ ਡਿਜ਼ਾਇਨਰ ਮਹੀਨ ਖਾਨ ਵਲੋਂ ਤਿਆਰ ਕੀਤੀ ਨੀਲੇ ਰੰਗ ਦੀ ਪੋਸ਼ਾਕ ਪਹਿਨੀ ਹੋਈ ਸੀ। 37 ਸਾਲਾ ਸ਼ਾਹੀ ਜੋੜੇ ਨੇ ਸਕੂਲ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ ਤੇ ਗਣਿਤ ਦੀ ਕਲਾਸ 'ਚ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸ਼ਾਹੀ ਜੋੜਾ ਬੱਚਿਆਂ ਨਾਲ ਘੁਲ-ਮਿਲ ਗਿਆ। ਸਕੂਲ ਪ੍ਰਬੰਧਨ ਨੇ ਸ਼ਾਹੀ ਜੋੜੇ ਨੂੰ ਬੱਚਿਆਂ ਤੇ ਸਕੂਲ ਬਾਰੇ ਜਾਣਕਾਰੀ ਦਿੱਤੀ, ਜੋ ਕਿ ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਦਾ ਹੈ।

PunjabKesari

ਆਪਣੀ ਇਸ ਪੰਜ ਦਿਨਾਂ ਯਾਤਰਾ ਦੌਰਾਨ ਸ਼ਾਹੀ ਜੋੜਾ ਉੱਤਰੀ ਇਲਾਕਿਆਂ ਤੇ ਖੈਬਰ ਪਖਤੂਨਖਵਾ ਦੀ ਯਾਤਰਾ ਕਰੇਗਾ। ਜਿਓ ਨਿਊਜ਼ ਏਜੰਸੀ ਮੁਤਾਬਕ ਸ਼ਾਹੀ ਜੋੜਾ ਦੇਸ਼ ਦੇ ਰਾਸ਼ਟਰਪਤੀ ਆਰਿਫ ਅਲਵੀ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਮੁਲਾਕਾਤ ਕਰੇਗਾ। ਇਸ ਤੋਂ ਬਾਅਦ ਬ੍ਰਿਟਿਸ਼ ਹਾਈ ਕਮਿਸ਼ਨਰ ਥਾਮਸ ਡ੍ਰੀਊ ਨਾਲ ਵੀ ਬੈਠਕ ਕੀਤੀ ਜਾਵੇਗੀ।

PunjabKesari


Baljit Singh

Content Editor

Related News