ਵਿਲੀਅਮ ਤੇ ਕੇਟ ਨੇ ਖੂਬਸੂਰਤ ਚਿਤਰਾਲ ਘਾਟੀ ਦਾ ਕੀਤਾ ਦੀਦਾਰ

10/16/2019 6:28:19 PM

ਪੇਸ਼ਾਵਰ— ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਉੱਤਰੀ ਖੈਬਰ ਪਖਤੂਨਖਵਾ ਸੂਬੇ ਦੇ ਚਿਤਰਾਲ ਦਾ ਦੌਰਾ ਕੀਤਾ ਤੇ ਜਲਵਾਯੂ ਪਰਿਵਰਤਨ ਦੇ ਵਿਸ਼ੇ 'ਤੇ ਧਿਆਨ ਦੇਣ ਨਾਲ ਹੀ ਕੁਦਰਤੀ ਆਪਦਾ ਨਾਲ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਵਿਲੀਅਮ ਤੇ ਮਿਡਲਟਨ ਪਾਕਿਸਤਾਨ ਦੇ ਪੰਜ ਦਿਨ ਦੇ ਦੌਰੇ 'ਤੇ ਹਨ।

ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਮੁਤਾਬਕ ਸ਼ਾਹੀ ਜੋੜੇ ਦਾ ਇਸ ਖੂਬਸੂਰਤ ਘਾਟੀ ਤੇ ਇਸ ਦੇ ਨੇੜੇ ਹਿੰਦੂਕੁਸ਼ ਪਰਬਤੀ ਲੜੀ ਦਾ ਦੌਰਾ ਦੇਸ਼ 'ਚ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਧਿਆਨ ਦੇ ਉਨ੍ਹਾਂ ਦੇ ਏਜੰਡੇ ਦਾ ਹਿੱਸਾ ਹੈ। ਸ਼ਾਹੀ ਜੋੜੇ ਦੇ ਇਥੇ ਪਹੁੰਚਣ 'ਤੇ ਉਨ੍ਹਾਂ ਨੂੰ ਚਿਤਰਾਲ ਦੀ ਰਸਮੀ ਟੋਪੀ ਤੇ ਰਾਜਕੁਮਾਰੀ ਡਾਇਨਾ ਦੇ 1999 ਦੇ ਦੌਰੇ ਦੇ ਸਮੇਂ ਦੀ ਤਸਵੀਰਾਂ ਵਾਲੀ ਇਕ ਕਿਤਾਬ ਭੇਂਟ ਕੀਤੀ ਗਈ।

ਵਿਲੀਅਮ ਨੂੰ ਸਫੇਦ ਕਡਾਈ ਵਾਲਾ ਇਕ ਕੋਟ ਵੀ ਤੋਹਫੇ 'ਚ ਦਿੱਤਾ ਗਿਆ, ਉਥੇ ਹੀ ਕੇਟ ਮਿਡਲਟਨ ਨੂੰ ਗਰਮ ਸ਼ਾਲ ਭੇਂਟ ਕੀਤਾ ਗਿਆ। ਕੇਟ ਮਿਡਲਟਨ ਇਸ ਮੌਕੇ ਮੋਰਪੰਖ ਵਾਲੀ ਬਿਲਕੁੱਲ ਉਹੀ ਹੈਟ ਪਹਿਨੇ ਹੋਏ ਸੀ, ਜਿਸ ਤਰ੍ਹਾਂ ਦੀ ਹੈਟ ਲੇਡੀ ਡਾਇਨਾ ਨੇ ਘਾਟੀ 'ਚ ਆਪਣੀ ਯਾਤਰਾ ਦੌਰਾਨ ਪਹਿਨੀ ਸੀ।

ਵਿਲੀਅਮ ਤੇ ਮਿਡਲਟਨ 2015 'ਚ ਚਿਤਰਾਲ 'ਚ ਆਏ ਭਿਆਨਕ ਹੜ੍ਹ ਨਾਲ ਪ੍ਰਭਾਵਿਤ ਇਲਾਕੇ ਦਾ ਵੀ ਦੌਰਾ ਕਰਨਗੇ। ਉਹ ਕਲਾਸ਼ ਭਾਈਚਾਰੇ ਦੀ ਇਕ ਬਸਤੀ 'ਚ ਜਾ ਕੇ ਉਨ੍ਹਾਂ ਦੀ ਵਿਰਾਸਤ ਤੇ ਰਸਮਾਂ ਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹਨ। ਉਹ ਆਪਣੀ ਪਹਿਲੀ ਪਾਕਿਸਤਾਨ ਯਾਤਰਾ 'ਤੇ ਸੋਮਵਾਰ ਨੂੰ ਇਥੇ ਪਹੁੰਚੇ ਸਨ। ਮੰਗਲਵਾਰ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਰਾਸ਼ਟਰਪਤੀ ਆਰਿਫ ਅਲਵੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਯਾਤਰਾ 18 ਅਕਤੂਬਰ ਨੂੰ ਖਤਮ ਹੋਵੇਗੀ। ਬ੍ਰਿਟੇਨ ਦੇ ਵਿਦੇਸ਼ ਤੇ ਰਾਸ਼ਟਰ ਮੰਡਲ ਦਫਤਰ ਦੀ ਅਪੀਲ 'ਤੇ ਇਹ ਯਾਤਰਾ ਆਯੋਜਿਤ ਕੀਤੀ ਗਈ ਹੈ।

Baljit Singh

This news is Content Editor Baljit Singh