ਫਰਾਂਸ ਦੇ ਜੰਗਲੀ ਇਲਾਕਿਆਂ ਵਿਚ ਲੱਗੀ ਅੱਗ, 10 ਹਜ਼ਾਰ ਲੋਕ ਪ੍ਰਭਾਵਿਤ

07/26/2017 5:08:07 PM

ਪੈਰਿਸ— ਫਰਾਂਸ ਦੇ ਇਕ ਅਧਿਕਾਰੀ ਦੀ ਜਾਣਕਾਰੀ ਮੁਤਾਬਕ, ਦੱਖਣੀ-ਪੂਰਬੀ ਫਰਾਂਸ ਦੇ ਜੰਗਲੀ ਇਲਾਕਿਆਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਇਸ ਲਈ ਰਾਤੋਂ-ਰਾਤ 10 ਹਜ਼ਾਰ ਲੋਕਾਂ ਨੂੰ ਇਸ ਇਲਾਕੇ ਵਿਚੋਂ ਸੁਰੱਖਿਅਤ ਕੱਢਿਆ ਗਿਆ ਹੈ। 
ਫਰਾਂਸ ਦੇ ਪ੍ਰੋਵਾਂਸ-ਅਪਸ-ਕੁਟ-ਜੋਰ ਇਲਾਕੇ ਵਿਚ ਬ੍ਰੋਮੇਜ-ਲੀ-ਮਿਮੋਜੇ ਦੇ ਨੇੜੇ ਅੱਗ 'ਤੇ ਕਾਬੂ ਪਾਉਣ ਲਈ ਸੈਂਕੜਾਂ ਲੋਕਾਂ ਨੂੰ ਤੈਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਰਾਂਸ ਨੇ ਯੂਰਪੀ ਯੂਨੀਅਨ ਦੇ ਗੁਆਂਢੀਆਂ ਨੂੰ ਅੱਗ 'ਤੇ ਕਾਬੂ ਪਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਸੀ।


ਭੂਮੱਧ ਸਾਗਰ ਤੱਟ ਦੇ ਨੇੜੇ 4,000 ਹੇਕਟੇਅਰ ਜ਼ਮੀਨ ਪੂਰੀ ਤਰਾਂ ਨਾਲ ਸੜ ਗਈ ਹੈ। ਅੱਗ ਕ੍ਰੋਏਸ਼ੀਆ ਵਿਚ ਪਹਾੜ ਦੇ ਅੰਦਰੂਨੀ ਹਿੱਸਿਆਂ ਅਤੇ ਟਾਪੂਆਂ 'ਤੇ ਲੱਗੀ ਹੈ। ਘੱਟ ਤੋਂ ਘੱਟ 10 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਇਸ ਇਲਾਕੇ ਵਿਚ ਗਰਮੀ ਦੇ ਮੌਸਮ ਵਿਚ ਵੱਡੀ ਸੰਖਿਆ ਵਿਚ ਸੈਲਾਨੀ ਪਹੁੰਚਦੇ ਹਨ, ਜਿਸ ਕਾਰਨ ਇਲਾਕੇ ਦੀ ਆਬਾਦੀ ਦੁੱਗਣੀ-ਤਿੱਗਣੀ ਵੱਧ ਜਾਂਦੀ ਹੈ। ਸੋਮਵਾਰ ਤੋਂ ਹੀ 4000 ਤੋਂ ਜ਼ਿਆਦਾ ਅੱਗ ਬੁਝਾਉਣ ਵਾਲੇ ਕਰਮਚਾਰੀ ਅਤੇ ਸੈਨਿਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਘੱਟ ਤੋਂ ਘੱਟ 12 ਕਰਮਚਾਰੀ ਧੂੰਏਂ ਅਤੇ ਅੱਗ ਕਾਰਨ ਜ਼ਖਮੀ ਹੋਏ ਹਨ।